ਅੰਮ੍ਰਿਤਸਰ :- ਅੰਮ੍ਰਿਤਸਰ ਦੇ ਹਲਕੇ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਰਈਆ ਨੇੜੇ ਸੋਮਵਾਰ ਸਵੇਰੇ ਪੁਲਸ ਅਤੇ ਬਦਮਾਸ਼ਾਂ ਵਿੱਚ ਤਣਾਅਪੂਰਨ ਮੁੱਠਭੇੜ ਵਾਪਰੀ। ਪਿਛਲੇ ਕੁਝ ਦਿਨਾਂ ਤੋਂ ਪੁਲਸ ਪਿੰਡ ਧੂਲਕਾ ਵਿੱਚ 50 ਲੱਖ ਰੁਪਏ ਦੀ ਫ਼ਿਰੌਤੀ ਨਾ ਦੇਣ ‘ਤੇ ਹੋਏ ਦੁਕਾਨਦਾਰ ਕਤਲ ਮਾਮਲੇ ਸਬੰਧੀ ਦੋਸ਼ੀਆਂ ਦੀ ਭਾਲ ਕਰ ਰਹੀ ਸੀ।
ਗੁਪਤ ਸੂਚਨਾ ਨਾਲ ਸ਼ੁਰੂ ਹੋਈ ਕਾਰਵਾਈ
ਸਵੇਰੇ ਪੁਲਸ ਨੂੰ ਗੁਪਤ ਜਾਣਕਾਰੀ ਮਿਲੀ ਕਿ ਫ਼ਿਰੌਤੀ–ਕਤਲ ਮਾਮਲੇ ਦੇ ਮੁਲਜ਼ਮ ਰਈਆ ਨਹਿਰ ਨੇੜੇ ਛੁਪੇ ਬੈਠੇ ਹਨ। ਜਾਣਕਾਰੀ ਮਿਲਦੇ ਹੀ ਪੁਲਸ ਦੀਆਂ ਕਈ ਟੀਮਾਂ ਮੌਕੇ ‘ਤੇ ਤੁਰ ਪਈਆਂ। ਜਦੋਂ ਪੁਲਸ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਅਚਾਨਕ ਪੁਲਸ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ।
ਜਵਾਬੀ ਫਾਇਰਿੰਗ ‘ਚ ਦੋਸ਼ੀਆਂ ਨੂੰ ਲਗੀਆਂ ਗੋਲੀਆਂ
ਪੁਲਸ ਨੇ ਵੀ ਬਚਾਅ ਵਿੱਚ ਤੁਰੰਤ ਜਵਾਬੀ ਫਾਇਰ ਕੀਤਾ। ਵਾਪਸੀ ਗੋਲਾਬਾਰੀ ਦੌਰਾਨ ਦੋਵੇਂ ਦੋਸ਼ੀਆਂ ਨੂੰ ਗੋਲੀਆਂ ਲੱਗੀਆਂ।
-
ਰਾਜਾ ਬਿੱਲਾ, ਰਹਿਣ ਵਾਲਾ ਤਰਨ ਤਾਰਨ, ਗੰਭੀਰ ਜ਼ਖਮਾਂ ਕਾਰਨ ਹਸਪਤਾਲ ‘ਚ ਦਮ ਤੋੜ ਗਿਆ।
-
ਦੂਜੇ ਨੌਜਵਾਨ ਨੂੰ ਪੁਲਸ ਨੇ ਜ਼ਖਮੀ ਹਾਲਤ ਵਿੱਚ ਹੀ ਕ੍ਰਿਸ਼ਨਾ ਨਗਰ, ਅੰਮ੍ਰਿਤਸਰ ਤੋਂ ਕਾਬੂ ਕਰ ਲਿਆ।
ਪੁਲਸ ਮੁਲਾਜ਼ਮ ਵੀ ਜ਼ਖਮੀ
ਮੁੱਠਭੇੜ ਦੌਰਾਨ ਪੁਲਸ ਦਾ ਇੱਕ ਅਫ਼ਸਰ ਵੀ ਜ਼ਖਮੀ ਹੋਇਆ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੌਕੇ ਤੋਂ ਹਥਿਆਰ ਤੇ ਕਈ ਪੁ਼ਖਤਾ ਸਬੂਤ ਵੀ ਕਬਜ਼ੇ ‘ਚ ਲਏ ਹਨ।
“ਕਾਨੂੰਨ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ – ਡੀ.ਆਈ.ਜੀ. ਗੋਇਲ
ਬਾਰਡਰ ਰੇਂਜ ਦੇ ਡੀ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਫਿਰੌਤੀ–ਕਤਲ ਮਾਮਲੇ ਦੇ ਦੋਸ਼ੀ ਪੁਲਸ ਰਡਾਰ ‘ਤੇ ਸਨ। “ਕਿਸੇ ਵੀ ਕ੍ਰਿਮਿਨਲ ਤੱਤ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬਾਕੀ ਗੈਂਗ ਮੈਂਬਰਾਂ ਦੀ ਗ੍ਰਿਫ਼ਤਾਰੀ ਜਲਦੀ ਹੋਵੇਗੀ,” ਉਨ੍ਹਾਂ ਕਿਹਾ।

