ਜਲੰਧਰ :- ਜਲੰਧਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਹਿਰ ਪ੍ਰਸ਼ਾਸਨ ਅਤੇ ਪੁਲਿਸ ਨੇ ਫਿਰ ਵੱਡੀ ਕਾਰਵਾਈ ਅੰਜ਼ਾਮ ਦਿੱਤੀ ਹੈ। ਅੱਜ ਸਵੇਰੇ ਨਗਰ ਨਿਗਮ ਅਤੇ ਸਥਾਨਕ ਪੁਲਿਸ ਦੀ ਟੀਮ ਵੱਲੋਂ ਇੱਕ ਔਰਤ ਤਸਕਰ ਦੇ ਘਰ ‘ਤੇ ਮਸ਼ੀਨਾ ਦੇ ਨਾਲ ਤੋੜਫੋੜ ਕੀਤੀ ਗਈ। ਤਸਕਰ ਦੀ ਪਛਾਣ ਮੰਜੀਤ ਕੌਰ ਉਰਫ਼ ਪੰਬੋ ਦੇ ਰੂਪ ਵਿੱਚ ਹੋਈ ਹੈ, ਜਿਸ ਉੱਤੇ ਐਨ.ਡੀ.ਪੀ.ਐਸ. ਐਕਟ ਹੇਠ ਤਿੰਨ ਕੇਸ ਦਰਜ ਹਨ। ਮੰਬੋ ਇਸ ਵੇਲੇ ਜ਼ਮਾਨਤ ‘ਤੇ ਬਾਹਰ ਸੀ।
ਬਾਰ ਬਾਰ ਨੋਟਿਸ ਭੇਜਣ ਦੇ ਬਾਵਜੂਦ ਜਵਾਬ ਨਹੀਂ
ਨਗਰ ਨਿਗਮ ਅਧਿਕਾਰੀਆਂ ਅਨੁਸਾਰ ਤਸਕਰ ਔਰਤ ਨੂੰ ਕਈ ਵਾਰ ਨੋਟਿਸ ਭੇਜੇ ਗਏ ਸਨ, ਪਰ ਉਸ ਵੱਲੋਂ ਨਾ ਹੀ ਕਿਸੇ ਨੋਟਿਸ ਦਾ ਜਵਾਬ ਦਿੱਤਾ ਗਿਆ ਅਤੇ ਨਾ ਹੀ ਹਾਜ਼ਰੀ ਲਗਾਈ ਗਈ। ਪ੍ਰਸ਼ਾਸਨ ਵੱਲੋਂ ਪੁਸ਼ਟੀ ਕੀਤੀ ਗਈ ਕਿ ਕਾਨੂੰਨੀ ਕਾਰਵਾਈ ਦੀ ਪੂਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਅੱਜ ਤੋੜਫੋੜ ਦੀ ਕਾਰਵਾਈ ਕੀਤੀ ਗਈ।
ਪ੍ਰਸ਼ਾਸਨ ਦੀ ਸਪੱਸ਼ਟ ਚੇਤਾਵਨੀ
ਕਾਰਵਾਈ ਦੌਰਾਨ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਨਸ਼ੇ ਦੇ ਗੰਦੇ ਧੰਧੇ ਨਾਲ ਜੁੜੇ ਕਿਸੇ ਵੀ ਵਿਅਕਤੀ ਤੋਂ ਰਿਆਇਤ ਨਹੀਂ ਕੀਤੀ ਜਾਵੇਗੀ। ਜਲੰਧਰ ਵਿੱਚ ਨਸ਼ੇ ਦੀ ਸਪਲਾਈ ਅਤੇ ਵਿਤਰਣ ‘ਚ ਲਿਪਤ ਮਕਾਨਾਂ ਜਾਂ ਸੰਪਤੀਆਂ ਖ਼ਿਲਾਫ਼ ਕੱਢੀ ਤੋਰ ਨਾਲ ਕਾਰਵਾਈ ਜਾਰੀ ਰਹੇਗੀ।

