ਚੰਡੀਗੜ੍ਹ :- ਪਹਾੜੀ ਇਲਾਕਿਆਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਨੇ ਪੰਜਾਬ ਦੇ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਤੋਂ ਸੂਬੇ ਭਰ ‘ਚ ਤਾਪਮਾਨ ਲਗਾਤਾਰ ਫਿਸਲ ਰਿਹਾ ਹੈ।
ਰਾਤਾਂ ਦੀ ਠੰਢ ਵਧਣ ਨਾਲ ਕਈ ਜ਼ਿਲ੍ਹਿਆਂ ਵਿੱਚ ਪਾਰਾ 5 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਫਰੀਦਕੋਟ ਨੇ 5.6 ਡਿਗਰੀ ਨਾਲ ਸੂਬੇ ਦੇ ਸਭ ਤੋਂ ਠੰਢੇ ਜ਼ਿਲ੍ਹੇ ਦੀ ਪਹਿਚਾਣ ਹਾਸਲ ਕੀਤੀ।
ਆਉਣ ਵਾਲੇ ਦਿਨ ਸੁੱਕੇ — 20 ਨਵੰਬਰ ਤੱਕ ਮੀਂਹ ਤੋਂ ਰਾਹਤ
ਮੌਸਮ ਵਿਗਿਆਨ ਕੇਂਦਰ ਦੀ ਤਾਜ਼ਾ ਬੁੱਲੇਟਿਨ ਮੁਤਾਬਕ, ਅਗਲੇ ਕੁਝ ਦਿਨਾਂ ਵਿੱਚ ਮੀਂਹ ਦੀ ਕੋਈ ਗੁੰਜਾਈਸ਼ ਨਹੀਂ।
20 ਨਵੰਬਰ ਤੱਕ ਪੂਰਾ ਪੰਜਾਬ ਖੁਸ਼ਕ ਤੇ ਹਲਕੇ ਠੰਢੇ ਮੌਸਮ ਦਾ ਸਾਹਮਣਾ ਕਰੇਗਾ।
ਅਗਲੇ ਹਫ਼ਤੇ ਦਾ ਤਾਪਮਾਨ — ਜ਼ਿਲ੍ਹਾ–ਵਾਰ ਅਨੁਮਾਨ
ਮੌਸਮ ਵਿਗਿਆਨੀਆਂ ਦੇ ਅਨੁਮਾਨ ਅਨੁਸਾਰ:
ਦਿਨ ਦਾ ਤਾਪਮਾਨ
-
ਉੱਤਰੀ ਅਤੇ ਪੂਰਬੀ ਜ਼ਿਲ੍ਹੇ: 24 – 26 ਡਿਗਰੀ ਸੈਲਸੀਅਸ
-
ਮੱਧ ਅਤੇ ਦੱਖਣੀ ਪੰਜਾਬ: 26 – 28 ਡਿਗਰੀ ਸੈਲਸੀਅਸ
ਰਾਤ ਦਾ ਘੱਟੋ-ਘੱਟ ਤਾਪਮਾਨ
-
ਉੱਤਰੀ ਤੇ ਦੱਖਣ-ਪੱਛਮੀ ਇਲਾਕੇ: 6 – 8 ਡਿਗਰੀ ਸੈਲਸੀਅਸ
-
ਹੋਰ ਖੇਤਰ: 8 – 10 ਡਿਗਰੀ ਸੈਲਸੀਅਸ
ਹਵਾਵਾਂ ਨੇ ਵਧਾਈ ਸਰਦੀ ਦੀ
ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਤਿੱਖੀਆਂ ਹਵਾਵਾਂ ਕਾਰਨ ਉੱਤਰੀ ਪੰਜਾਬ ਵਿੱਚ ਸਰਦੀ ਸਪੱਸ਼ਟ ਤੌਰ ‘ਤੇ ਮਹਿਸੂਸ ਹੋਣ ਲੱਗੀ ਹੈ। ਦਿਨ ਕਾਫੀ ਹਲਕੇ ਅਤੇ ਰਾਤਾਂ ਸਖ਼ਤ ਠੰਢ ਵਾਲੀਆਂ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲਾ ਹਫ਼ਤਾ ਪੂਰੀ ਤਰ੍ਹਾਂ ਸੁੱਕਾ, ਹਵਾਦਾਰ ਅਤੇ ਠੰਢਾ ਰਹੇਗਾ।

