ਮਹਾਰਾਸ਼ਟਰ :- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿੱਚ ਮੰਗਲਵਾਰ ਅੱਧੀ ਰਾਤ ਇੱਕ ਭਿਆਨਕ ਅੱਗ ਨੇ ਹੜਕੰਪ ਮਚਾ ਦਿੱਤਾ। ਕਲਹੇਰ ਦੇ ਨਾਂਗਰ ਨਗਰ ਵਿਚਲੇ ਰਾਜਲਕਸ਼ਮੀ ਕੰਪਲੈਕਸ ਦੇ ਕੱਪੜੇ ਦੇ ਗੋਦਾਮ ਵਿੱਚ ਅਚਾਨਕ ਲੱਗੀ ਲਪਟਾਂ ਨੇ ਕੁਝ ਮਿੰਟਾਂ ਵਿੱਚ ਹੀ ਪੂਰੇ ਖੇਤਰ ਨੂੰ ਧੂੰਏ ਅਤੇ ਚਮਕਦਾਰ ਅੱਗ ਨਾਲ ਢੱਕ ਦਿੱਤਾ।
ਕਈ ਕਿਲੋਮੀਟਰ ਦੂਰੋਂ ਦਿਖੀਆਂ ਲਪਟਾਂ, ਲੋਕਾਂ ਵਿੱਚ ਦਹਿਸ਼ਤ
ਰਾਤ 11:55 ਵਜੇ ਮਿਲੀ ਸੂਚਨਾ ਤੋਂ ਬਾਅਦ ਹੀ ਸਪਸ਼ਟ ਹੋ ਗਿਆ ਕਿ ਘਟਨਾ ਗੰਭੀਰ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਕਿਲੋਮੀਟਰ ਦੂਰੋਂ ਵੀ ਲਾਲੀ ਮਾਰਦੀਆਂ ਲਪਟਾਂ ਅਤੇ ਘਣਾ ਕਾਲਾ ਧੂੰਆਂ ਸਾਫ਼ ਨਜ਼ਰ ਆ ਰਿਹਾ ਸੀ। ਨੇੜਲੇ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਸੁਰੱਖਿਆ ਲਈ ਦੂਰ ਹਟ ਗਏ।
ਫਾਇਰ ਬ੍ਰਿਗੇਡ ਦੀ ਵੱਡੀ ਮਸ਼ਕਤ, ਕਈ ਸ਼ਹਿਰਾਂ ਤੋਂ ਬੁਲਾਈ ਸਹਾਇਤਾ
ਭਿਵੰਡੀ ਨਿਜ਼ਾਮਪੁਰ ਸਿਟੀ ਮਿਉਂਸਪਲ ਕਾਰਪੋਰੇਸ਼ਨ (BNMC) ਨੇ ਤੁਰੰਤ ਦੋ ਫਾਇਰ ਇੰਜਣ ਮੌਕੇ ’ਤੇ ਭੇਜੇ। ਇਸਦੇ ਨਾਲ ਠਾਣੇ ਫਾਇਰ ਬ੍ਰਿਗੇਡ ਵੱਲੋਂ ਇੱਕ ਟੈਂਕਰ ਅਤੇ ਕਲਿਆਣ–ਉਲਹਾਸਨਗਰ ਤੋਂ ਵਾਧੂ ਸਹਾਇਤਾ ਮੰਗੀ ਗਈ।ਫਾਇਰ ਅਫਸਰ ਬਾਪੂ ਸੋਨਵਾਨੇ ਦੇ ਮੁਤਾਬਕ,
“ਇਹ ਵੱਡੀ ਅੱਗ ਦੀ ਘਟਨਾ ਸੀ। ਸਾਡੀਆਂ ਟੀਮਾਂ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਨੇੜਲੇ ਸ਼ਹਿਰਾਂ ਤੋਂ ਵੀ ਮਦਦ ਲਈ ਗਈ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।
ਰਿਹਾਇਸ਼ੀ ਬਸਤੀ ਖਾਲੀ, ਜਾਨੀ ਨੁਕਸਾਨ ਤੋਂ ਬਚਾ
ਗੋਦਾਮ ਦੇ ਬਿਲਕੁਲ ਕੋਲ ਵਸੇ ਰਿਹਾਇਸ਼ੀ ਇਲਾਕੇ ਨੂੰ ਐਤਿਹਾਤੀ ਤੌਰ ’ਤੇ ਤੁਰੰਤ ਖਾਲੀ ਕਰਵਾ ਦਿੱਤਾ ਗਿਆ। ਇਸ ਤੇਜ਼ ਫ਼ੈਸਲੇ ਨਾਲ ਵੱਡੀ ਤਰਾਸਦੀ ਤੋਂ ਬਚਣਾ ਸੰਭਵ ਹੋਇਆ।

