ਹਰਿਆਣਾ :- ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸਿੰਘ ਸੈਣੀ ਦੀ ਅਗਵਾਈ ਵਿਚ 3 ਨਵੰਬਰ, 2025 ਨੂੰ ਸਵੇਰੇ 11 ਵਜੇ ਕੈਬਿਨੇਟ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਹ ਬੈਠਕ ਹਰਿਆਣਾ ਸਿਵਲ ਸਕੱਤਰੇਤ ਦੇ ਚੌਥੇ ਮੰਜ਼ਿਲ ਵਿਖੇ ਸਥਿਤ ਮੁੱਖ ਕਮੇਟੀ ਕਮਰੇ ਵਿੱਚ ਹੋਵੇਗੀ।
ਮਹੱਤਵਪੂਰਨ ਫ਼ੈਸਲੇ ਹੋਣ ਦੀ ਉਮੀਦ
ਸਰਕਾਰੀ ਸਰੋਤਾਂ ਮੁਤਾਬਕ ਇਸ ਮੀਟਿੰਗ ਦੌਰਾਨ ਰਾਜ ਪੱਧਰ ’ਤੇ ਲੋਕ ਭਲਾਈ ਨਾਲ ਜੁੜੇ ਕੁਝ ਅਹਿਮ ਪ੍ਰਸਤਾਵਾਂ ਅਤੇ ਪ੍ਰਸ਼ਾਸਕੀ ਫੈਸਲਿਆਂ ’ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ ਨਵੇਂ ਨੀਤੀਗਤ ਮਾਮਲਿਆਂ ਅਤੇ ਵਿਕਾਸਕਾਰੀ ਯੋਜਨਾਵਾਂ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ।

