ਚੰਡੀਗੜ੍ਹ :- ਬੈਂਕ ਖਾਤਾ ਧਾਰਕਾਂ ਲਈ ਸਰਕਾਰ ਵੱਲੋਂ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਤੱਕ ਜਿੱਥੇ ਖਾਤੇ ਵਿੱਚ ਕੇਵਲ ਇੱਕ ਨੌਮੀਨੀ ਜੋੜਿਆ ਜਾਂਦਾ ਸੀ, ਹੁਣ ਨਵੇਂ ਨਿਯਮ ਅਨੁਸਾਰ ਖਾਤਾ ਧਾਰਕ ਆਪਣੇ ਬੈਂਕ ਖਾਤੇ, ਲਾਕਰ ਜਾਂ ਸੇਫ ਕਸਟਡੀ ਵਿੱਚ ਰੱਖੇ ਸਮਾਨ ਲਈ ਵੱਧ ਤੋਂ ਵੱਧ ਚਾਰ ਨੌਮੀਨੀ ਜੋੜ ਸਕਣਗੇ।
1 ਨਵੰਬਰ 2025 ਤੋਂ ਨਿਯਮ ਲਾਗੂ
ਵਿੱਤ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਬੈਂਕਿੰਗ ਕਾਨੂੰਨ (ਸੰਸ਼ੋਧਨ) ਅਧਿਨਿਯਮ 2025 ਦੀਆਂ ਮਹੱਤਵਪੂਰਨ ਧਾਰਾਵਾਂ 1 ਨਵੰਬਰ 2025 ਤੋਂ ਲਾਗੂ ਹੋ ਜਾਣਗੀਆਂ। ਇਸ ਦੇ ਨਾਲ ਹੀ ਨੌਮੀਨੀ ਸਬੰਧੀ ਨਵੇਂ ਪ੍ਰੌਧਾਨ ਵੀ ਅਧਿਕਾਰਿਕ ਤੌਰ ‘ਤੇ ਲਾਗੂ ਹੋਣਗੇ।
ਨਵੇਂ ਨਿਯਮ ਅਨੁਸਾਰ ਕੀ ਬਦਲੇਗਾ?
ਨਵੇਂ ਨਿਯਮ ਤਹਿਤ ਗਾਹਕ ਹੁਣ
-
ਇੱਕੋ ਸਮੇਂ ਚਾਰ ਲੋਕਾਂ ਨੂੰ ਨੌਮੀਨੀ ਬਣਾਉਣ
ਜਾਂ -
ਕ੍ਰਮਵਾਰ ਤਰੀਕੇ ਨਾਲ (ਸੀਕਵੇਂਸ਼ਲ) ਚੁਣਨ ਦਾ ਹੱਕ ਰੱਖੇਗਾ।
ਉਦਾਹਰਨ ਵਜੋਂ ਜੇਕਰ ਪਹਿਲਾ ਨੌਮੀਨੀ ਜੀਵਤ ਨਹੀਂ ਰਹਿੰਦਾ, ਤਾਂ ਉਸ ਦੀ ਥਾਂ ਆਪਣੇ ਆਪ ਦੂਜੇ ਨੌਮੀਨੀ ਨੂੰ ਅਧਿਕਾਰ ਮਿਲ ਜਾਵੇਗਾ।
ਹਿੱਸੇਦਾਰੀ ਦਾ ਪ੍ਰਤੀਸ਼ਤ ਤੈਅ ਕਰਨ ਦੀ ਸਹੂਲਤ
ਗਾਹਕ ਚਾਹੇ ਤਾਂ ਚਾਰਾਂ ਨੌਮੀਨੀਆਂ ਵਿੱਚ ਹਿੱਸੇਦਾਰੀ ਦਾ ਪ੍ਰਤੀਸ਼ਤ ਵੀ ਤੈਅ ਕਰ ਸਕਦਾ ਹੈ। ਜਿਵੇਂ —
40%, 30%, 20% ਅਤੇ 10%
ਇਸ ਤਰ੍ਹਾਂ ਕੁੱਲ 100% ਤੈਅ ਕਰਨਾ ਲਾਜ਼ਮੀ ਹੋਵੇਗਾ, ਤਾਂ ਜੋ ਭਵਿੱਖ ਵਿੱਚ ਕੋਈ ਵਿਵਾਦ ਨਾ ਪੈਦਾ ਹੋਵੇ।
ਲਾਕਰ ਅਤੇ ਸੇਫ ਕਸਟਡੀ ਲਈ ਵੱਖਰਾ ਨਿਯਮ
ਲਾਕਰ ਜਾਂ ਸੁਰੱਖਿਅਤ ਰੱਖੇ ਸਮਾਨ ਲਈ ਕੇਵਲ ਕ੍ਰਮਵਾਰ ਨੌਮੀਨੇਸ਼ਨ ਦੀ ਆਗਿਆ ਹੋਵੇਗੀ। ਇਸਦਾ ਮਤਲਬ ਹੈ ਕਿ ਦੂਜੇ ਨੌਮੀਨੀ ਨੂੰ ਹੱਕ ਕੇਵਲ ਪਹਿਲੇ ਦੇ ਮ੍ਰਿਤਕ ਹੋਣ ‘ਤੇ ਹੀ ਮਿਲੇਗਾ।
ਉਦੇਸ਼ — ਵੱਧ ਪਾਰਦਰਸ਼ਤਾ ਅਤੇ ਤੇਜ਼ ਕਲੇਮ ਨਿਪਟਾਰਾ
ਵਿੱਤ ਮੰਤਰਾਲੇ ਅਨੁਸਾਰ, ਇਸ ਬਦਲਾਅ ਦਾ ਮਕਸਦ
-
ਬੈਂਕਿੰਗ ਪ੍ਰਣਾਲੀ ਵਿੱਚ ਇਕਸਾਰਤਾ ਲਿਆਉਣਾ
-
ਕਲੇਮ ਸੈੱਟਲਮੈਂਟ ਦੀ ਪ੍ਰਕਿਆ ਤੇਜ਼ ਕਰਨੀ
-
ਉਤਰਾਧਿਕਾਰ ਤੈਅ ਕਰਨ ਦੇ ਹੱਕ ਨੂੰ ਸਪਸ਼ਟ ਅਤੇ ਸੁਰੱਖਿਅਤ ਕਰਨਾ ਹੈ।
ਇਸ ਨਾਲ ਗਾਹਕ ਆਪਣੀ ਰਕਮ ਜਾਂ ਸੁਰੱਖਿਅਤ ਜਮ੍ਹਾਂ ਦੇ ਹੱਕਦਾਰ ਨੂੰ ਆਪਣੀ ਮਰਜ਼ੀ ਨਾਲ ਨਿਰਧਾਰਤ ਕਰ ਸਕਣਗੇ ਅਤੇ ਬੈਂਕਾਂ ਵਿੱਚ ਨੌਮੀਨੇਸ਼ਨ ਪ੍ਰਕਿਰਿਆ ਹੋਰ ਪਾਰਦਰਸ਼ੀ ਬਣੇਗੀ।

