ਕੈਨੇਡਾ :- ਕੈਨੇਡਾ ਦੇ ਓਂਟਾਰੀਓ ਵਿੱਚ ਸੰਗਰੂਰ ਦੀ ਵਾਸੀ 27 ਸਾਲਾ ਅਮਨਪ੍ਰੀਤ ਸੈਣੀ ਦੀ ਲਾਸ਼ ਚਾਰਲਜ਼ ਡੇਲੀ ਪਾਰਕ ਵਿੱਚ ਮਿਲੀ। ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ। ਕੈਨੇਡਾ ਪੁਲਿਸ ਨੇ ਜਾਂਚ ਕਰਦਿਆਂ ਪੰਜਾਬ ਦੇ ਹੀ 27 ਸਾਲਾ ਮਨਪ੍ਰੀਤ ਸਿੰਘ ’ਤੇ ਸ਼ੱਕ ਦਰਜ ਕਰਦਿਆਂ ਉਸ ਖਿਲਾਫ਼ Second Degree Murder ਦਾ ਵਾਰੰਟ ਜਾਰੀ ਕੀਤਾ।

ਮ੍ਰਿਤਕਾ ਦੀ ਪਿਛੋਕੜ
ਅਮਨਪ੍ਰੀਤ ਪਿਛਲੇ 4 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਅਤੇ ਡਾਕਟਰੀ ਕੋਰਸ ਕਰ ਰਹੀ ਸੀ। ਪਰਿਵਾਰਕ ਬਿਆਨਾਂ ਮੁਤਾਬਿਕ, ਉਹ 20 ਤਰੀਕ ਸਵੇਰੇ ਕੰਮ ਲਈ ਘਰੋਂ ਨਿਕਲੀ ਸੀ ਪਰ ਫੋਨ ਬੰਦ ਆ ਗਿਆ। ਉਨ੍ਹਾਂ ਦੀ ਵੱਡੀ ਭੈਣ ਨੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਇਹ ਹਾਦਸਾ ਸਾਹਮਣੇ ਆਇਆ।
ਪਰਿਵਾਰਕ ਦੁੱਖ
ਅਮਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹ ਇਕ ਨਿੱਘੀ ਸੁਭਾਅ ਦੀ ਕੁੜੀ ਸੀ, ਆਪਣੇ ਕੰਮ ’ਤੇ ਕੇਂਦਰਿਤ ਰਹਿੰਦੀ ਸੀ ਅਤੇ ਕੋਈ ਫਾਲਤੂ ਗੱਲ ਨਹੀਂ ਕਰਦੀ ਸੀ। ਪਰਿਵਾਰ ਦੇ ਅਨੁਸਾਰ, ਇਸ ਘਟਨਾ ਨੇ ਪਰਿਵਾਰ ਨੂੰ ਗਹਿਰਾ ਸੋਗ ਦਿੱਤਾ ਹੈ। ਤਾਇਆ ਅਮਰਜੀਤ ਨੇ ਵੀ ਦੱਸਿਆ ਕਿ ਭਤੀਜੀ ਸਿਰਫ ਆਪਣੀ ਲਾਇਕੀ ਅਤੇ ਸੇਵਾ ’ਤੇ ਧਿਆਨ ਦੇਂਦੀ ਸੀ।
ਪੁਲਿਸ ਕਾਰਵਾਈ ਤੇ ਮੰਗਾਂ
ਕੈਨੇਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਮਨਪ੍ਰੀਤ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਪਰਿਵਾਰ ਨੇ ਸਖ਼ਤ ਕਾਰਵਾਈ ਅਤੇ ਸੱਜਾ ਮੰਗੀ ਹੈ। ਇਸਦੇ ਨਾਲ ਹੀ ਪਰਿਵਾਰ ਨੇ ਭਾਰਤ ਸਰਕਾਰ ਕੋਲ ਬੇਨਤੀ ਕੀਤੀ ਹੈ ਕਿ ਅਮਨਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਅੰਤਿਮ ਰਸਮਾਂ ਕੀਤੀਆਂ ਜਾ ਸਕਣ।

