ਅਮਰੀਕਾ :- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵੀਰਵਾਰ ਨੂੰ ਤਣਾਓ ਭਰੇ ਮਾਹੌਲ ਵਿੱਚ ਆ ਗਈ, ਜਦੋਂ ਵ੍ਹਾਈਟ ਹਾਊਸ ਤੋਂ ਕੁਝ ਹੀ ਦੂਰੀ ’ਤੇ ਤੇਜ਼ ਗੋਲੀਆਂ ਦੀ ਆਵਾਜ਼ ਨਾਲ ਹੜਕੰਪ ਮਚ ਗਿਆ। ਰਿਪੋਰਟਾਂ ਮੁਤਾਬਕ, 17ਵੀਂ ਸਟ੍ਰੀਟ ਅਤੇ ਐਚ ਸਟ੍ਰੀਟ ਦੇ ਨੇੜੇ ਅਣਪਛਾਤੇ ਹਮਲਾਵਰ ਨੇ ਨੈਸ਼ਨਲ ਗਾਰਡ ਦੇ ਦੋ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਹ ਜਗ੍ਹਾ ਰਾਸ਼ਟਰਪਤੀ ਭਵਨ ਤੋਂ ਕੇਵਲ ਦੋ ਬਲਾਕ ਦੂਰ ਹੈ, ਜਿਸ ਕਰਕੇ ਸੁਰੱਖਿਆ ਏਜੰਸੀਆਂ ਇੱਕਦਮ ਮੁਹਿੰਮ ‘ਤੇ ਆ ਗਈਆਂ।
ਰਾਸ਼ਟਰਪਤੀ ਟਰੰਪ ਦੀ ਤਿੱਖੀ ਪ੍ਰਤੀਕ੍ਰਿਆ
ਘਟਨਾ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਹਿਰ ਤੋਂ ਬਾਹਰ ਆਪਣੇ ਗੋਲਫ ਕੋਰਸ ’ਤੇ ਸਨ। ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਉਹਨਾਂ ਨੇ ਟਰੂਥ ਸੋਸ਼ਲ ‘ਤੇ ਕੜੀ ਭਾਵਨਾ ਜਤਾਉਂਦੇ ਹੋਏ ਹਮਲਾਵਰ ਨੂੰ “ਜਾਨਵਰ” ਕਰਾਰ ਦਿੱਤਾ ਅਤੇ ਕਿਹਾ ਕਿ ਜ਼ਿੰਮੇਵਾਰ ਵਿਅਕਤੀ ਨੂੰ ਨਾ ਮੁਆਫ਼ ਕੀਤਾ ਜਾਵੇਗਾ ਤੇ ਨਾ ਹੀ ਛੱਡਿਆ ਜਾਵੇਗਾ। ਟਰੰਪ ਨੇ ਜ਼ਖਮੀ ਜਵਾਨਾਂ ਨਾਲ ਸਮਰਥਨ ਜਤਾਉਂਦਿਆਂ ਲਿਖਿਆ ਕਿ ਪੂਰਾ ਦੇਸ਼ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ।
500 ਵਾਧੂ ਜਵਾਨ ਤਾਇਨਾਤ, ਰਾਜਧਾਨੀ ‘ਚ ਸੁਰੱਖਿਆ ਵਧਾਈ ਗਈ
ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਰਾਜਧਾਨੀ ਵਿੱਚ ਤੁਰੰਤ ਪ੍ਰਭਾਵ ਨਾਲ ਸੁਰੱਖਿਆ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸਦੇ ਤਹਿਤ ਵਾਸ਼ਿੰਗਟਨ ਡੀਸੀ ਵਿੱਚ 500 ਹੋਰ ਨੈਸ਼ਨਲ ਗਾਰਡ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ, ਤਾਂ ਜੋ ਇਸ ਸੰਵੇਦਨਸ਼ੀਲ ਖੇਤਰ ਵਿੱਚ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਨਿਥਾਰਿਆ ਜਾ ਸਕੇ। ਘਟਨਾ ਤੋਂ ਬਾਅਦ ਯੂਐਸ ਸੀਕਰੇਟ ਸਰਵਿਸ, ਏਟੀਐਫ ਅਤੇ ਸਥਾਨਕ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਤਲਾਸ਼ੀ ਮੁਹਿੰਮ ਤੇਜ਼ ਕਰਨ ਲਈ ਇੱਕ ਹੈਲੀਕਾਪਟਰ ਨੂੰ ਨੈਸ਼ਨਲ ਮਾਲ ਖੇਤਰ ਵਿੱਚ ਉਤਾਰਿਆ ਗਿਆ। ਹਮਲੇ ਦੇ ਸ਼ੱਕੀ ਨੂੰ ਪੁਲਿਸ ਨੇ ਜ਼ਖਮੀ ਹਾਲਤ ਵਿੱਚ ਕਾਬੂ ਕਰ ਲਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਜਾਂਚ ਨੇ ਫੜੀ ਰਫ਼ਤਾਰ, ਮਕਸਦ ਅਜੇ ਵੀ ਅਸਪਸ਼ਟ
ਅਧਿਕਾਰੀਆਂ ਦੇ ਅਨੁਸਾਰ, ਗੋਲੀਬਾਰੀ ਦੇ ਪਿੱਛੇ ਦੀ ਅਸਲੀ ਵਜ੍ਹਾ ਅਜੇ ਵੀ ਸਾਪਸ਼ਟ ਨਹੀਂ ਹੋਈ। ਫੈਡਰਲ ਏਜੰਸੀਆਂ ਮਾਮਲੇ ਦੀ ਹਰ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਇਹ ਹਮਲਾ ਉਸ ਵੇਲੇ ਵਾਪਰਿਆ ਹੈ, ਜਦੋਂ ਰਾਜਧਾਨੀ ਪਹਿਲਾਂ ਹੀ ਉੱਚ ਸੁਰੱਖਿਆ ਹਾਲਤ ਵਿੱਚ ਸੀ।

