ਚੰਡੀਗੜ੍ਹ :- ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਇੱਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਹਰਮਨ ਸਿੱਧੂ ਦੀ ਬੀਤੀ ਰਾਤ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਮਾਨਸਾ ਤੋਂ ਕਿਸੇ ਕੰਮ ਤੋਂ ਨਿਪਟ ਕੇ ਆਪਣੇ ਪਿੰਡ ਖਿਆਲਾ ਵੱਲ ਵਾਪਸ ਆ ਰਹੇ ਸਨ, ਜਦੋਂ ਰਸਤੇ ਵਿੱਚ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਇੱਕ ਟਰੱਕ ਨਾਲ ਹੋ ਗਈ।
ਮੌਕੇ ’ਤੇ ਹੀ ਢਹਿ ਗਿਆ ਸੰਗੀਤ ਮੰਚ ਦਾ ਸਿਤਾਰਾ
ਟੱਕਰ ਇੰਨੀ ਜ਼ੋਰਦਾਰ ਸੀ ਕਿ 40 ਸਾਲਾਂ ਦੇ ਗਾਇਕ ਹਰਮਨ ਸਿੱਧੂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਸ਼ਹੂਰ ਕਰਨ ਵਾਲਾ ਗੀਤ
ਹਰਮਨ ਸਿੱਧੂ ਦਾ ਮਿਸ ਪੂਜਾ ਨਾਲ ਗਾਇਆ ਗੀਤ “ਕਾਗਜ਼ ਜਾ ਪਿਆਰ” ਅਜੇ ਵੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਸਦਾ ਹੈ। ਇਸ ਗੀਤ ਨੇ ਉਨ੍ਹਾਂ ਨੂੰ ਘਰੇ-ਘਰ ਮਸ਼ਹੂਰੀ ਦਿੱਤੀ।
ਸੰਗੀਤ ਪ੍ਰੇਮੀਆਂ ’ਚ ਸੋਗ ਦੀ ਲਹਿਰ
ਉਨ੍ਹਾਂ ਦੀ ਅਚਾਨਕ ਮੌਤ ਨਾਲ ਫੈਨਾਂ ਅਤੇ ਕਲਾਕਾਰਾਂ ਵਿੱਚ ਡੂੰਘਾ ਦੁੱਖ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ’ਤੇ ਸ਼ਰਧਾਂਜਲੀਆਂ ਦੀ ਲੜੀ ਜਾਰੀ ਹੈ ਅਤੇ ਹਰਮਨ ਸਿੱਧੂ ਦੇ ਬਿਛੋੜੇ ਨੂੰ ਪੰਜਾਬੀ ਸੰਗੀਤ ਲਈ ਵੱਡੀ ਹਾਨੀ ਵਜੋਂ ਦੇਖਿਆ ਜਾ ਰਿਹਾ ਹੈ।

