ਫਿਰੋਜ਼ਪੁਰ :- ਫਿਰੋਜ਼ਪੁਰ ‘ਚ ਆਰ.ਐੱਸ.ਐੱਸ. ਲੀਡਰ ਨਵੀਨ ਅਰੋੜਾ ਦੀ ਹੱਤਿਆ ਤੋਂ ਚਾਰ ਦਿਨਾਂ ਬਾਅਦ ਜ਼ਿਲ੍ਹਾ ਪੁਲਿਸ ਨੇ ਇਸ ਕਤਲ ਕਾਂਡ ਵਿੱਚ ਸ਼ਾਮਿਲ ਦੋ ਸ਼ੂਟਰਾਂ ਦੀ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਹੈ। 15 ਨਵੰਬਰ ਨੂੰ ਅਣਪਛਾਤੇ ਹਮਲਾਵਰਾਂ ਨੇ ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਕਾਰਨ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ।
SSP ਸਿੱਧੂ ਦੀ ਪੁਸ਼ਟੀ, ਇੱਕ ਸ਼ੂਟਰ ਤੇ ਉਸਦਾ ਸਾਥੀ ਗ੍ਰਿਫ਼ਤਾਰ
SSP ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇੱਕ ਮੁੱਖ ਸ਼ੂਟਰ ਅਤੇ ਉਸਦਾ ਸਾਥੀ ਪੁਲਿਸ ਦੇ ਹੱਥ ਲੱਗ ਗਏ ਹਨ। ਉਹਨਾਂ ਕਿਹਾ ਕਿ ਦੋਵੇਂ ਨੂੰ ਤਕਨੀਕੀ ਨਿਗਰਾਨੀ ਅਤੇ ਖ਼ਾਸ ਇਨਪੁਟਾਂ ਦੇ ਆਧਾਰ ‘ਤੇ ਕਾਬੂ ਕੀਤਾ ਗਿਆ।
ਸਿੱਧੂ ਨੇ ਕਿਹਾ:
“ਸਾਡੀਆਂ ਟੀਮਾਂ ਹਰੇਕ ਕੋਣ ਤੋਂ ਜਾਂਚ ਕਰ ਰਹੀਆਂ ਹਨ। ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਈਤਾ ਗਿਆ ਹੈ ਅਤੇ ਹੋਰ ਪੁਖ਼ਤਾ ਤੱਥ ਵੀ ਇਕੱਠੇ ਕੀਤੇ ਜਾ ਰਹੇ ਹਨ।
ਅੰਤਰਰਾਸ਼ਟਰੀ ਲਿੰਕਾਂ ਦੀ ਜਾਂਚ, ਪੁਲਿਸ ਨੇ ਸਾਰੇ ਚੈਨਲ ਸਕੈਨ ਕੀਤੇ
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਸਿਰਫ਼ ਇੱਕ ਸਥਾਨਕ ਹੱਤਿਆ ਦੇ ਤੌਰ ‘ਤੇ ਨਹੀਂ ਦੇਖਿਆ ਜਾ ਰਿਹਾ। ਜਾਂਚ ਟੀਮ ਵੱਲੋਂ—
-
ਸੰਭਾਵਿਤ ਅੰਤਰਰਾਸ਼ਟਰੀ ਲਿੰਕ
-
ਪੈਸੇ ਦੀ ਲੜੀ
-
ਕਮਿਊਨੀਕੇਸ਼ਨ ਚੈਨਲ
-
ਹਮਲੇ ਦੀ ਪਲਾਨਿੰਗ
ਸਾਰੇ ਪਹਿਲੂ ਸਕੈਨ ਕੀਤੇ ਜਾ ਰਹੇ ਹਨ, ਤਾਂ ਜੋ ਮਕਸਦ ਅਤੇ ਮਦਦਗਾਰਾਂ ਦੀ ਪੂਰੀ ਤਸਦੀਕ ਹੋ ਸਕੇ।
ਤਕਨੀਕੀ ਸਹਾਇਤਾ ਨਾਲ ਪੁਲਿਸ ਨੂੰ ਮਿਲੀ ਲੀਡ, ਹੋਰ ਗ੍ਰਿਫ਼ਤਾਰੀਆਂ ਸੰਭਵ
ਜ਼ਿਲ੍ਹਾ ਪੁਲਿਸ ਦੇ ਮੁਤਾਬਕ, ਹਮਲਾਵਰਾਂ ਤੱਕ ਪਹੁੰਚਣ ਵਿੱਚ ਤਕਨੀਕੀ ਇਨਪੁੱਟਾਂ, CCTV ਫੁਟੇਜ ਅਤੇ ਕਾਲ ਡਾਟਾ ਵਿਸ਼ਲੇਸ਼ਣ ਨੇ ਅਹਿਮ ਭੂਮਿਕਾ ਨਿਭਾਈ। ਪੁਲਿਸ ਦਾ ਕਹਿਣਾ ਹੈ ਕਿ ਦੋ ਸ਼ੂਟਰਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਅਤੇ ਜਾਂਚ ਅੱਗੇ ਵਧਣ ਨਾਲ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।

