ਚੰਡੀਗੜ੍ਹ :- ਪੰਜਾਬ ’ਚ ਸਰਦੀਆਂ ਦੀ ਦਸਤਕ ਨਾਲ ਹੀ ਤਾਪਮਾਨ ਨਿੱਤ ਗਿਰਦਾ ਜਾ ਰਿਹਾ ਹੈ। ਵੀਰਵਾਰ ਨੂੰ ਦਿਨ ਤੇ ਰਾਤ ਦੇ ਤਾਪਮਾਨ ’ਚ ਲਗਭਗ 0.3 ਡਿਗਰੀ ਦੀ ਹੋਰ ਕਮੀ ਦਰਜ ਕੀਤੀ ਗਈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ’ਚ ਸਭ ਤੋਂ ਥੱਲੇ ਦਾ ਪਾਰਾ ਫਰੀਦਕੋਟ ’ਚ 7.2 ਡਿਗਰੀ ਤੱਕ ਰਿਹਾ, ਜੋ ਕਿ ਸੀਜ਼ਨ ਦਾ ਸਭ ਤੋਂ ਠੰਢਾ ਪੜਾਅ ਮੰਨਿਆ ਜਾ ਰਿਹਾ ਹੈ।
ਵੱਡੇ ਸ਼ਹਿਰਾਂ ’ਚ ਦਿਨ ਦਾ ਪਾਰਾ 26–30 ਡਿਗਰੀ
ਹਾਲਾਂਕਿ ਰਾਤਾਂ ਠੰਢੀਆਂ ਹੋ ਰਹੀਆਂ ਹਨ, ਪਰ ਦਿਨ ਦਾ ਪਾਰਾ ਅਜੇ ਵੀ 30 ਡਿਗਰੀ ਦੇ ਨੇੜੇ ਰਿਹਾ।
-
ਅੰਮ੍ਰਿਤਸਰ — 26°C
-
ਲੁਧਿਆਣਾ — 27°C
-
ਪਟਿਆਲਾ — 28°C
-
ਮੋਹਾਲੀ — 27°C
ਦਿਨ ’ਚ ਹਲਕੀ ਗਰਮੀ ਅਤੇ ਰਾਤ ਨੂੰ ਤੇਜ਼ ਠੰਢ ਨਾਲ ਤਾਪਮਾਨ ’ਚ ਵੱਡਾ ਫਰਕ ਮਹਿਸੂਸ ਕੀਤਾ ਜਾ ਰਿਹਾ ਹੈ।
ਅੱਜ ਦਾ ਮੌਸਮ: ਧੁੱਪ ਚਮਕੇਗੀ, ਪਰ ਰਾਤ ਹੋਰ ਠੰਢੀ
ਮੌਸਮ ਵਿਭਾਗ ਦੀ ਭਵਿੱਖਬਾਣੀ ਮਿਤਾਬਕ, ਅਗਲੇ ਕੁਝ ਦਿਨਾਂ ਦੌਰਾਨ ਜ਼ਿਆਦਾਤਰ ਸ਼ਹਿਰਾਂ ’ਚ ਆਕਾਸ਼ ਸਾਫ਼ ਰਹੇਗਾ।
-
ਅੰਮ੍ਰਿਤਸਰ, ਜਲੰਧਰ — ਘੱਟੋ-ਘੱਟ ਤਾਪਮਾਨ 9°C
-
ਲੁਧਿਆਣਾ — ਤਾਪਮਾਨ ਡਿੱਗ ਕੇ 8°C ਤੱਕ ਜਾਣ ਦੀ ਸੰਭਾਵਨਾ
ਸਵੇਰ-ਸ਼ਾਮ ਦੀ ਠੰਢ ਹੋਰ ਤਿੱਖੀ ਹੋ ਸਕਦੀ ਹੈ।
ਪਰਾਲੀ ਦੇ 4662 ਕੇਸ—ਸੰਗਰੂਰ ਸਿਖਰ ’ਤੇ, ਪ੍ਰਦੂਸ਼ਣ ਦੀ ਮਾਰ ਦੋਹੀਂ ਪਾਸੇ
ਪਰਾਲੀ ਸਾੜਨ ਦੇ ਮਾਮਲੇ ਸੂਬੇ ’ਚ ਦੁਬਾਰਾ ਚੜ੍ਹਦੇ ਹੋਏ ਦਿਖ ਰਹੇ ਹਨ। 15 ਸਤੰਬਰ ਤੋਂ 12 ਨਵੰਬਰ ਤੱਕ ਮਿਲਾਕੇ 4662 ਕੇਸ ਦਰਜ ਹੋਏ ਹਨ।
ਇਹਨਾਂ ’ਚ ਸਬ ਤੋਂ ਵੱਧ:
-
ਸੰਗਰੂਰ — 402
-
ਫਿਰੋਜ਼ਪੁਰ — 327
-
ਤਰਨਤਾਰਨ — 288
-
ਮਾਨਸਾ — 294
ਸੰਗਰੂਰ, ਜੋ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਵੀ ਹੈ, ਫਿਰ ਇਕ ਵਾਰ ਸਭ ਤੋਂ ਵੱਧ ਕੇਸਾਂ ਨਾਲ ਪਹਿਲੇ ਨੰਬਰ ’ਤੇ ਰਿਹਾ।
ਹਵਾ ਦੀ ਕੁਆਲਟੀ ਖਰਾਬ: ਖੰਨਾ ਤੇ ਜਲੰਧਰ ’ਚ AQI ਚੜ੍ਹਿਆ ਲਾਲ ਪੱਧਰ ਵੱਲ
ਪਰਾਲੀ ਦੇ ਧੂੰਏਂ ਦਾ ਅਸਰ ਸੂਬੇ ਦੇ ਕਈ ਵੱਡੇ ਸ਼ਹਿਰਾਂ ਦੀ ਹਵਾ ’ਚ ਖੁੱਲ੍ਹ ਕੇ ਦਿਸ ਰਿਹਾ ਹੈ। ਵੀਰਵਾਰ ਰਾਤ 9 ਵਜੇ ਤੱਕ AQI ਇਹ ਰਿਹਾ:
-
ਖੰਨਾ — 220 (ਖਰਾਬ)
-
ਜਲੰਧਰ — 190 (ਖਰਾਬ)
-
ਲੁਧਿਆਣਾ — 171 (ਖਰਾਬ)
-
ਬਠਿੰਡਾ — 77 (ਤਸੱਲੀਬਖ਼ਸ਼)
ਖੰਨਾ ਅਤੇ ਜਲੰਧਰ ’ਚ ਹਵਾ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਦਰਜ ਕੀਤੀ ਗਈ।

