https://x.com/BhagwantMann/status/1993937577494168004?t=ccQGqCdaYWF_tM8Pn7pLSA&s=19
ਫ਼ਤਹਿਗੜ੍ਹ ਸਾਹਿਬ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਦਫ਼ਤਰ ਤੋਂ ਸੂਬਾ ਪੱਧਰ ‘ਤੇ ਈਜ਼ੀ ਰਜਿਸਟਰੀ ਪ੍ਰਾਜੈਕਟ ਦਾ ਸ਼ੁਭ ਆਰੰਭ ਕੀਤਾ। ਇਸ ਪ੍ਰਣਾਲੀ ਦੇ ਨਾਲ ਲੋਕਾਂ ਨੂੰ ਹੁਣ ਰਜਿਸਟਰੀ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ।
1076 ‘ਤੇ ਕਾਲ ਕਰੋ, ਅਧਿਕਾਰੀ ਤੁਹਾਡੇ ਘਰ ਆਏਗਾ
ਲਾਂਚ ਦੌਰਾਨ ਸੀ.ਐਮ. ਮਾਨ ਨੇ ਦੱਸਿਆ ਕਿ ਹੈਲਪਲਾਈਨ 1076 ‘ਤੇ ਫੋਨ ਕਰਦੇ ਹੀ ਅਧਿਕਾਰੀ ਸਿੱਧੇ ਘਰ ਪਹੁੰਚ ਕੇ ਰਜਿਸਟਰੀ ਕਰਨ ਦੀ ਪ੍ਰਕਿਰਿਆ ਪੂਰੀ ਕਰੇਗਾ। ਇਸ ਤਰ੍ਹਾਂ ਲੋਕਾਂ ਦਾ ਸਮਾਂ, ਪੈਸਾ ਅਤੇ ਚੱਕਰ ਤਿੰਨਾਂ ਤੋਂ ਹੀ ਬਚਾਵੇਗਾ।
ਮੋਹਾਲੀ ‘ਚ ਡਰਾਈ ਰਨ, ਹੁਣ ਸੂਬੇ ਭਰ ‘ਚ ਪ੍ਰਣਾਲੀ ਲਾਗੂ
ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਪਹਿਲੀ ਟੈਸਟਿੰਗ ਮੋਹਾਲੀ ਵਿੱਚ ਕੀਤੀ ਗਈ ਸੀ, ਜਿੱਥੇ ਡਰਾਈ ਰਨ ਤੋਂ ਬਾਅਦ ਇਸ ਮਾਡਲ ਨੂੰ ਪੂਰੇ ਪੰਜਾਬ ਲਈ ਤਿਆਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਹਿਲਾਂ ਰਜਿਸਟਰੀਆਂ ਕਰਵਾਉਣ ‘ਤੇ ਕਈ ਦਿਨ ਲੱਗ ਜਾਂਦੇ ਸਨ, ਪਰ ਹੁਣ ਮਾਲੀਆ ਵਿਭਾਗ ਲੋਕਾਂ ਨੂੰ ਸਭ ਤੋਂ ਵੱਧ ਸੁਵਿਧਾ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
ਫਤਿਹਗੜ੍ਹ ਸਾਹਿਬ ਦੀ ਪਵਿੱਤਰਤਾ ਅਤੇ ਗੁਰੂ ਸਾਹਿਬਾਂ ਦਾ ਬਲਿਦਾਨ
ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਪਵਿੱਤਰ ਹੋਈ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜਿਵੇਂ ਸਾਡੇ ਸ਼ਹੀਦਾਂ ਦੇ ਬਲਿਦਾਨ ਪਵਿੱਤਰ ਹਨ, ਤਿਵੇਂ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਹੋਣ ਵਾਲਾ ਹਰ ਕੰਮ ਵੀ ਪਵਿੱਤਰਤਾ ਨਾਲ ਭਰਪੂਰ ਹੋਣਾ ਚਾਹੀਦਾ ਹੈ।
ਗੁਰੂ ਸਾਹਿਬ ਦੇ ਸਿਧਾਂਤਾਂ ‘ਤੇ ਚਲਣਾ ਹੀ ਸਭ ਤੋਂ ਵੱਡੀ ਸੇਵਾ
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਲਈ ਵੱਡੇ ਫ਼ੈਸਲੇ ਲੈ ਰਹੀ ਹੈ ਅਤੇ ਸਾਡਾ ਲਕਸ਼ ਹੈ ਕਿ ਹਰ ਨੀਤੀ ਲੋਕਾਂ ਦੀ ਸਹੂਲਤ ਅਤੇ ਭਲਾਈ ਲਈ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬਾਂ ਦੇ ਦੱਸੇ ਰਾਹ ‘ਤੇ ਚੱਲ ਕੇ ਹੀ ਅਸਲ ਮਾਇਨੇ ‘ਚ ਪੰਜਾਬ ਨੂੰ ਅੱਗੇ ਲੈ ਜਾ ਸਕਦੇ ਹਾਂ।

