ਮੋਰਿੰਡਾ :- ਪੰਜਾਬ ਦੀ ਰਾਜਨੀਤਿਕ ਹਵਾ ਬੁੱਧਵਾਰ ਨੂੰ ਥੋੜ੍ਹੀ ਬਦਲੀ ਹੋਈ ਦਿਖੀ, ਜਦੋਂ ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਨਿਵਾਸ ‘ਤੇ ਕਾਂਗਰਸ ਦੇ ਵੱਡੇ ਚਿਹਰੇ ਇੱਕ ਛੱਤ ਹੇਠ ਇਕੱਠੇ ਨਜ਼ਰ ਆਏ। ਮੌਕਾ ਸੀ ਚੰਨੀ ਦੇ ਪੁੱਤਰ ਨਵਜੀਤ ਸਿੰਘ ਦੇ ਜਨਮ ਦਿਨ ਮੌਕੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦਾ।
ਵੱਡੇ ਨੇਤਾ ਹਾਜ਼ਿਰ – ਵੜਿੰਗ, ਰੰਧਾਵਾ ਸਮੇਤ ਕਈ ਸੀਨੀਅਰ ਚਿਹਰੇ ਸ਼ਾਮਿਲ
ਧਾਰਮਿਕ ਸਮਾਗਮ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਪਹੁੰਚੇ। ਸਭ ਨੇ ਗੁਰੂ ਸਾਹਿਬ ਅੱਗੇ ਨਮਸਕਾਰ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਹ ਹਾਜ਼ਰੀ ਆਪਣੇ ਆਪ ਵਿੱਚ ਇਹ ਸੰਕੇਤ ਦੇ ਰਹੀ ਸੀ ਕਿ ਕਾਂਗਰਸ ਦੇ ਦੋ ਵੱਡੇ ਧਿਰਾਂ ਦੇ ਵਿਚਕਾਰ ਚੱਲ ਰਹੇ ਤਣਾਅ ਨੂੰ ਨਰਮ ਕਰਨ ਲਈ ਇਹ ਇਕ ਮਹੱਤਵਪੂਰਨ ਮੌਕਾ ਬਣਿਆ।

