ਜਗਰਾਓਂ :- ਜਗਰਾਓਂ ਇਲਾਕੇ ਵਿੱਚ ਦਿਨ ਦੁਪਹਿਰ ਇਕ ਹੌਸਲੇਬੰਦ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਲੁਟੇਰਿਆਂ ਨੇ ਸੜਕ ‘ਤੇ ਚੱਲ ਰਹੀ ਇਕ ਮਹਿਲਾ ਤੋਂ ਬੈਗ ਛੀਂਹ ਕੇ ਫਰਾਰ ਹੋਣ ਵਿੱਚ ਕਾਮਯਾਬੀ ਹਾਸਲ ਕੀਤੀ। ਮਹਿਲਾ ਦੀ ਪਹਿਚਾਣ ਕਰਮਜੀਤ ਕੌਰ ਵਜੋਂ ਹੋਈ ਹੈ, ਜੋ ਸੜਕ ਸੁਰੱਖਿਆ ਫੋਰਸ ਵਿੱਚ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਦੀ ਪਤਨੀ ਦੱਸੀ ਜਾ ਰਹੀ ਹੈ।
ਸ਼ਾਪਿੰਗ ਤੋਂ ਵਾਪਸ ਆ ਰਹੀਆਂ ਸਨ ਮਾਵਾਂ ਧੀਆਂ
ਵਿਆਹ ਦੀ ਰਸਦ ਖਰੀਦ ਕੇ ਸ਼ੇਰਪੁਰਾ ਰੋਡ ਫਾਟਕ ਨੇੜੇ ਪਹੁੰਚੀਆਂ। ਇਸ ਦੌਰਾਨ ਦੋ ਬਾਈਕ ਸਵਾਰ ਉਨ੍ਹਾਂ ਦੇ ਨੇੜੇ ਆਏ ਅਤੇ ਅਚਾਨਕ ਮਹਿਲਾ ਦੇ ਹੱਥੋਂ ਬੈਗ ਜਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ।
ਮਹਿਲਾ ਵੱਲੋਂ ਪੂਰਾ ਜ਼ੋਰ ਲਾ ਕੇ ਬਚਾਅ ਕੀਤਾ ਗਿਆ, ਜਿਸ ਨਾਲ ਦੋਵੇਂ ਲੁਟੇਰੇ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਵੀ ਗਏ, ਪਰ ਫਿਰ ਵੀ ਬੈਗ ਛੀਂਹ ਕੇ ਮੌਕੇ ਤੋਂ ਰਫ਼ੂਚੱਕਰ ਹੋਣ ਵਿੱਚ ਕਾਮਯਾਬ ਰਹੇ।
ਲੁੱਟੇ ਗਏ ਬੈਗ ਵਿੱਚ ਨਕਦ ਅਤੇ ਦੋ ਮੋਬਾਈਲ
ਬੱਸ ਅੱਡਾ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੈਗ ਵਿੱਚ ਲਗਭਗ 10 ਹਜ਼ਾਰ ਰੁਪਏ ਨਗਦ ਅਤੇ ਦੋ ਮੋਬਾਈਲ ਫੋਨ ਸਨ। ਪੁਲਿਸ ਨੇ ਮੌਕੇ ਤੋਂ ਕੁਝ ਸੁਰਾਗ ਇਕੱਠੇ ਕੀਤੇ ਹਨ ਅਤੇ ਇਲਾਕੇ ਦੀਆਂ ਸੀਸੀਟੀਵੀ ਰਿਕਾਰਡਿੰਗਜ਼ ਵੀ ਖੰਗਾਲੀਆਂ ਜਾ ਰਹੀਆਂ ਹਨ।
ਪੁਲਿਸ ਨੇ ਸ਼ੱਕੀ ਲੋਕਾਂ ਦੇ ਹਲਚਲ ‘ਤੇ ਨਜ਼ਰ ਤਿੱਖੀ, ਦਾਅਵਾ – ਦੋਸ਼ੀ ਜਲਦੀ ਕਾਬੂ ਹੋਣਗੇ
ਏ.ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਅਤੇ ਇਸ ਦੌਰਾਨ ਵਾਪਰੀ ਇਹ ਘਟਨਾ ਪਰਿਵਾਰ ਲਈ ਵੱਡਾ ਝਟਕਾ ਹੈ। ਥਾਣਾ ਬੱਸ ਅੱਡਾ ਚੌਂਕੀ ਦੀ ਟੀਮ ਵਲੋਂ ਦੋਸ਼ੀਆਂ ਦੀ ਤਲਾਸ਼ ਲਈ ਵਿਸ਼ੇਸ਼ ਟੀਮ ਤਿਆਰ ਕਰਕੇ ਨਜ਼ਦੀਕੀ ਇਲਾਕਿਆਂ ਵਿੱਚ ਚੈਕਿੰਗ ਵਧਾ ਦਿੱਤੀ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਬਾਰੇ ਕੁਝ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਅਤੇ ਉਮੀਦ ਹੈ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਗਿਰਫ਼ਤ ਵਿੱਚ ਹੋਣਗੇ।

