ਚੰਡੀਗੜ੍ਹ :- ਪੰਜਾਬ ਸਰਕਾਰ ਦੀ ਕੈਬਿਨੇਟ ਮੀਟਿੰਗ ਕਲ ਸਵੇਰੇ 10 ਵਜੇ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਸਰਕਾਰੀ ਨਿਵਾਸ ‘ਤੇ ਬੁਲਾਈ ਗਈ ਹੈ। ਮੀਟਿੰਗ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਰੋਹ ਸਮੇਤ ਕਈ ਅਹਿਮ ਮੱਦੇ ਵਿਚਾਰੇ ਜਾਣ ਦੀ ਸੰਭਾਵਨਾ ਹੈ।
ਆਚਾਰ ਸੰਹਿਤਾ ਕਾਰਨ ਵੱਡੇ ਐਲਾਨਾਂ ਤੇ ਰੋਕ
ਇਸ ਵੇਲੇ ਤਰਨਤਾਰਨ ਵਿਖੇ ਉਪਚੁਣਾਅ ਹੋਣ ਕਰਕੇ ਆਚਾਰ ਸੰਹਿਤਾ ਲਾਗੂ ਹੈ। ਇਸੇ ਕਰਕੇ ਕੋਈ ਐਸਾ ਫ਼ੈਸਲਾ ਨਹੀਂ ਲਿਆ ਜਾਵੇਗਾ ਜਿਸ ਨਾਲ ਚੁਣਾਅ ਨਤੀਜਿਆਂ ’ਤੇ ਪ੍ਰਭਾਵ ਪਵੇ, ਹਾਲਾਂਕਿ ਸਰਕਾਰ ਵੱਲੋਂ ਰਾਹਤਮੁਖੀ ਕਦਮ ਚਰਚਾ ਵਿੱਚ ਰਹਿ ਸਕਦੇ ਹਨ।
ਭਰਤੀਆਂ ਸਬੰਧੀ ਪ੍ਰਸਤਾਵ ਵੀ ਮੰਜੂਰੀ ਲਈ ਪੇਸ਼
ਕਈ ਵਿਭਾਗਾਂ ਵਿੱਚ ਨੌਜਵਾਨਾਂ ਲਈ ਨਵੀਆਂ ਅਸਾਮੀਆਂ ਨਾਲ ਸਬੰਧਤ ਪ੍ਰਸਤਾਵ ਕੈਬਿਨੇਟ ਅੱਗੇ ਮੰਜੂਰੀ ਲਈ ਰੱਖੇ ਜਾਣਗੇ। ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕਿਆਂ ਵਿਚ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ।
ਪਿਛਲੀ ਮੀਟਿੰਗ ਦੇ ਮੁੱਖ ਫ਼ੈਸਲੇ
13 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਨੌਂ ਵੱਡੇ ਫ਼ੈਸਲੇ ਲਏ ਗਏ ਸਨ, ਜਿਨ੍ਹਾਂ ਵਿੱਚ ਮੁੱਖ ਇਹ ਸ਼ਾਮਲ ਸਨ:
-
ਪੰਜਾਬ ਮਾਇਨਰ ਮਿਨਰਲ ਰੂਲਜ਼ 2013 ਵਿੱਚ ਸੋਧ
-
ਮੇਗਾ ਹਾਊਸਿੰਗ ਪ੍ਰੋਜੈਕਟਾਂ ਲਈ ਵਨ-ਟਾਇਮ ਐਕਸਟੈਂਸ਼ਨ
-
ਸਹਿਕਾਰੀ ਹਾਊਸ ਬਿਲਡਿੰਗ ਸੋਸਾਇਟੀਆਂ ਨੂੰ ਜ਼ਮੀਨ ਦੇ ਆਵਂਟਣ ਦਾ ਫ਼ੈਸਲਾ
-
14 ਦਿਨਾਂ ਵਿੱਚ ਰੇਤ ਸਫ਼ਾਈ ਲਈ ਟੈਂਡਰ ਖੋਲ੍ਹਣ ਦੇ ਹੁਕਮ
-
ਰੋਲਿੰਗ ਮਿਲਾਂ ਵਿੱਚ ਕੋਇਲਾ ਵਰਤੋਂ ਲਈ ਕਮੇਟੀ
-
ਹਾਊਸਿੰਗ ਈ-ਆਕਸ਼ਨ ਪਾਲਸੀ ਵਿੱਚ ਸੋਧ
-
ਓਐਸਡੀ (ਲਿਟੀਗੇਸ਼ਨ) ਦੇ ਮਾਨਦੇਹ ਵਿੱਚ 10 ਹਜ਼ਾਰ ਰੁਪਏ ਦਾ ਵਾਧਾ

