ਅੰਮ੍ਰਿਤਸਰ :- ਪੰਜਾਬ ਅਤੇ ਜੰਮੂ ਦੇ ਲੋਕਾਂ ਲਈ ਇੱਕ ਵੱਡੀ ਖੁਸ਼ਖ਼ਬਰੀ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਅਗਸਤ 2025 ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਵੀਡੀਓ ਕਾਨਫਰੰਸ ਰਾਹੀਂ ਹਰੀ ਝੰਡੀ ਦੇਣਗੇ।
ਇਹ ਟ੍ਰੇਨ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਤੱਕ ਚੱਲੇਗੀ, ਜੋ ਕਿ ਸ਼ਰਧਾਲੂਆਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗੀ। ਟ੍ਰੇਨ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਜੰਮੂ ਰਾਹੀਂ ਕੱਟੜਾ ਤੱਕ ਆਪਣਾ ਰੂਟ ਤੈਅ ਕਰੇਗੀ।
ਇਹ ਸੇਵਾ ਹਫ਼ਤੇ ਵਿੱਚ ਛੇ ਦਿਨ ਉਪਲਬਧ ਰਹੇਗੀ ਅਤੇ ਮੰਗਲਵਾਰ ਨੂੰ ਟ੍ਰੇਨ ਨਹੀਂ ਚੱਲੇਗੀ। ਸਧਾਰਨ ਟ੍ਰੇਨਾਂ ਦੀ ਤੁਲਨਾ ਵਿੱਚ, ਇਹ ਵੰਦੇ ਭਾਰਤ ਐਕਸਪ੍ਰੈੱਸ ਜ਼ਿਆਦਾ ਤੇਜ਼ ਅਤੇ ਆਰਾਮਦਾਇਕ ਹੋਵੇਗੀ, ਜਿਸ ਨਾਲ ਯਾਤਰੀਆਂ ਨੂੰ ਘੰਟਿਆਂ ਦੀ ਬਚਤ ਹੋਵੇਗੀ।
ਇਸ ਰੂਟ ‘ਤੇ ਇਹ ਪਹਿਲੀ ਵਾਰ ਹੋਵੇਗਾ ਕਿ ਸ਼ਰਧਾਲੂ ਸਿੱਧਾ ਤੇ ਸੁਖਦਾਈ ਸਫਰ ਕਰ ਸਕਣਗੇ, ਜਿਸਦਾ ਲਾਭ ਅਨੇਕ ਯਾਤਰੀਆਂ ਨੂੰ ਮਿਲੇਗਾ।