ਜਲੰਧਰ :- ਜਲੰਧਰ ਦੇ ਚੌਗਿੱਟੀ ਚੌਕ ਨੇੜੇ ਵਸੇ ਅੰਬੇਡਕਰ ਨਗਰ ਵਿੱਚ ਇਸ ਵੇਲੇ ਡਰ, ਦਹਿਸ਼ਤ ਤੇ ਮਾਤਮ ਵਾਲਾ ਮਾਹੌਲ ਹੈ। ਇੱਥੇ ਰਹਿ ਰਹੇ ਕਰੀਬ 800 ਪਰਿਵਾਰਾਂ ‘ਤੇ ਬੇਘਰ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। Powercom ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਪੂਰੀ ਬਸਤੀ 65 ਏਕੜ ਉਸ ਜ਼ਮੀਨ ‘ਤੇ ਬਣੀ ਹੈ ਜੋ ਉਨ੍ਹਾਂ ਦੀ ਮਲਕੀਅਤ ਹੈ ਅਤੇ ਕਬਜ਼ਾ ਗੈਰ-ਕਾਨੂੰਨੀ ਮੰਨਿਆ ਜਾ ਰਿਹਾ ਹੈ।
ਅਧਿਕਾਰੀ ਅੱਜ ਕੋਰਟ ਧੱਕਣਗੇ ਦਰਵਾਜ਼ਾ
ਜਾਣਕਾਰੀ ਅਨੁਸਾਰ Powercom ਕੋਰਟ ਵਿੱਚ ਜ਼ਮੀਨ ‘ਤੇ ਕਬਜ਼ਾ ਲੈਣ (possession) ਲਈ ਅਰਜ਼ੀ ਦੇਣ ਜਾ ਰਹੀ ਹੈ। ਜੇ ਕੋਰਟ ਤੋਂ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਆ ਗਿਆ, ਤਾਂ ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ ਲਗਭਗ 4000 ਲੋਕ ਇਕ ਝਟਕੇ ਵਿੱਚ ਬੇਘਰ ਹੋ ਸਕਦੇ ਹਨ। ਲੋਕਾਂ ਨੂੰ ਸਿਰਫ਼ 24 ਘੰਟਿਆਂ ਦਾ ਨੋਟਿਸ ਮਿਲਿਆ ਹੈ, ਜਿਸ ਕਾਰਨ ਪੂਰੀ ਬਸਤੀ ‘ਚ ਦਹਿਸ਼ਤ ਦਾ ਮਾਹੌਲ ਹੈ।
ਰੋਣ, ਸਹਿਮਣ ਤੇ ਅਸਮੰਜਸ ਦਾ ਮਾਹੌ
ਬਸਤੀ ਦੇ ਘਰਾਂ ਵਿਚਾਲੇ ਇਸ ਵੇਲੇ ਦਰਦ ਅਤੇ ਘਬਰਾਹਟ ਹੈ।
-
ਔਰਤਾਂ ਰੋ ਰਹੀਆਂ ਹਨ
-
ਬੱਚੇ ਸਹਿਮੇ ਹੋਏ ਹਨ
-
ਬਜ਼ੁਰਗ ਆਪਣੀ ਪੂਰੀ ਉਮਰ ਦੀ ਦੌਲਤ ਅਤੇ ਛੱਤ ਮੱਥੇ ਤੋਂ ਖਿਸਕਣ ਦੇ ਡਰ ਨਾਲ ਬੇਸਹਾਰਾ ਮਹਿਸੂਸ ਕਰ ਰਹੇ ਹਨ
ਕਈ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਸਾਲਾਂ ਤੋਂ ਇੱਥੇ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਰਹਾਇਸ਼ ਦੇ ਹੋਰ ਕੋਈ ਢੰਗ ਦੇ ਪ੍ਰਬੰਧ ਨਹੀਂ ਹਨ।
ਲੋਕਾਂ ਦੇ ਸਵਾਲ
ਇਲਾਕੇ ਦੇ ਵਸਨੀਕ ਇਹ ਵੀ ਸਵਾਲ ਖੜ੍ਹਾ ਕਰ ਰਹੇ ਹਨ ਕਿ
-
ਜੇ ਇਹ ਜ਼ਮੀਨ Powercom ਦੀ ਸੀ ਤਾਂ ਦਹਾਕਿਆਂ ਤੱਕ ਸਰਕਾਰੀ ਵਿਭਾਗਾਂ ਨੇ ਕਿਉਂ ਕਾਰਵਾਈ ਨਹੀਂ ਕੀਤੀ?
-
ਲੋਕਾਂ ਨੂੰ ਜ਼ਮੀਨ ਦੇ ਕਾਗਜ਼ਾਂ ਜਾਂ ਰਿਹਾਇਸ਼ ਦਾ ਕੋਈ ਬਦਲ ਕਿਉਂ ਨਹੀਂ ਦਿੱਤਾ ਗਿਆ?
-
ਕੀ ਬਿਨਾਂ ਰਿਹੈਬਿਲੀਟੇਸ਼ਨ ਦੇ ਬੇਘਰ ਕਰਨਾ ਕਾਨੂੰਨੀ ਅਤੇ ਮਨੁੱਖੀ ਦ੍ਰਿਸ਼ਟੀ ਤੋਂ ਠੀਕ ਹੈ?

