Home Blog Page 647

328 ਸਰੂਪ ਮਾਮਲੇ ’ਚ ਅਕਾਲੀ ਦਲ ਦਾ ਸਖ਼ਤ ਰੁਖ; ਸੁਖਬੀਰ ਬਾਦਲ ਸਮੇਤ ਕੋਰ ਕਮੇਟੀ ਡੀਜੀਪੀ ਦਫ਼ਤਰ ਪਹੁੰਚੀ

ਚੰਡੀਗੜ੍ਹ :- 328 ਸਰੂਪਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਪਾਰਟੀ ਦੀ ਕੋਰ ਕਮੇਟੀ ਪਹਿਲਾਂ ਅੰਦਰੂਨੀ ਮੀਟਿੰਗ ਲਈ ਬੈਠੀ, ਜਿਸ ਤੋਂ ਬਾਅਦ ਪੂਰੀ ਲੀਡਰਸ਼ਿਪ ਸਿੱਧੀ ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰ ਵਿਖੇ ਪਹੁੰਚੀ।

 

ਭਲਕੇ ਪੰਜਾਬ ਦੇ ਇਸ ਸ਼ਹਿਰ ‘ਚ ਸਕੂਲ ਕਾਲਜ ਰਹਿਣਗੇ ਬੰਦ!

ਪੰਜਾਬ ਦੇ ਵਕੀਲ ਤਿੰਨ ਦਿਨਾ ਦੀ ਹੜਤਾਲ ਤੇ…..

ਅਨਾਥ ਤੇ ਨੇਤਰਹੀਣ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ

UGC NET ਦਸੰਬਰ ਸੈਸ਼ਨ ਦਾ ਨਤੀਜਾ ਐਲਾਨਿਆ, ਪਾਸ ਉਮੀਦਵਾਰਾਂ ਲਈ ਖੁੱਲ੍ਹੇ ਕਈ ਵੱਡੇ ਕਰੀਅਰ ਰਾਹ

ਸ੍ਰੀ ਹਰਿਮੰਦਰ ਸਾਹਿਬ ਦੇ ਸੁਰੱਖਿਆ ਸੇਵਾਦਾਰਾਂ ਦੇ ਪਹਿਰਾਵੇ ’ਚ ਤਬਦੀਲੀ, ਹੁਣ ਪੀਲੇ ਤੇ ਗੂੜ੍ਹੇ ਨੀਲੇ ਰੰਗਾਂ ’ਚ ਨਜ਼ਰ ਆਉਣਗੇ

ਅੰਮ੍ਰਿਤਸਰ :- ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸੇਵਾ ਨਿਭਾ ਰਹੀ ਸੁਰੱਖਿਆ ਸੇਵਾ ਟੀਮ ਦੇ ਸੇਵਾਦਾਰਾਂ ਦੇ ਪਹਿਰਾਵੇ ਨੂੰ ਲੈ ਕੇ ਇੱਕ ਅਹਿਮ ਤੇ ਜ਼ਰੂਰੀ ਫੈਸਲਾ ਲਿਆ ਗਿਆ ਹੈ। ਨਵੇਂ ਪ੍ਰਬੰਧ ਅਨੁਸਾਰ ਹੁਣ ਸੇਵਾਦਾਰ ਦੋ ਵੱਖ-ਵੱਖ ਰੰਗਾਂ—ਪੀਲੇ ਅਤੇ ਗੂੜ੍ਹੇ ਨੀਲੇ—ਪਹਿਰਾਵੇ ਵਿੱਚ ਆਪਣੀ ਡਿਊਟੀ ਨਿਭਾਉਣਗੇ।

ਇਹ ਪਹਿਰਾਵਾ ਹਫ਼ਤੇ ਦੇ ਬਦਲਵੇਂ ਦਿਨਾਂ ’ਤੇ ਨਿਯਮਤ ਤੌਰ ’ਤੇ ਬਦਲਿਆ ਜਾਵੇਗਾ, ਤਾਂ ਜੋ ਸੇਵਾ ਵਿੱਚ ਇਕਸਾਰਤਾ ਅਤੇ ਅਨੁਸ਼ਾਸਨ ਬਣਿਆ ਰਹੇ। ਖਾਸ ਗੱਲ ਇਹ ਹੈ ਕਿ ਪੀਲੇ ਪਹਿਰਾਵੇ ਨਾਲ ਨੀਲੀ ਪੱਗ ਅਤੇ ਨੀਲੇ ਪਹਿਰਾਵੇ ਨਾਲ ਪੀਲੀ ਪੱਗ ਪਹਿਨਣੀ ਲਾਜ਼ਮੀ ਹੋਵੇਗੀ। ਇਸ ਤਬਦੀਲੀ ਨਾਲ ਸੇਵਾਦਾਰਾਂ ਦੀ ਪਛਾਣ ਹੋਰ ਸਪਸ਼ਟ ਹੋਵੇਗੀ ਅਤੇ ਪ੍ਰਬੰਧਨ ਵਿੱਚ ਸੁਧਾਰ ਆਵੇਗਾ।

ਪੰਜਾਬ ਦੀਆਂ ਵੋਟਰ ਸੂਚੀਆਂ ’ਚ ਗੜਬੜੀ ਰੋਕਣ ਲਈ ਚੋਣ ਵਿਭਾਗ ਸਖ਼ਤ, ਮੁੱਖ ਚੋਣ ਅਧਿਕਾਰੀ ਨੇ ਸਾਰੇ ਡੀ.ਸੀਜ਼ ਨਾਲ ਕੀਤੀ ਮੀਟਿੰਗ

ਚੰਡੀਗੜ੍ਹ :- ਪੰਜਾਬ ਵਿੱਚ ਵੋਟਰ ਸੂਚੀਆਂ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਦਰੁਸਤ ਬਣਾਉਣ ਲਈ ਸੂਬੇ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਇਕ ਅਹਿਮ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਵੋਟਰ ਸੂਚੀਆਂ ਦੇ ਪ੍ਰਬੰਧਨ ਨਾਲ ਜੁੜੇ ਹਰੇਕ ਪੱਖ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।

 

ਲੰਬੀ ਸੇਵਾ ਨਾਲ ਆਪਣੇ ਆਪ ਨਹੀਂ ਬਣਦਾ ਪੈਨਸ਼ਨ ਦਾ ਹੱਕ : ਪੰਜਾਬ-ਹਰਿਆਣਾ ਹਾਈਕੋਰਟ, ਦੇਖੋ ਖ਼ਬਰ….

ਚੰਡੀਗੜ੍ਹ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੈਨਸ਼ਨ ਸੰਬੰਧੀ ਇਕ ਮਹੱਤਵਪੂਰਨ ਫੈਸਲੇ ਵਿਚ ਸਪੱਸ਼ਟ ਕਰ ਦਿੱਤਾ ਹੈ ਕਿ ਸਿਰਫ਼ ਕਈ ਸਾਲ ਤੱਕ ਨੌਕਰੀ ਕਰਨ ਨਾਲ ਹੀ ਕਿਸੇ ਕਰਮਚਾਰੀ ਨੂੰ ਪੈਨਸ਼ਨ ਮਿਲਣ ਦਾ ਅਧਿਕਾਰ ਨਹੀਂ ਬਣ ਜਾਂਦਾ। ਅਦਾਲਤ ਨੇ ਕਿਹਾ ਕਿ ਪੈਨਸ਼ਨ ਕਿਸੇ ਕਿਸਮ ਦੀ ਮਿਹਰਬਾਨੀ ਜਾਂ ਇਨਾਮ ਨਹੀਂ, ਸਗੋਂ ਨਿਯੁਕਤੀ ਦੀ ਪ੍ਰਕਿਰਿਆ ਅਤੇ ਸੇਵਾ ਨਿਯਮਾਂ ਅਧੀਨ ਮਿਲਣ ਵਾਲਾ ਵਿਧਾਨਕ ਲਾਭ ਹੈ।

 

ਜਗਰਾਓ ਨੇੜੇ ਕਹਿਰ ਬਣੀ ਰਫ਼ਤਾਰ, ਸਫਾਰੀ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲਈ

ਐੱਨਆਈਏ ’ਚ ਭਰਤੀ ਦਾ ਵੱਡਾ ਮੌਕਾ, ਇੰਸਪੈਕਟਰ ਤੋਂ ਹੈੱਡ ਕਾਂਸਟੇਬਲ ਤੱਕ 88 ਅਹੁਦੇ ਖਾਲੀ