ਲੁਧਿਆਣਾ :- ਲੁਧਿਆਣਾ ਦੇ ਸ਼ਿਵ ਸੈਨਾ ਲੀਡਰ ਅਮਿਤ ਅਰੋੜਾ ਨੂੰ ਇੱਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਆਈਫੋਨ ਕਾਲ ਰਾਹੀਂ ਕਤਲ ਦੀ ਗੰਭੀਰ ਧਮਕੀ ਮਿਲੀ ਹੈ। ਕਾਲ ਵਿੱਚ ਮੌਜੂਦ ਆਡੀਓ ਕਲਿੱਪ ‘ਚ ਸੁਧੀਰ ਸੂਰੀ ਦਾ ਨਾਂ ਲੈ ਕੇ ਨੇਤਾ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ।
ਇਸੇ ਤਰ੍ਹਾਂ ਹੋਵੇਗਾ ਤੇਰੇ ਨਾਲ ਵੀ, ਕਾਲ ਦਾ ਸੁਨੇਹਾ ਚਿੰਤਾ ਦਾ ਕਾਰਨ
ਧਮਕੀ ਭਰੀ ਆਵਾਜ਼ ਵਿੱਚ ਕਿਹਾ ਗਿਆ ਕਿ “ਇਸੇ ਤਰੀਕੇ ਨਾਲ ਹੋਵੇਗਾ ਤੇਰੇ ਤੇ ਬਾਹਰ”, ਜਿਸ ਕਾਰਨ ਅਮਿਤ ਅਰੋੜਾ ਅਤੇ ਉਨ੍ਹਾਂ ਦੀ ਟੀਮ ਵਿੱਚ ਕਾਫ਼ੀ ਤਣਾਅ ਪੈਦਾ ਹੋ ਗਿਆ ਹੈ। ਸੁਰੱਖਿਆ ਨੂੰ ਲੈ ਕੇ ਸਿਆਸੀ ਘੇਰਿਆਂ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ,ਤਕਨੀਕੀ ਸਰੋਤਾਂ ਦੀ ਸਹਾਇਤਾ ਨਾਲ ਪਤਾ ਲਗੇਗਾ ਧਮਕੀ ਦਾ ਸਰੋਤ
ਲੁਧਿਆਣਾ ਪੁਲਿਸ ਨੇ ਮਾਮਲੀ ਦੀ ਜਾਂਚ ਤੁਰੰਤ ਸ਼ੁਰੂ ਕਰ ਦਿੱਤੀ ਹੈ। ਤਕਨੀਕੀ ਸਬੂਤ, ਕਾਲ ਰਿਕਾਰਡ ਅਤੇ ਸਰਵਰ ਲੋਕੇਸ਼ਨ ਨੂੰ ਖੰਗਾਲ ਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਧਮਕੀ ਦੇ ਪਿੱਛੇ ਕੌਣ ਹੈ।
ਸਿਆਸੀ ਮਾਹੌਲ ‘ਚ ਉਲਝਣ, ਨਾਗਰਿਕ ਵੀ ਸੁਰੱਖਿਆ ਨੂੰ ਲੈ ਕੇ ਚਿੰਤਤ
ਇਸ ਘਟਨਾ ਨੇ ਸਥਾਨਕ ਸਿਆਸੀ ਹਾਲਾਤਾਂ ਨੂੰ ਹਿਲਾ ਦਿੱਤਾ ਹੈ। ਜਨਤਾ ਵਿੱਚ ਵੀ ਇਹ ਚਰਚਾ ਹੈ ਕਿ ਸਿਆਸੀ ਨੇਤਾਵਾਂ ‘ਤੇ ਵਧ ਰਹੀਆਂ ਧਮਕੀਆਂ ਨਾਲ ਸ਼ਹਿਰ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜ੍ਹੇ ਹੁੰਦੇ ਹਨ।

