ਹਰਿਆਣਾ :- ਹਰਿਆਣਾ ਦੇ ਅੰਬਾਲਾ ਸਥਿਤ ਭਾਰਤੀ ਹਵਾਈ ਸੈਨਾ ਸਟੇਸ਼ਨ ਵਿੱਚ ਅੱਜ ਇਤਿਹਾਸਕ ਪਲ ਵੇਖਣ ਨੂੰ ਮਿਲਿਆ, ਜਦੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਫੇਲ ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਰਾਫੇਲ ਜੈੱਟ ਵਿੱਚ ਉਨ੍ਹਾਂ ਦੇ ਇਸ ਵਿਸ਼ੇਸ਼ ਫਲਾਇਟ ਨੂੰ ਖ਼ੁਦ ਭਾਰਤੀ ਹਵਾਈ ਸੈਨਾ ਦੇ ਮੁਖੀ, ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਪਾਇਲਟ ਕੀਤਾ।
ਉਡਾਣ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੂੰ ਪੂਰੇ ਸੈਨਿਕ ਸਨਮਾਨ ਨਾਲ ਗਾਰਡ ਆਫ ਆਨਰ ਦਿੱਤਾ ਗਿਆ।
ਰਾਸ਼ਟਰਪਤੀ ਭਵਨ ਦਾ ਬਿਆਨ
ਇਸ ਦੌਰੇ ਬਾਰੇ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਮੁਰਮੂ ਅੰਬਾਲਾ ਪਹੁੰਚ ਕੇ ਰਾਫੇਲ ਵਿੱਚ ਉਡਾਣ ਭਰਨਗੇ। ਅੱਜ ਉਹ ਆਪਣਾ ਇਹ ਸ਼ਡਿਊਲ ਪੂਰਾ ਕਰਦੇ ਹੋਏ ਏਅਰ ਫੋਰਸ ਬੇਸ ‘ਤੇ ਪਹੁੰਚੇ।
ਤੀਜੀ ਰਾਸ਼ਟਰਪਤੀ ਜਿਨ੍ਹਾਂ ਨੇ ਲੜਾਕੂ ਜਹਾਜ਼ ਉਡਾਇਆ
ਮੁਰਮੂ ਦੇਸ਼ ਦੀ ਸੁਰੱਖਿਆ ਬਲਾਂ ਦੀ ਸਪ੍ਰੀਮ ਕਮਾਂਡਰ ਹੋਣ ਦੇ ਨਾਤੇ ਲੜਾਕੂ ਜਹਾਜ਼ ਉਡਾਉਣ ਵਾਲੀਆਂ ਕਈ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਉਹ 8 ਅਪ੍ਰੈਲ, 2023 ਨੂੰ ਅਸਾਮ ਦੇ ਤੇਜ਼ਪੁਰ ਏਅਰਬੇਸ ਤੋਂ ਸੁਖੋਈ-30 ਐੱਮਕੇਆਈ ਜਹਾਜ਼ ਵਿੱਚ ਵੀ ਉਡਾਣ ਭਰ ਚੁੱਕੀਆਂ ਹਨ।
ਉਹ ਅਜਿਹਾ ਕਰਨ ਵਾਲੇ ਦੇਸ਼ ਦੇ ਤੀਜੇ ਰਾਸ਼ਟਰਪਤੀ ਬਣੇ —
ਉਨ੍ਹਾਂ ਤੋਂ ਪਹਿਲਾਂ
-
8 ਜੂਨ 2006 ਨੂੰ ਡਾ. ਏ.ਪੀ.ਜੇ. ਅਬਦੁਲ ਕਲਾਮ
-
ਅਤੇ 25 ਨਵੰਬਰ 2009 ਨੂੰ ਪ੍ਰਤਿਭਾ ਪਾਟਿਲ
ਵੀ ਸੁਖੋਈ ਜਹਾਜ਼ ਵਿੱਚ ਉਡਾਣ ਭਰ ਚੁੱਕੇ ਹਨ।
ਸੈਨਿਕ ਸ਼ਮੂਲੀਅਤ ਦਾ ਸੁਨੇਹਾ
ਰਾਫੇਲ ਵਿੱਚ ਰਾਸ਼ਟਰਪਤੀ ਦੀ ਇਹ ਉਡਾਣ ਨਾ ਸਿਰਫ ਸੈਨਿਕ ਤਾਕਤ ਦਾ ਪ੍ਰਤੀਕ ਹੈ, ਸਗੋਂ ਰਾਸ਼ਟਰਪਤੀ ਵੱਲੋਂ ਸੈਨਿਕ ਬਲਾਂ ਦੇ ਮਨੋਬਲ ਨੂੰ ਮਜ਼ਬੂਤ ਕਰਨ ਵੱਲ ਇੱਕ ਸਪੱਸ਼ਟ ਸੰਦੇਸ਼ ਵੀ ਮੰਨੀ ਜਾ ਰਹੀ ਹੈ।

