ਆਂਧਰਾ ਪ੍ਰਦੇਸ਼ :- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਚਿਨਾਟੇਕੁਰੂ ਇਲਾਕੇ ਨੇੜੇ ਇੱਕ ਨਿੱਜੀ ਯਾਤਰੀ ਬੱਸ ਵਿੱਚ ਲੱਗੀ ਭਿਆਨਕ ਅੱਗ ਕਾਰਨ ਵੱਡਾ ਜਾਨੀ ਨੁਕਸਾਨ ਹੋਇਆ। ਹੈਦਰਾਬਾਦ ਤੋਂ ਬੈਂਗਲੁਰੂ ਵੱਲ ਜਾ ਰਹੀ ਇਹ ਬੱਸ ਦੁਰਘਟਨਾ ਪਿੱਛੋਂ ਕੁਝ ਹੀ ਮਿੰਟਾਂ ਵਿੱਚ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।
40 ਦੇ ਨੇੜੇ ਸਵਾਰੀਆਂ ਸਨ ਮੌਜੂਦ
ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਲਗਭਗ ਚਾਲੀ ਯਾਤਰੀ ਸਵਾਰ ਸਨ। ਟੱਕਰ ਤੋਂ ਬਾਅਦ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਬਚਾਅ ਦਾ ਸਮਾਂ ਵੀ ਨਾ ਮਿਲਿਆ। ਕੁਝ ਲੋਕ ਐਮਰਜੈਂਸੀ ਖਿੜਕੀ ਰਾਹੀਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਪਰ ਬਾਕੀ ਯਾਤਰੀ ਅੱਗ ਦੀਆਂ ਲਪਟਾਂ ਵਿੱਚ ਫਸੇ ਰਹੇ।
ਹਲਾਕ ਹੋਏ ਲੋਕਾਂ ਵਿੱਚ ਡਰਾਈਵਰ ਵੀ ਸ਼ਾਮਲ
ਸੂਤਰਾਂ ਨੇ ਦੱਸਿਆ ਕਿ ਹੁਣ ਤੱਕ 20 ਤੋਂ ਵੱਧ ਲੋਕਾਂ ਦੇ ਸੜਨ ਦੀ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਬੱਸ ਚਾਲਕ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਦੋਪਹੀਆ ਵਾਹਨ ਨਾਲ ਟੱਕਰ ਤੋਂ ਬਾਅਦ ਅੱਗ ਲੱਗੀ
ਪਹਿਲਾ ਅੰਦਾਜ਼ਾ ਹੈ ਕਿ ਬੱਸ ਦੀ ਇੱਕ ਦੋਪਹੀਆ ਵਾਹਨ ਨਾਲ ਜ਼ਬਰਦਸਤ ਟੱਕਰ ਹੋਈ, ਜਿਸ ਤੋਂ ਬਾਅਦ ਫਿਊਲ ਲੀਕ ਹੋਣ ਕਰਕੇ ਅੱਗ ਲੱਗ ਗਈ। ਅੱਗ ਇਨੀ ਭਿਆਨਕ ਸੀ ਕਿ ਅੱਗ ਬੁਝਾਉਂਦੀਆਂ ਟੀਮਾਂ ਨੂੰ ਵੀ ਬੱਸ ਦਾ ਅੰਦਰੂਨੀ ਹਿੱਸਾ ਠੰਢਾ ਕਰਨ ਵਿੱਚ ਲੰਮਾ ਸਮਾਂ ਲੱਗਿਆ।

