ਨਵੀਂ ਦਿੱਲੀ :- ਦਿੱਲੀ ਤੋਂ ਇੱਕ ਮਹੱਤਵਪੂਰਣ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਰੋਕ ਦਿੱਤਾ ਗਿਆ। ਬੀਬੀ ਬਲਵਿੰਦਰ ਕੌਰ ਦੁਪਹਿਰ ਨੂੰ ਕੈਨੇਡਾ ਜਾਣ ਲਈ ਏਅਰਰਟ ਪਹੁੰਚੀ ਸਨ, ਪਰ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਬੋਰਡਿੰਗ ਤੋਂ ਪਹਿਲਾਂ ਹੀ ਅੱਗੇ ਜਾਣ ਤੋਂ ਰੋਕ ਲਿਆ।
ਫਲਾਈਟ ਉਡ ਗਈ, ਪਰ ਇਜਾਜ਼ਤ ਨਾ ਮਿਲੀ
ਜਾਣਕਾਰੀ ਮੁਤਾਬਕ, ਕੈਨੇਡਾ ਲਈ ਨਿਰਧਾਰਤ ਸਮੇਂ ‘ਤੇ ਫਲਾਈਟ ਤੁਰ ਗਈ, ਪਰ ਬੀਬੀ ਬਲਵਿੰਦਰ ਕੌਰ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀ ਪੱਧਰ ‘ਤੇ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਨੂੰ ਰੋਕਿਆ ਕਿਉਂ ਗਿਆ।
ਮਾਤਾ ਦਾ ਰੋਸ
ਬੀਬੀ ਬਲਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਹ ਆਪਣੀ ਧੀ ਕੋਲ ਕੈਨੇਡਾ ਜਾ ਰਹੀ ਸਨ। ਏਅਰਪੋਰਟ ‘ਤੇ ਰੋਕਣ ਤੋਂ ਬਾਅਦ ਉਹ ਗੁੱਸੇ ‘ਚ ਨਜ਼ਰ ਆਈਆਂ ਅਤੇ ਕਿਹਾ ਕਿ ਸਿੱਖਾਂ ਨਾਲ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹਦੀ ਫਲਾਈਟ ਸਾਢੇ ਤਿੰਨ ਵਜੇ ਦੀ ਸੀ ਪਰ ਅਚਾਨਕ ਰੋਕ ਲਗਾ ਦਿੱਤੀ ਗਈ।
ਅਧਿਕਾਰਤ ਸਪਸ਼ਟੀਕਰਣ ਹਾਜ਼ਰ ਨਹੀਂ
ਫਿਲਹਾਲ ਇਹ ਸਾਫ਼ ਨਹੀਂ ਕਿ ਬੀਬੀ ਬਲਵਿੰਦਰ ਕੌਰ ਨੂੰ ਕਿਹੜੇ ਕਾਰਨ ਕਰਕੇ ਰੋਕਿਆ ਗਿਆ, ਨਾਹੀ ਏਅਰਪੋਰਟ ਅਥਾਰਿਟੀ ਅਤੇ ਨਾਹੀ ਕਿਸੇ ਸਰਕਾਰੀ ਏਜੰਸੀ ਵਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ।

