ਚੰਡੀਗੜ੍ਹ :- ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਦੇ ਕੱਚੇ ਕਰਮਚਾਰੀਆਂ ਵੱਲੋਂ ਅੱਜ (28 ਨਵੰਬਰ) ਸੂਬਾ ਪੱਧਰੀ ਹੜਤਾਲ ਦੇ ਐਲਾਨ ਨੇ ਸਵੇਰ ਤੋਂ ਹੀ ਸਰਕਾਰੀ ਬੱਸ ਸੇਵਾ ਨੂੰ ਹਿਲਾ ਕੇ ਰੱਖ ਦਿੱਤਾ। 12 ਵਜੇ ਤੋਂ ਬਾਅਦ ਪੂਰਾ ਚੱਕਾ ਜਾਮ ਕਰਨ ਦੀ ਤਿਆਰੀ ਹੈ, ਪਰ ਹਾਲਤ ਐਦਾਂ ਰਹੇ ਕਿ ਕਈ ਡਿਪੋਆਂ ਤੋਂ ਬੱਸਾਂ ਪਹਿਲਾਂ ਹੀ ਰੁਕ ਚੁੱਕੀਆਂ ਹਨ।
ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਵੇਰ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਈ ਥਾਵਾਂ ‘ਤੇ ਯਾਤਰੀਆਂ ਨੂੰ ਨਿੱਜੀ ਵਾਹਨਾਂ ਜਾਂ ਵੱਧ ਭਾਅ ‘ਤੇ ਆਟੋ-ਰਿਕਸ਼ਿਆਂ ਦੀ ਮਦਦ ਲੈਣੀ ਪਈ।

