ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪਹਾੜੀ ਇਲਾਕਿਆਂ ’ਚ ਹੋਈ ਭਾਰੀ ਮੀਂਹ ਤੋਂ ਬਾਅਦ ਹੜ੍ਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਕਾਇਮ ਕਰ ਦਿੱਤੇ ਹਨ। ਇਹ ਕੰਟਰੋਲ ਰੂਮ ਜੂਨੀਅਰ ਇੰਜੀਨੀਅਰਾਂ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ ਅਤੇ ਹਾਲਾਤਾਂ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਡੈਮਾਂ ਵਿੱਚ ਪਾਣੀ ਪੱਧਰ ਹਾਲੇ ਸੁਰੱਖਿਅਤ ਸੀਮਾ ’ਚ
ਹੜ੍ਹ ਸੰਭਾਵਨਾ ਵਾਲੇ ਖੇਤਰਾਂ ਵਿੱਚ ਸਰਕਾਰ ਵੱਲੋਂ ਨਦੀਆਂ, ਡਰੇਨ ਅਤੇ ਨੀਵਾਂ ਪਏ ਇਲਾਕਿਆਂ ਦੀ ਰੀਅਲ-ਟਾਈਮ ਮਾਨੀਟਰਿੰਗ ਕੀਤੀ ਜਾ ਰਹੀ ਹੈ। ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਥਾਵਾਂ ਉੱਤੇ 24×7 ਨਿਗਰਾਨੀ ਯਕੀਨੀ ਬਣਾਈ ਗਈ ਹੈ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਤੁਰੰਤ ਨਜਿੱਠਿਆ ਜਾ ਸਕੇ।
ਸੂਬੇ ਦੇ ਤਿੰਨ ਵੱਡੇ ਡੈਮ – ਭਾਖੜਾ, ਪੌਂਗ ਅਤੇ ਰਣਜੀਤ ਸਾਗਰ – ਵਿੱਚ ਇਸ ਸਮੇਂ ਪਾਣੀ ਦਾ ਪੱਧਰ ਸੁਰੱਖਿਅਤ ਹੱਦਾਂ ’ਚ ਹੈ।
ਭਾਖੜਾ ਡੈਮ: ਮੌਜੂਦਾ ਪੱਧਰ 1637.40 ਫੁੱਟ (ਅਧਿਕਤਮ ਸੀਮਾ: 1680 ਫੁੱਟ)
ਪੌਂਗ ਡੈਮ: ਮੌਜੂਦਾ ਪੱਧਰ 1373.08 ਫੁੱਟ (ਅਧਿਕਤਮ ਸੀਮਾ: 1390 ਫੁੱਟ)
ਰਨਜੀਤ ਸਾਗਰ ਡੈਮ: ਮੌਜੂਦਾ ਪੱਧਰ 1694.64 ਫੁੱਟ (ਅਧਿਕਤਮ ਸੀਮਾ: 1731.55 ਫੁੱਟ)
ਸੂਬਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਝੂਠੀ ਖ਼ਬਰ ਜਾਂ ਅਫਵਾਹ ’ਚ ਨਾ ਆਉਣ ਅਤੇ ਜ਼ਰੂਰੀ ਜਾਣਕਾਰੀ ਜਾਂ ਮਦਦ ਲਈ ਆਪਣੇ ਇਲਾਕੇ ਦੇ ਕੰਟਰੋਲ ਰੂਮ ਨਾਲ ਸੰਪਰਕ ਕਰਨ।
ਕੁਝ ਜ਼ਿਲ੍ਹਿਆਂ ਦੇ ਕੰਟਰੋਲ ਰੂਮ ਨੰਬਰ ਇਹ ਹਨ –
ਲੁਧਿਆਣਾ: 0161-2401852
ਪਟਿਆਲਾ: 0175-2350550, 2358550
ਮੋਹਾਲੀ: 0172-2219506
ਜਲੰਧਰ: 0181-2211571
ਗੁਰਦਾਸਪੁਰ: 01874-226605
ਅੰਮ੍ਰਿਤਸਰ: 0183-2221954
ਬਠਿੰਡਾ: 0164-2219064
ਮੋਗਾ: 01636-260341
ਫਿਰੋਜ਼ਪੁਰ: 01632-245366
ਹੁਸ਼ਿਆਰਪੁਰ: 01882-220412