ਅੰਮ੍ਰਿਤਸਰ :- ਅੱਜ ਅਸੀਂ ਅੰਮ੍ਰਿਤਸਰ ਦੇ ਪ੍ਰਾਚੀਨ ਸ੍ਰੀ ਦੁਰਗਿਆਣਾ ਮੰਦਰ ਪਹੁੰਚ ਕੇ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਮੇਘ ਸ਼ਾਮ ਜੀ ਨਾਲ ਮਹਾਂ ਸ਼ਿਵਰਾਤਰੀ ਦੀ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਉਹ ਪਵਿੱਤਰ ਰਾਤ ਹੈ, ਜਿਸ ਦੌਰਾਨ ਭਗਵਾਨ ਸ਼ਿਵ ਜੀ ਦਾ ਮਾਤਾ ਪਾਰਵਤੀ ਜੀ ਨਾਲ ਵਿਵਾਹ ਹੋਇਆ ਸੀ। ਇਸ ਦਿਨ ਨੂੰ ਧਾਰਮਿਕ ਤੌਰ ਤੇ ਸੰਸਾਰ ਦੀ ਰੱਖਿਆ ਨਾਲ ਵੀ ਜੋੜਿਆ ਜਾਂਦਾ ਹੈ। ਕਹਾਣੀ ਅਨੁਸਾਰ, ਭਗਵਾਨ ਸ਼ਿਵ ਜੀ ਨੇ ਸਮੁੰਦਰ ਮੰਥਨ ਦੌਰਾਨ ਨਿਕਲੇ ਵਿਸ਼ ਨੂੰ ਆਪਣੇ ਕੰਠ ਵਿੱਚ ਧਾਰਨ ਕੀਤਾ, ਜਿਸ ਕਾਰਨ ਉਹ ਨੀਲਕੰਠ ਨਾਮ ਨਾਲ ਜਾਣੇ ਜਾਂਦੇ ਹਨ।
ਦੇਸ਼ ਦੇ ਕਈ ਸੂਬਿਆਂ ‘ਚ ਮੌਸਮ ਦੀ ਫਿਰ ਤਬਦੀਲੀ, 11 ਰਾਜਾਂ ਵਿੱਚ ਵਰਖਾ ਦੀ ਚੇਤਾਵਨੀ!
ਚੰਡੀਗੜ੍ਹ :- ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿੱਥੇ ਸਿਆਲ ਖ਼ਤਮ ਹੋਣ ਵੱਲ ਵੱਧ ਰਿਹਾ ਹੈ, ਉੱਥੇ ਉੱਤਰੀ ਭਾਰਤ ਵਿੱਚ ਮੌਸਮ ਇਕ ਵਾਰ ਫਿਰ ਬਦਲਦਾ ਨਜ਼ਰ ਆ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਚੋਵੀ ਘੰਟਿਆਂ ਬਾਅਦ 11 ਰਾਜਾਂ ਵਿੱਚ ਵਰਖਾ ਹੋ ਸਕਦੀ ਹੈ। ਇਸ ਤਬਦੀਲੀ ਨਾਲ ਤਾਪਮਾਨ ਵਿੱਚ ਕਮੀ ਆ ਸਕਦੀ ਹੈ ਅਤੇ ਹਲਕੀ ਠੰਢ ਮੁੜ ਮਹਿਸੂਸ ਹੋਵੇਗੀ।
ਵੱਡੀ ਖਬਰ – ਡੇਰਾ ਬਿਆਸ ਮੁਖੀ ਹੁਣ ਕਿਸੇ VIP ਨਾਲ ਨਹੀਂ ਖਿਚਵਾਉਣਗੇ ਫੋਟੋਆਂ….
ਅੰਮ੍ਰਿਤਸਰ :- ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਕ ਅਹਿਮ ਫੈਸਲਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਹੁਣ ਉਹ ਕਿਸੇ ਵੀ ਵੀਆਈਪੀ, ਮੰਤਰੀ ਜਾਂ ਵੱਡੀ ਸਿਆਸੀ ਸ਼ਖਸੀਅਤ ਨਾਲ ਤਸਵੀਰਾਂ ਨਹੀਂ ਖਿਚਵਾਉਣਗੇ।
ਮਜੀਠੀਆ ਲਈ ਵਧੀਆਂ ਕਾਨੂੰਨੀ ਮੁਸ਼ਕਲਾਂ: ਪੁਲਿਸ ਨਾਲ ਝੜਪ ਮਾਮਲੇ ‘ਚ ਜ਼ਿਲ੍ਹਾ ਅਦਾਲਤ ‘ਚ ਸੁਣਵਾਈ ਸ਼ੁਰੂ!
ਚੰਡੀਗੜ੍ਹ :- ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ‘ਚ ਹਾਲ ਹੀ ਵਿੱਚ ਰਿਹਾਅ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਲਈ ਇਕ ਹੋਰ ਕਾਨੂੰਨੀ ਚੁਣੌਤੀ ਸਾਹਮਣੇ ਆ ਖੜੀ ਹੋਈ ਹੈ। ਪੁਲਿਸ ਨਾਲ ਹੋਈ ਝੜਪ ਸਬੰਧੀ ਦਰਜ ਮਾਮਲੇ ਵਿੱਚ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮੇ ਦੀ ਕਾਰਵਾਈ ਅੱਗੇ ਵਧੇਗੀ।

