ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਭਾਰੀ ਲੀਡ ਨਾਲ ਕਾਬਲੇ-ਤਾਰੀਫ਼ ਜਿੱਤ ਦਰਜ ਕੀਤੀ। ਕੁੱਲ ਨਤੀਜੇ ਸਾਹਮਣੇ ਆਉਣ ‘ਤੇ ਸੰਧੂ ਨੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਸਰਟੀਫਿਕੇਟ ਲੈ ਕੇ ਆਪਣੀ ਜਿੱਤ ਨੂੰ ਅਧਿਕਾਰਕ ਤੌਰ ‘ਤੇ ਮੁਕੰਮਲ ਕੀਤਾ।
ਮੁੱਖ ਮੁਕਾਬਲਾ: ਅਕਾਲੀ ਦਲ ਦੂਜੇ ਸਥਾਨ ‘ਤੇ, ਹੋਰ ਪਾਰਟੀਆਂ ਪਿੱਛੇ ਰਹੀਆਂ
ਚੋਣ ਨਤੀਜਿਆਂ ਅਨੁਸਾਰ, ਦੂਜੇ ਸਥਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ, ਜਿਨ੍ਹਾਂ ਨੇ 30,558 ਵੋਟਾਂ ਪ੍ਰਾਪਤ ਕੀਤੀਆਂ। ਉਹਨਾਂ ਨੇ ਪੂਰੇ ਚੋਣ ਦੌਰਾਨ ਆਪਣਾ ਦਬਦਬਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ AAP ਦੀ ਲਹਿਰ ਅੱਗੇ ਟਿਕ ਨਹੀਂ ਸਕੇ।
ਤੀਜੇ ਨੰਬਰ ‘ਤੇ ਵਾਰਿਸ ਪੰਜਾਬ (ਆਜ਼ਾਦ) ਦੇ ਮਨਦੀਪ ਸਿੰਘ ਨੂੰ 19,620 ਵੋਟਾਂ ਮਿਲੀਆਂ।
ਚੌਥੇ ਨੰਬਰ ‘ਤੇ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਰਹੇ, ਜਿਨ੍ਹਾਂ ਨੂੰ 15,078 ਵੋਟਾਂ ਹੀ ਮਿਲ ਸਕੀਆਂ।
ਪੰਜਵੇਂ ਸਥਾਨ ‘ਤੇ ਭਾਜਪਾ ਦੇ ਹਰਜੀਤ ਸਿੰਘ ਸੰਧੂ ਰਹੇ, ਜਿਨ੍ਹਾਂ ਦੇ ਹਿੱਸੇ ਕੇਵਲ 6,239 ਵੋਟਾਂ ਆਈਆਂ।
16 ਰਾਊਂਡਾਂ ਦੀ ਗਿਣਤੀ ਮਗਰੋਂ ਨਤੀਜੇ ਸਪੱਸ਼ਟ
ਤਰਨਤਾਰਨ ਹਲਕੇ ਵਿੱਚ ਵੋਟਾਂ ਦੀ ਗਿਣਤੀ ਕੁੱਲ 16 ਰਾਊਂਡਾਂ ਤੱਕ ਚੱਲੀ, ਜਿਸ ਦੌਰਾਨ ਹਰ ਰਾਊਂਡ ਵਿੱਚ AAP ਉਮੀਦਵਾਰ ਨੇ ਆਪਣੀ ਲੀਡ ਵਧਾਉਂਦੀ ਚੱਲੀ। ਅੰਤ ਵਿੱਚ 42,649 ਵੋਟਾਂ ਦੀ ਭਾਰੀ ਬੜਤ ਨੇ ਨਤੀਜੇ ਦਾ ਰੁਖ ਸਾਫ਼ ਕਰ ਦਿੱਤਾ।

