ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਇੱਕ ਵੱਡੀ ਇਤਿਹਾਸਕ ਉਪਲਬਧੀ ਆਪਣੇ ਨਾਮ ਕਰ ਲਈ। ਉਹ ਹੁਣ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਗ੍ਰਹਿ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਰਹਿਣ ਵਾਲੇ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਰਿਕਾਰਡ ਪਿੱਛੇ ਛੱਡ ਦਿੱਤਾ ਹੈ।
ਅਮਿਤ ਸ਼ਾਹ ਨੇ 30 ਮਈ 2019 ਨੂੰ ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ। ਪਹਿਲਾ ਕਾਰਜਕਾਲ 9 ਜੂਨ 2024 ਨੂੰ ਪੂਰਾ ਹੋਣ ਤੋਂ ਬਾਅਦ, ਉਹ 10 ਜੂਨ 2024 ਨੂੰ ਫਿਰ ਤੋਂ ਗ੍ਰਹਿ ਮੰਤਰੀ ਬਣੇ।
ਇਸ ਤਰ੍ਹਾਂ ਅੱਜ ਤੱਕ ਉਨ੍ਹਾਂ ਨੇ 2,258 ਦਿਨਾਂ ਦੀ ਲੰਬੀ ਮਿਆਦ ਤੱਕ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ ਹੈ। ਇਸੇ ਨਾਲ ਹੀ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਦੁਆਰਾ ਬਣਾਇਆ 2,256 ਦਿਨਾਂ ਦਾ ਰਿਕਾਰਡ ਤੋੜ ਦਿੱਤਾ, ਜੋ ਕਿ ਉਨ੍ਹਾਂ ਨੇ 19 ਮਾਰਚ 1998 ਤੋਂ 22 ਮਈ 2004 ਤੱਕ ਆਪਣੇ ਕਾਰਜਕਾਲ ਦੌਰਾਨ ਕਾਇਮ ਕੀਤਾ ਸੀ।
ਇਸ ਇਤਿਹਾਸਕ ਪਲ ਦੀ ਗਵਾਹੀ ਰਾਸ਼ਟਰੀ ਲੋਕਤੰਤਰੀ ਗਠਜੋੜ (NDA) ਦੀ ਮੀਟਿੰਗ ਦੌਰਾਨ ਵੀ ਮਿਲੀ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਦੀ ਲੰਬੀ ਤੇ ਨਿਰੰਤਰ ਸੇਵਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।