Home Blog Page 512

ਅੱਜ ਸ਼ਾਮ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਵੱਡੇ ਫ਼ੈਸਲਿਆਂ ਦੀ ਉਮੀਦ

ਚੰਡੀਗੜ੍ਹ :- ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਣ ਜਾ ਰਹੀ ਹੈ, ਜਿਸਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਬੈਠਕ ਵਿੱਚ ਸਰਕਾਰ ਵੱਲੋਂ ਕਈ ਮਹੱਤਵਪੂਰਨ ਮਸਲਿਆਂ ‘ਤੇ ਫੈਸਲੇ ਕੀਤੇ ਜਾਣ ਦੀ ਸੰਭਾਵਨਾ ਹੈ। ਖਾਸ ਤੌਰ ‘ਤੇ ਬੇਅਦਬੀ ਨਾਲ ਜੁੜੇ ਪ੍ਰਸਤਾਵਿਤ ਕਾਨੂੰਨ ‘ਤੇ ਵੀ ਗੰਭੀਰ ਵਿਚਾਰ-ਵਿਮਰਸ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇਣ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਸਕਦੀਆਂ ਹਨ।

ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਦਾ ਮਿਜਾਜ ਬਦਲਿਆ, ਮੀਂਹ ਤੇ ਤੂਫ਼ਾਨ ਦਾ ਪੀਲਾ ਅਲਰਟ

ਚੰਡੀਗੜ੍ਹ :- ਐਤਵਾਰ ਸਵੇਰੇ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਰੁਖ ਬਦਲ ਲਿਆ, ਜਿਸ ਕਾਰਨ ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਠਾਨਕੋਟ ਸਮੇਤ ਕਈ ਇਲਾਕਿਆਂ ਵਿੱਚ ਮੀਂਹ ਦੀ ਸ਼ੁਰੂਆਤ ਹੋ ਗਈ। ਚੰਡੀਗੜ੍ਹ ਦੇ ਵੀ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਇਸ ਦੇ ਉਲਟ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ ਅਤੇ ਠੰਡੀ ਹਵਾਵਾਂ ਨੇ ਮਾਹੌਲ ਨੂੰ ਸੁਹਾਵਣਾ ਬਣਾਇਆ।

ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਪੀਲਾ ਅਲਰਟ ਜਾਰੀ
ਮੌਸਮ ਵਿਭਾਗ ਨੇ 29 ਅਤੇ 30 ਮਾਰਚ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਪੰਜਾਬ ਅਤੇ ਚੰਡੀਗੜ੍ਹ ਲਈ ਪੀਲਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ ਇਸ ਦੌਰਾਨ ਵੱਖ-ਵੱਖ ਇਲਾਕਿਆਂ ਵਿੱਚ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ, ਜਿਸ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਉੱਤਰੀ ਤੇ ਦੋਆਬਾ ਖੇਤਰਾਂ ਵਿੱਚ ਵੱਧ ਬਾਰਿਸ਼ ਦੀ ਸੰਭਾਵਨਾ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਰਗੇ ਇਲਾਕਿਆਂ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਜਲੰਧਰ ਅਤੇ ਫਿਰੋਜ਼ਪੁਰ ਸਮੇਤ ਮੱਝਾ ਤੇ ਦੋਆਬਾ ਖੇਤਰਾਂ ਵਿੱਚ ਵੀ ਕਿਤੇ-ਕਿਤੇ ਬਾਰਿਸ਼ ਦੇ ਆਸਾਰ ਹਨ।

ਮਾਲਵਾ ਖੇਤਰ ਵਿੱਚ ਵੀ ਮੀਂਹ ਨਾਲ ਹਵਾਵਾਂ ਦਾ ਅਸਰ
ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਨਾਲ ਤਾਪਮਾਨ ਵਿੱਚ ਹਲਕਾ ਬਦਲਾਅ ਮਹਿਸੂਸ ਹੋ ਸਕਦਾ ਹੈ।

ਤੂਫ਼ਾਨ ਅਤੇ ਤੇਜ਼ ਹਵਾਵਾਂ ਲਈ ਖੇਤਰ ਵਾਰ ਚੇਤਾਵਨੀ
ਮੌਸਮ ਵਿਭਾਗ ਨੇ ਹਵਾਵਾਂ ਦੀ ਰਫ਼ਤਾਰ ਦੇ ਅਧਾਰ ‘ਤੇ ਵੱਖ-ਵੱਖ ਖੇਤਰਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਕੁਝ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਅਤੇ ਗਰਜ-ਚਮਕ ਦੇ ਆਸਾਰ ਹਨ, ਜਦਕਿ ਦੱਖਣੀ ਹਿੱਸਿਆਂ ਵਿੱਚ ਇਹ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਕੁਝ ਥਾਵਾਂ ‘ਤੇ ਗੜੇਮਾਰੀ ਵੀ ਹੋ ਸਕਦੀ ਹੈ।

ਅਗਲੇ ਦਿਨਾਂ ਲਈ ਮੌਸਮ ਦਾ ਅਨੁਮਾਨ
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ 30 ਮਾਰਚ ਤੱਕ ਇਸ ਤਰ੍ਹਾਂ ਦਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 31 ਮਾਰਚ ਤੋਂ 3 ਅਪ੍ਰੈਲ ਤੱਕ ਵੀ ਕੁਝ ਥਾਵਾਂ ‘ਤੇ ਛਿਟਪੁੱਟ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਅਗਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ।

How to Get the Most Out of Aztec Casino Promotions

Aztec Casino is gaining traction in the online gaming industry, thanks to its enticing promotions that cater to a variety of players. By leveraging these promotions effectively, users can enhance their overall gaming experience and maximize potential winnings. This article outlines strategies to fully utilize the casino aztec​ promotional offers, ensuring players get the most out of their time and investment.

Understanding the Promotional Landscape

The range of promotions available at Aztec Casino is designed to appeal to both new and returning players. New users often benefit from generous welcome bonuses, while loyal players can take advantage of regular promotions and rewards. Understanding the different types of bonuses is essential for players keen on maximizing their gaming budget.

Common types of promotions include:

  • Welcome bonuses for new users
  • Free spins on selected slots
  • Cashback offers
  • Loyalty rewards for regular players

Making the Most of Welcome Offers

New players at Aztec Casino can capitalize on substantial welcome bonuses upon registration. These bonuses often include a matching deposit offer that can double or even triple the initial amount deposited. Players should carefully read the terms and conditions associated with these promotions, particularly the wagering requirements, to understand how to convert bonus funds into withdrawable cash.

To maximize the welcome bonus:

  1. Make an initial deposit that qualifies for the bonus.
  2. Take note of the games eligible for wagering requirements.
  3. Actively participate in any additional promotions that may be offered after the initial bonus.

Engaging with Ongoing Promotions

Aztec Casino continuously rolls out a variety of ongoing promotions, including weekly bonuses and seasonal offers. Engaging with these promotions not only keeps the gaming experience lively but also provides extra opportunities to earn rewards. Players should regularly check the promotions page to stay informed about current offers.

It’s beneficial to participate in loyalty programs and special events, which often yield exclusive bonuses and rewards not available to all players. Many casinos, including Aztec, incorporate tournament play that can add excitement and the chance to win additional prizes alongside regular gameplay.

FAQs About Aztec Casino Promotions

What types of bonuses can I earn?

Players can earn welcome bonuses, free spins, cashback offers, and loyalty rewards through ongoing promotions.

Are there wagering requirements for bonuses?

Yes, most bonuses come with wagering requirements that must be met before the funds can be withdrawn. Be sure to review the terms and conditions for each bonus.

How can I stay updated on new promotions?

Regularly check the promotions page on the Aztec Casino website and consider subscribing to their newsletter for the latest offers and updates.

Promotion Type Benefits Typical Wagering Requirement
Welcome Bonus Increased starting balance 20x to 50x
Free Spins Chance to win without spending 20x
Cashback Offers Reimbursement on losses No wagering

In summary, players can significantly enhance their experience at Aztec Casino by effectively utilizing the available promotions. From welcome bonuses to ongoing loyalty rewards, understanding and engaging with these offers can lead to a more rewarding gaming experience. As such, staying informed and actively participating in promotional events is key to maximizing potential rewards and enjoying all that the platform has to offer.

SGPC BUDGET – ਸਿੱਖ ਕੌਮ ਦੀ ਪਛਾਣ, ਬੇਅਦਬੀ ਕਾਨੂੰਨ ਤੋਂ ਲੈ ਕੇ ਬੰਦੀ ਸਿੰਘਾਂ ਤੱਕ, ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਕਈ ਅਹਿਮ ਮਤੇ ਪਾਸ…..

ਅੰਮ੍ਰਿਤਸਰ :-  (SGPC) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੌਰਾਨ ਕੌਮੀ, ਧਾਰਮਿਕ ਅਤੇ ਸਮਾਜਿਕ ਮਸਲਿਆਂ ਨਾਲ ਜੁੜੇ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਸਿੱਖ ਪਛਾਣ ਦੀ ਰੱਖਿਆ ਤੋਂ ਲੈ ਕੇ ਬੇਅਦਬੀ ਮਾਮਲਿਆਂ, ਬੰਦੀ ਸਿੰਘਾਂ ਦੀ ਰਿਹਾਈ, ਨੌਜਵਾਨਾਂ ਨਾਲ ਸੰਬੰਧਿਤ ਮੁੱਦਿਆਂ ਅਤੇ ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਤੱਕ ਦੇ ਵਿਸ਼ੇ ਸ਼ਾਮਲ ਰਹੇ।

ਸਿੱਖਾਂ ਦੀ ਵੱਖਰੀ ਪਛਾਣ ’ਤੇ ਚਿੰਤਾ

ਇਜਲਾਸ ਵਿੱਚ ਸਭ ਤੋਂ ਅਹਿਮ ਮਤੇ ਰਾਹੀਂ ਸਿੱਖ ਕੌਮ ਦੀ ਵੱਖਰੀ ਅਤੇ ਅਟੱਲ ਪਛਾਣ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਕੋਸ਼ਿਸ਼ਾਂ ’ਤੇ ਗੰਭੀਰ ਚਿੰਤਾ ਜਤਾਈ ਗਈ ਅਤੇ ਕਿਹਾ ਗਿਆ ਕਿ ਅਜਿਹੇ ਰੁਝਾਨ ਸਿਰਫ਼ ਧਾਰਮਿਕ ਹਸਤੀ ਨੂੰ ਹੀ ਨਹੀਂ, ਸਗੋਂ ਸਿੱਖ ਧਰਮ ਦੇ ਉੱਚੇ ਆਦਰਸ਼ਾਂ ਨੂੰ ਵੀ ਚੁਣੌਤੀ ਦੇ ਰਹੇ ਹਨ, ਇਸ ਲਈ ਸੰਸਾਰ ਭਰ ਦੀ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਇਕਜੁੱਟ ਹੋ ਕੇ ਅਜਿਹੀਆਂ ਸੋਚਾਂ ਦਾ ਡੱਟ ਕੇ ਮੁਕਾਬਲਾ ਕਰਨ।

ਬੇਅਦਬੀ ਕਾਨੂੰਨ ’ਤੇ ਸਰਕਾਰ ਦੀ ਪਹੁੰਚ ’ਤੇ ਸਵਾਲ

ਇਕ ਹੋਰ ਮਤੇ ਵਿੱਚ ਪੰਜਾਬ ਸਰਕਾਰ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਲਿਆਂਦੇ ਜਾ ਰਹੇ ਕਾਨੂੰਨ ਨੂੰ ਲੈ ਕੇ ਅਪਣਾਈ ਜਾ ਰਹੀ ਨੀਤੀ ’ਤੇ ਨਾਰਾਜ਼ਗੀ ਜਤਾਈ ਗਈ ਅਤੇ ਕਿਹਾ ਗਿਆ ਕਿ ਸਰਕਾਰ ਦੇ ਬਿਆਨਾਂ ਨਾਲ ਸੰਗਤਾਂ ਵਿੱਚ ਉਲਝਣ ਪੈਦਾ ਹੋ ਰਹੀ ਹੈ, ਜਦਕਿ ਬੇਅਦਬੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਦੋਸ਼ੀਆਂ ਖਿਲਾਫ ਢੁੱਕਵੀ ਕਾਰਵਾਈ ਨਹੀਂ ਹੋ ਰਹੀ, ਇਸ ਲਈ ਮੰਗ ਕੀਤੀ ਗਈ ਕਿ ਕਾਨੂੰਨ ਬਣਾਉਂਦੇ ਸਮੇਂ ਸਿੱਖ ਭਾਵਨਾਵਾਂ ਦਾ ਪੂਰਾ ਆਦਰ ਕੀਤਾ ਜਾਵੇ ਅਤੇ ਲੋੜੀਂਦੀ ਜਾਣਕਾਰੀ ਤੁਰੰਤ ਸਾਂਝੀ ਕੀਤੀ ਜਾਵੇ।

ਬੰਦੀ ਸਿੰਘਾਂ ਦੀ ਰਿਹਾਈ ਲਈ ਤੁਰੰਤ ਫੈਸਲੇ ਦੀ ਮੰਗ

ਮਤੇ ਵਿੱਚ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੇ ਮਾਮਲੇ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਦੀ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਗਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ ਦਾ ਮਾਮਲਾ ਸਾਲਾਂ ਤੋਂ ਲਟਕ ਰਿਹਾ ਹੈ, ਜਿਸ ਕਾਰਨ ਸਿੱਖ ਕੌਮ ਵਿੱਚ ਨਾਰਾਜ਼ਗੀ ਹੈ, ਇਸ ਲਈ ਸਰਕਾਰ ਨੂੰ ਤੁਰੰਤ ਸਪੱਸ਼ਟ ਫੈਸਲਾ ਕਰਨ ਲਈ ਕਿਹਾ ਗਿਆ ਅਤੇ ਹੋਰ ਬੰਦੀ ਸਿੰਘਾਂ ਦੀ ਵੀ ਜਲਦੀ ਰਿਹਾਈ ਦੀ ਮੰਗ ਉਠਾਈ ਗਈ।

ਏਆਈ ਦੀ ਦੁਰਵਰਤੋਂ ’ਤੇ ਰੋਕ ਲਈ ਨੀਤੀ ਬਣਾਉਣ ਦੀ ਲੋੜ

ਇਜਲਾਸ ਵਿੱਚ ਆਧੁਨਿਕ ਤਕਨਾਲੋਜੀ ਦੇ ਗਲਤ ਇਸਤੇਮਾਲ ’ਤੇ ਵੀ ਚਿੰਤਾ ਜਤਾਈ ਗਈ ਅਤੇ ਕਿਹਾ ਗਿਆ ਕਿ ਏਆਈ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਦਾ ਪ੍ਰਸਾਰ ਵੱਧ ਰਿਹਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਸਖ਼ਤ ਅਤੇ ਸਪੱਸ਼ਟ ਨੀਤੀ ਤਿਆਰ ਕਰਕੇ ਅਜਿਹੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਦੀ ਲੋੜ ਹੈ।

ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨਾਲ ਹੋ ਰਹੀ ਤੰਗੀ ’ਤੇ ਨਾਰਾਜ਼ਗੀ

ਮਤੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪ੍ਰੀਖਿਆਵਾਂ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜ਼ਬੂਰ ਕਰਨ ਦੀਆਂ ਘਟਨਾਵਾਂ ਨੂੰ ਗੰਭੀਰ ਮੰਨਿਆ ਗਿਆ ਅਤੇ ਕਿਹਾ ਗਿਆ ਕਿ ਇਹ ਸਿੱਖ ਧਾਰਮਿਕ ਮਰਯਾਦਾ ਦੇ ਖਿਲਾਫ ਹੈ, ਇਸ ਲਈ ਮੰਗ ਕੀਤੀ ਗਈ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।

ਪੁਲਿਸ ਮੁਕਾਬਲਿਆਂ ਦੇ ਵਧਦੇ ਰੁਝਾਨ ’ਤੇ ਸਵਾਲ

ਪੰਜਾਬ ਵਿੱਚ ਨੌਜਵਾਨਾਂ ਨਾਲ ਜੁੜੀਆਂ ਵਧ ਰਹੀਆਂ ਮੁਕਾਬਲਾ ਘਟਨਾਵਾਂ ’ਤੇ ਵੀ ਚਿੰਤਾ ਜਤਾਈ ਗਈ ਅਤੇ ਕਿਹਾ ਗਿਆ ਕਿ ਇਹ ਰੁਝਾਨ ਸਮਾਜ ਵਿੱਚ ਡਰ ਦਾ ਮਾਹੌਲ ਬਣਾਉਂਦਾ ਹੈ, ਇਸ ਲਈ ਹਰ ਇਕ ਮਾਮਲੇ ਦੀ ਪਾਰਦਰਸ਼ੀ ਅਤੇ ਨਿਰਪੱਖ ਜਾਂਚ ਲਾਜ਼ਮੀ ਬਣਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।

ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਣ ਦੀ ਅਪੀਲ

ਮਤੇ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਚਾਲੂ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਇਹ ਲਾਂਘਾ ਬੰਦ ਰਹਿਣ ਕਾਰਨ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ, ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਮਾਮਲੇ ’ਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।

ਵਿਦੇਸ਼ਾਂ ਵਿਚ ਸਿੱਖਾਂ ਦੀ ਸੁਰੱਖਿਆ ਲਈ ਕੇਂਦਰ ਨੂੰ ਅਪੀਲ

ਇਕ ਹੋਰ ਮਤੇ ਰਾਹੀਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਧਿਆਨ ਦੇਣ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਕੂਟਨੀਤਕ ਪੱਧਰ ’ਤੇ ਕਦਮ ਚੁੱਕ ਕੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

ਸਿੱਖ ਸੰਸਥਾਵਾਂ ਨਾਲ ਜੁੜੇ ਮਸਲਿਆਂ ’ਤੇ ਵੀ ਪ੍ਰਤੀਕਿਰਿਆ

ਇਜਲਾਸ ਦੌਰਾਨ ਕੁਝ ਸੰਸਥਾਵਾਂ ਨਾਲ ਜੁੜੇ ਮਸਲਿਆਂ ’ਤੇ ਵੀ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਗਿਆ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀਆਂ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਹਰਕਤਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਭੇਟ

ਇਸ ਤੋਂ ਇਲਾਵਾ ਇਜਲਾਸ ਦੇ ਅੰਤ ਵਿੱਚ ਕੁਝ ਪ੍ਰਮੁੱਖ ਧਾਰਮਿਕ ਅਤੇ ਸਮਾਜਿਕ ਹਸਤੀਆਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ।

ਪੰਜਾਬ ਦੀ ਸਿਆਸਤ ਨੂੰ ਵੱਡਾ ਝਟਕਾ: ਸਾਬਕਾ ਮੰਤਰੀ ਲਾਲ ਸਿੰਘ ਦਾ ਦਿਹਾਂਤ

ਚੰਡੀਗੜ੍ਹ :- ਪੰਜਾਬ ਦੀ ਰਾਜਨੀਤੀ ਤੋਂ ਇੱਕ ਅਹਿਮ ਸੁਰ ਖਾਮੋਸ਼ ਹੋ ਗਿਆ ਹੈ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦਾ ਦਿਹਾਂਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਸਨ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਜਮੀਨੀ ਪੱਧਰ ਤੋਂ ਸ਼ੁਰੂ ਹੋਇਆ ਸਿਆਸੀ ਸਫਰ
ਲਾਲ ਸਿੰਘ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ 1980 ਦੇ ਦਹਾਕੇ ਵਿੱਚ ਕੀਤੀ। ਸ਼ੁਰੂਆਤੀ ਦੌਰ ਵਿੱਚ ਉਹ ਪਾਰਟੀ ਸੰਗਠਨ ਨਾਲ ਜੁੜ ਕੇ ਮੈਦਾਨੀ ਪੱਧਰ ‘ਤੇ ਕੰਮ ਕਰਦੇ ਰਹੇ ਅਤੇ ਹੌਲੀ-ਹੌਲੀ ਪਟਿਆਲਾ ਇਲਾਕੇ ਵਿੱਚ ਆਪਣੀ ਪਛਾਣ ਮਜ਼ਬੂਤ ਬਣਾਈ।

ਵਿਧਾਨ ਸਭਾ ਵਿੱਚ ਕਈ ਵਾਰ ਪ੍ਰਤੀਨਿਧਿਤਾ
ਉਨ੍ਹਾਂ ਨੂੰ ਪਹਿਲੀ ਵੱਡੀ ਕਾਮਯਾਬੀ 1992 ਵਿੱਚ ਮਿਲੀ, ਜਦੋਂ ਉਹ ਵਿਧਾਇਕ ਵਜੋਂ ਚੁਣੇ ਗਏ। ਇਸ ਤੋਂ ਬਾਅਦ ਵੀ ਉਹ ਕਈ ਵਾਰ ਲੋਕਾਂ ਦਾ ਭਰੋਸਾ ਜਿੱਤਦੇ ਰਹੇ ਅਤੇ ਵੱਖ-ਵੱਖ ਚੋਣਾਂ ਵਿੱਚ ਆਪਣੀ ਪਕੜ ਕਾਇਮ ਰੱਖੀ। ਇਹ ਲਗਾਤਾਰ ਜਿੱਤਾਂ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਸਪੱਸ਼ਟ ਸਬੂਤ ਰਹੀਆਂ।

ਮੰਤਰੀ ਵਜੋਂ ਨਿਭਾਈ ਮਹੱਤਵਪੂਰਨ ਭੂਮਿਕਾ
ਕਾਂਗਰਸ ਸਰਕਾਰ ਦੌਰਾਨ ਲਾਲ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਜ਼ਿੰਮੇਵਾਰੀਆਂ ਸੰਭਾਲੀਆਂ ਅਤੇ ਖੁਰਾਕ ਸਮੇਤ ਕਈ ਅਹਿਮ ਵਿਭਾਗਾਂ ਦੀ ਅਗਵਾਈ ਕੀਤੀ। ਉਨ੍ਹਾਂ ਦੇ ਕੰਮਕਾਜ ਨੂੰ ਪ੍ਰਸ਼ਾਸਨਿਕ ਤਜਰਬੇ ਅਤੇ ਜਨਤਾ ਨਾਲ ਜੁੜੇ ਰਵੱਈਏ ਲਈ ਜਾਣਿਆ ਜਾਂਦਾ ਸੀ।

ਸਿਆਸੀ ਵਰਗ ਵਿੱਚ ਸ਼ੋਕ ਦੀ ਲਹਿਰ
ਉਨ੍ਹਾਂ ਦੇ ਦਿਹਾਂਤ ਨਾਲ ਸਿਆਸੀ ਅਤੇ ਸਮਾਜਿਕ ਵਰਗਾਂ ਵਿੱਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ। ਕਈ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਲੁਧਿਆਣਾ ‘ਚ ਡਿਲੀਵਰੀ ਕਰਮਚਾਰੀ ਨਾਲ ਝਗੜੇ ਤੋਂ ਬਾਅਦ ਨੌਜਵਾਨ ਵੱਲੋਂ ਘਰ ਅੱਗੇ ਗੋਲੀਬਾਰੀ, ਇੱਕ ਜ਼ਖ਼ਮੀ!

ਲੁਧਿਆਣਾ :- ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਈਡਬਲਿਊਐਸ ਕਾਲੋਨੀ ਵਿੱਚ ਇਕ ਛੋਟੀ ਗੱਲ ਤੋਂ ਸ਼ੁਰੂ ਹੋਈ ਤਕਰਾਰ ਨੇ  ਖਤਰਨਾਕ ਮੋੜ ਲੈ ਲਿਆ। ਜਾਣਕਾਰੀ ਅਨੁਸਾਰ ਆਨਲਾਈਨ ਡਿਲੀਵਰੀ ਦੇ ਮਾਮਲੇ ‘ਚ ਦੋ ਨੌਜਵਾਨਾਂ ਵਿਚਾਲੇ ਹੋਈ ਬਹਿਸ ਬਾਅਦ ਵਿੱਚ ਗੋਲੀਬਾਰੀ ਤੱਕ ਪਹੁੰਚ ਗਈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਡਿਲੀਵਰੀ ਬੌਏ ਨਾਲ ਗੱਲਬਾਤ ਦੌਰਾਨ ਪੈਦਾ ਹੋਇਆ ਵਿਵਾਦ
ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਕ ਡਿਲੀਵਰੀ ਬੌਏ ਸਮਾਨ ਲੈ ਕੇ ਪਹੁੰਚਿਆ ਸੀ, ਜਦੋਂ ਉਥੇ ਮੌਜੂਦ ਇਕ ਨੌਜਵਾਨ ਨੇ ਪਾਰਸਲ ਲਿਆ ਅਤੇ ਡਿਲੀਵਰੀ ਵਾਲੇ ਨਾਲ ਕੁਝ ਬਹਿਸ ਕਰਨ ਲਗ ਗਿਆ। ਇਸ ਦੌਰਾਨ ਦੂਜਾ ਵਿਅਕਤੀ ਜੌ ਆਪਣੀ ਛੱਤ ਤੋ ਦੋਨਾ ਨੂੰ ਦੇਖ ਰਿਹਾ ਸੀ, ਉਸ ਵਿਅਕਤੀ ਨਾਲ ਵੀ ਉਸ ਦੀ ਕਹਿ-ਸੁਣੀ ਹੋ ਗਈ, ਜੋ ਥੋੜ੍ਹੀ ਦੇਰ ‘ਚ ਤਿੱਖੀ ਬਹਿਸ ਵਿੱਚ ਬਦਲ ਗਈ। ਡਿਲੀਵਰੀ ਵਾਲਾ ਓਥੋਂ ਜਾ ਚੁੱਕਾ ਸੀ।

ਤਕਰਾਰ ਮਗਰੋਂ ਨੌਜਵਾਨ ਨੇ ਵਾਪਸ ਆ ਕੇ ਕੀਤੀ ਫਾਇਰਿੰਗ
ਮੁਹੱਲੇ ਦੇ ਇਕ ਵਸਨੀਕ ਦੇ ਮੁਤਾਬਕ ਬਹਿਸ ਮਗਰੋਂ ਸੰਬੰਧਤ ਨੌਜਵਾਨ ਮੌਕੇ ਤੋਂ ਚਲਾ ਗਿਆ, ਪਰ ਕੁਝ ਸਮੇਂ ਬਾਅਦ ਆਪਣੇ ਸਾਥੀਆਂ ਨਾਲ ਵਾਪਸ ਆ ਗਿਆ। ਉਨ੍ਹਾਂ ਨੇ ਘਰ ਦੇ ਬਾਹਰ ਖੜ੍ਹ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਗੋਲੀਆਂ ਚਲਾਈਆਂ ਗਈਆਂ।

ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ
ਫਾਇਰਿੰਗ ਦੌਰਾਨ ਇਕ ਗੋਲੀ ਨੇੜੇ ਮੌਜੂਦ ਇਕ ਵਿਅਕਤੀ ਨੂੰ ਲੱਗ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਪੂਰਾ ਵਾਕਿਆ ਕੈਦ ਹੋਇਆ ਦਿਖਾਈ ਦੇ ਰਿਹਾ ਹੈ।

ਪੁਲਿਸ ਵੱਲੋਂ ਜਾਂਚ ਜਾਰੀ, ਸੀਸੀਟੀਵੀ ਦੇ ਆਧਾਰ ‘ਤੇ ਪਛਾਣ ਦੀ ਕੋਸ਼ਿਸ਼
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਨ ‘ਚ ਜੁਟੀ ਹੋਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।

ਲਾਕਡਾਊਨ ਦੀਆਂ ਅਫਵਾਹਾਂ ਨਿਰਾਧਾਰ, ਪੰਜਾਬ ‘ਚ ਸਥਿਤੀ ਪੂਰੀ ਤਰ੍ਹਾਂ ਕਾਬੂ : ਭਗਵੰਤ ਮਾਨ

ਚੰਡੀਗੜ੍ਹ :- ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਕਡਾਊਨ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ  ਤੋਂ ਤਰ੍ਹਾਂ ਪੱਤਾ ਕੱਟ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਤਾਲਾਬੰਦੀ ਲਾਗੂ ਕਰਨ ਦਾ ਕੋਈ ਯੋਜਨਾ ਨਹੀਂ ਹੈ।

ਅਫਵਾਹਾਂ ਕਾਰਨ ਬਣ ਰਹੀ ਗਲਤ ਧਾਰਨਾ
ਮੁੱਖ ਮੰਤਰੀ ਨੇ ਕਿਹਾ ਕਿ ਖਾੜੀ ਖੇਤਰ ਵਿੱਚ ਚੱਲ ਰਹੀਆਂ ਤਣਾਭਰੀ ਹਾਲਤਾਂ ਕਾਰਨ ਲੋਕਾਂ ਵਿੱਚ ਗਲਤਫਹਮੀਆਂ ਪੈਦਾ ਹੋ ਰਹੀਆਂ ਹਨ, ਜਿਸ ਨਾਲ ਲਾਕਡਾਊਨ ਵਰਗੀਆਂ ਗੱਲਾਂ ਫੈਲ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਅਤੇ ਬੇਵਜ੍ਹਾ ਘਬਰਾਹਟ ਤੋਂ ਬਚਣ।

ਪੈਟਰੋਲ-ਡੀਜ਼ਲ ਦੀ ਪੂਰੀ ਉਪਲਬਧਤਾ, ਭੰਡਾਰ ਕਰਨ ਦੀ ਲੋੜ ਨਹੀਂ
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਘਾਟ ਨਹੀਂ ਹੈ। ਸੂਬੇ ਕੋਲ ਲਗਭਗ 12 ਦਿਨਾਂ ਲਈ ਪੈਟਰੋਲ ਅਤੇ 14 ਦਿਨਾਂ ਲਈ ਡੀਜ਼ਲ ਦਾ ਸਟਾਕ ਮੌਜੂਦ ਹੈ, ਜਦਕਿ ਐਲਪੀਜੀ ਗੈਸ ਵੀ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਫਵਾਹਾਂ ਦੇ ਕਾਰਨ ਹੀ ਪੈਟਰੋਲ ਪੰਪਾਂ ‘ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

ਪ੍ਰਸ਼ਾਸਨ ਨੂੰ ਚੌਕਸੀ ਦੇ ਹੁਕਮ
ਮਾਨ ਨੇ ਦੱਸਿਆ ਕਿ ਮੁੱਖ ਸਕੱਤਰ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡਿਪਟੀ ਕਮਿਸ਼ਨਰਾਂ ਨਾਲ ਮਿਲ ਕੇ ਅਜਿਹੇ ਪੰਪਾਂ ਦੀ ਨਿਗਰਾਨੀ ਕਰਨ ਜਿੱਥੇ ਬਿਨਾਂ ਲੋੜ ਦੇ ਭੀੜ ਇਕੱਠੀ ਹੋ ਰਹੀ ਹੈ। ਸਰਕਾਰ ਹਰ ਪਲ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।

ਦੇਸ਼ ਪੱਧਰ ‘ਤੇ ਵੀ ਤੇਲ ਦਾ ਵੱਡਾ ਭੰਡਾਰ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਲਗਾਤਾਰ ਤਾਲਮੇਲ ਬਣਾਇਆ ਗਿਆ ਹੈ ਅਤੇ ਦੇਸ਼ ਕੋਲ ਵੀ ਲਗਭਗ 60 ਦਿਨਾਂ ਲਈ ਤੇਲ ਦਾ ਸਟਾਕ ਉਪਲਬਧ ਹੈ। ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਸਪਲਾਈ ਰੁਕਣ ਦੀ ਸੰਭਾਵਨਾ ਨਹੀਂ ਹੈ।

ਕਿਸਾਨਾਂ ਅਤੇ ਉਦਯੋਗ ਲਈ ਸਪਲਾਈ ਜ਼ਰੂਰੀ
ਮੁੱਖ ਮੰਤਰੀ ਨੇ ਖਾਸ ਤੌਰ ‘ਤੇ ਕਿਹਾ ਕਿ ਕਣਕ ਦੀ ਫਸਲ ਦੇ ਮੌਸਮ ਦੌਰਾਨ ਡੀਜ਼ਲ ਦੀ ਲਗਾਤਾਰ ਸਪਲਾਈ ਬਹੁਤ ਅਹਿਮ ਹੈ, ਤਾਂ ਜੋ ਖੇਤੀਬਾੜੀ ਕਾਰਜਾਂ ਅਤੇ ਮੰਡੀਆਂ ਤੱਕ ਆਵਾਜਾਈ ‘ਚ ਕੋਈ ਰੁਕਾਵਟ ਨਾ ਆਵੇ। ਇਸ ਦੇ ਨਾਲ ਹੀ ਉਨ੍ਹਾਂ ਉਦਯੋਗਾਂ ਨੂੰ ਚੱਲਦਾ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

ਲੋਕਾਂ ਲਈ ਸੰਦੇਸ਼—ਸਚੇਤ ਰਹੋ, ਪਰ ਘਬਰਾਓ ਨਾ
ਅੰਤ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਜ਼ਰੂਰਤ ਅਨੁਸਾਰ ਹੀ ਖਰੀਦਦਾਰੀ ਕਰਨ ਅਤੇ ਅਫਵਾਹਾਂ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਸਰਕਾਰ ਪੂਰੀ ਤਰ੍ਹਾਂ ਸਥਿਤੀ ‘ਤੇ ਕਾਬੂ ਵਿੱਚ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵਰਗੀ ਹਾਲਤ ਨਹੀਂ ਬਣ ਰਹੀ।

ਅਬੋਹਰ ‘ਚ ਆਵਾਰਾ ਕੁੱਤਿਆਂ ਦਾ ਕਹਿਰ, ਇਕ ਸਾਲਾ ਮਾਸੂਮ ਤੇ ਹਮਲਾ, ਸਿਵਲ ਹਸਪਤਾਲ ਇਲਾਜ ਅਧੀਨ!

ਫਾਜਿਲਕਾ :- ਜ਼ਿਲ੍ਹਾ ਫਾਜਿਲਕਾ ਦੇ ਅਬੋਹਰ ਸ਼ਹਿਰ ਦੇ ਸਰਾਭਾ ਨਗਰ ਇਲਾਕੇ ‘ਚ ਇਕ ਬਹੁਤ ਹੀ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਆਵਾਰਾ ਕੁੱਤਿਆਂ ਦੇ ਵਧਦੇ ਖ਼ਤਰੇ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਇਕ ਸਾਲ ਦੇ ਮਾਸੂਮ ਬੱਚੇ ‘ਤੇ ਕੁੱਤੇ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਤੌਰ ‘ਤੇ ਜ਼ਖ਼ਮੀ ਕਰ ਦਿੱਤਾ, ਜਿਸ ਤੋਂ ਬਾਅਦ ਇਲਾਕੇ ਵਿੱਚ ਭਾਰੀ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਘਰ ਦੇ ਬਾਹਰ ਖੇਡਦੇ ਬੱਚੇ ‘ਤੇ ਕੀਤਾ ਹਮਲਾ
ਮਿਲੀ ਜਾਣਕਾਰੀ ਅਨੁਸਾਰ ਮਾਸੂਮ ਬੱਚਾ ਆਪਣੇ ਘਰ ਦੇ ਨੇੜੇ ਗਲੀ ਵਿੱਚ ਖੇਡ ਰਿਹਾ ਸੀ ਕਿ ਅਚਾਨਕ ਇੱਕ ਆਵਾਰਾ ਕੁੱਤਾ ਉਸ ‘ਤੇ ਟੁੱਟ ਪਿਆ। ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਮੱਥੇ ਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਨਾਲ ਉਹ ਖੂਨ ਨਾਲ ਲੱਥਪੱਥ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕਰਦੇ ਹੋਏ ਟਾਂਕੇ ਲਗਾਏ ਗਏ।

ਦੋ ਦਿਨਾਂ ‘ਚ ਦਰਜਨਾਂ ਹਮਲੇ, ਪ੍ਰਸ਼ਾਸਨ ‘ਤੇ ਉਠੇ ਸਵਾਲ
ਸਥਾਨਕ ਸਰੋਤਾਂ ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਵੱਲੋਂ ਹਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਅਤੇ ਲਗਭਗ ਸੌ ਲੋਕਾਂ ਨੂੰ ਕੱਟੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਇਸ ਸਥਿਤੀ ਨੇ ਨਿਵਾਸੀਆਂ ਨੂੰ ਡਰਾ ਦਿੱਤਾ ਹੈ ਅਤੇ ਉਹਨਾਂ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਲੋਕਾਂ ਦੀ ਮੰਗ—ਤੁਰੰਤ ਕਾਰਵਾਈ ਕੀਤੀ ਜਾਵੇ
ਇਲਾਕੇ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਅਤੇ ਸੰਬੰਧਿਤ ਵਿਭਾਗ ਤੁਰੰਤ ਕਾਰਵਾਈ ਕਰਦੇ ਹੋਏ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਹੋਰ ਵੱਧ ਸਕਦੀਆਂ ਹਨ, ਜੋ ਕਿ ਜਨ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦਾ ਹੈ।

ਪੈਟਰੋਲ-ਡੀਜ਼ਲ ਦੀ ਕਮੀ ਬਾਰੇ ਅਫਵਾਹਾਂ ਬੇਬੁਨਿਆਦ, ਪੰਜਾਬ ਕੋਲ ਵਾਧੂ ਸਟਾਕ : ਭਗਵੰਤ ਮਾਨ

ਚੰਡੀਗੜ੍ਹ :- ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਵਿੱਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਗੈਸ ਦੀ ਉਪਲਬਧਤਾ ਬਾਰੇ ਸਾਫ਼ ਤਸਵੀਰ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸੂਬੇ ਕੋਲ ਇਸ ਵੇਲੇ ਲਗਭਗ 12 ਦਿਨਾਂ ਲਈ ਪੈਟਰੋਲ, 14 ਦਿਨਾਂ ਲਈ ਡੀਜ਼ਲ ਅਤੇ ਕਰੀਬ 6 ਦਿਨਾਂ ਲਈ ਐਲਪੀਜੀ ਦਾ ਸਟਾਕ ਮੌਜੂਦ ਹੈ, ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਅਫਵਾਹਾਂ ਨਾਲ ਵਧੀ ਮੰਗ, ਘਬਰਾਉਣ ਦੀ ਲੋੜ ਨਹੀਂ
ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਫੈਲੀਆਂ ਅਫਵਾਹਾਂ ਕਾਰਨ ਪੈਟਰੋਲ ਪੰਪਾਂ ‘ਤੇ ਭੀੜ ਵਧੀ ਹੈ, ਪਰ ਹਕੀਕਤ ਵਿੱਚ ਸਪਲਾਈ ਸਧਾਰਣ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਲੋੜ ਦੇ ਭੰਡਾਰ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਥਿਤੀ ਨੂੰ ਸਮਝਦਾਰੀ ਨਾਲ ਸੰਭਾਲਿਆ ਜਾਵੇ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਸਥਿਤੀ ਬਣੀ ਸੀ ਪਰ ਕੋਈ ਵੱਡੀ ਸਮੱਸਿਆ ਸਾਹਮਣੇ ਨਹੀਂ ਆਈ।

ਪ੍ਰਸ਼ਾਸਨ ਲਗਾਤਾਰ ਨਿਗਰਾਨੀ ‘ਚ
ਮਾਨ ਨੇ ਦੱਸਿਆ ਕਿ ਮੁੱਖ ਸਕੱਤਰ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜਿੱਥੇ ਵੀ ਪੰਪਾਂ ‘ਤੇ ਲੰਬੀਆਂ ਕਤਾਰਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ, ਉੱਥੇ ਨਿਗਰਾਨੀ ਵਧਾਈ ਗਈ ਹੈ। ਸਰਕਾਰ ਵੱਲੋਂ ਹਰ ਪਲ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸਪਲਾਈ ਚੇਨ ਪ੍ਰਭਾਵਿਤ ਨਾ ਹੋਵੇ।

ਕੇਂਦਰ ਨਾਲ ਤਾਲਮੇਲ, ਦੇਸ਼ ਪੱਧਰ ‘ਤੇ ਵੀ ਪੂਰਾ ਸਟਾਕ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਦੇਸ਼ ਪੱਧਰ ‘ਤੇ ਵੀ ਲਗਭਗ 60 ਦਿਨਾਂ ਦਾ ਤੇਲ ਭੰਡਾਰ ਉਪਲਬਧ ਹੈ। ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਘਾਟ ਦਾ ਡਰ ਬਿਲਕੁਲ ਬੇਮਤਲਬ ਹੈ।

ਖੇਤੀਬਾੜੀ ਤੇ ਉਦਯੋਗਾਂ ਲਈ ਕੀਤੀ ਵਿਸ਼ੇਸ਼ ਚਰਚਾ
ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਹੋਈ ਹਾਲੀਆ ਮੀਟਿੰਗ ਦੌਰਾਨ ਉਨ੍ਹਾਂ ਨੇ ਕਣਕ ਦੀ ਆ ਰਹੀ ਫਸਲ ਅਤੇ ਇਸ ਨਾਲ ਜੁੜੇ ਆਵਾਜਾਈ ਪ੍ਰਬੰਧਾਂ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਟਰੈਕਟਰਾਂ, ਕੰਬਾਈਨਾਂ ਅਤੇ ਟਰੱਕਾਂ ਲਈ ਡੀਜ਼ਲ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

ਲਾਕਡਾਊਨ ਵਰਗੀ ਕੋਈ ਸਥਿਤੀ ਨਹੀਂ
ਅਖੀਰ ‘ਚ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਜਾਂ ਦੇਸ਼ ਵਿੱਚ ਲਾਕਡਾਊਨ ਵਰਗੀ ਕੋਈ ਸਥਿਤੀ ਨਹੀਂ ਬਣ ਰਹੀ। ਸਰਕਾਰ ਹਰ ਪੱਖੋਂ ਤਿਆਰ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਚੇਤ ਰਹਿਣ ਦੀ ਲੋੜ ਹੈ।

ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾ ਹੀ ਸੀਐਸਕੇ ਨੂੰ ਲੱਗਾ ਝਟਕਾ: ਧੋਨੀ ਨੂੰ ਲੱਗੀ ਸੱਟ, ਸ਼ੁਰੂਆਤੀ ਮੈਚਾਂ ਤੋਂ ਬਾਹਰ

ਚੰਡੀਗੜ੍ਹ :- ਆਈਪੀਐਲ 2026 ਦੇ ਆਗਾਜ਼ ਦੇ ਦਿਨ ਹੀ ਚੇਨਈ ਸੁਪਰ ਕਿੰਗਜ਼ ਦੇ ਕੈਂਪ ਤੋਂ ਆਈ ਖ਼ਬਰ ਨੇ ਕ੍ਰਿਕਟ ਪ੍ਰੇਮੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਟੀਮ ਦੇ ਤਜਰਬੇਕਾਰ ਖਿਡਾਰੀ ਅਤੇ ਮਾਹਿਰ ਵਿਕਟਕੀਪਰ-ਬੱਲੇਬਾਜ਼ ਐਮਐਸ ਧੋਨੀ ਸੱਟ ਕਾਰਨ ਮੁਕਾਬਲਿਆਂ ਤੋਂ ਬਾਹਰ ਰਹਿਣਗੇ।

ਕਾਫ ਸਟ੍ਰੇਨ ਕਾਰਨ ਦੋ ਹਫ਼ਤੇ ਮੈਦਾਨ ਤੋਂ ਦੂਰ
ਟੀਮ ਪ੍ਰਬੰਧਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਧੋਨੀ ਕਾਫ ਮਾਸਪੇਸ਼ੀ ਦੇ pਖਿਚਾਅ ਨਾਲ ਜੂਝ ਰਹੇ ਹਨ। ਇਸ ਸੱਟ ਕਾਰਨ ਉਹ ਲਗਭਗ ਦੋ ਹਫ਼ਤਿਆਂ ਤੱਕ ਖੇਡਣ ਲਈ ਉਪਲਬਧ ਨਹੀਂ ਰਹਿਣਗੇ ਅਤੇ ਇਸ ਦੌਰਾਨ ਰੀਹੈਬਿਲਿਟੇਸ਼ਨ ‘ਚ ਰਹਿਣਗੇ।

ਘੱਟੋ-ਘੱਟ ਤਿੰਨ ਮੈਚਾਂ ਤੋਂ ਰਹਿਣਗੇ ਦੂਰ
ਧੋਨੀ ਦੀ ਗੈਰਹਾਜ਼ਰੀ ਕਾਰਨ ਉਹ ਸ਼ੁਰੂਆਤੀ ਕੁਝ ਅਹਿਮ ਮੈਚਾਂ ‘ਚ ਨਹੀਂ ਖੇਡ ਸਕਣਗੇ। ਟੀਮ ਦੇ ਪਹਿਲੇ ਮੁਕਾਬਲੇ ਸਮੇਤ ਆਉਣ ਵਾਲੇ ਦੋ-ਤਿੰਨ ਮੈਚਾਂ ‘ਚ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ ਜਾਵੇਗੀ, ਜੋ ਟੀਮ ਲਈ ਚੁਣੌਤੀ ਬਣ ਸਕਦੀ ਹੈ।

ਟੀਮ ਲਈ ਵੱਡਾ ਝਟਕਾ, ਪ੍ਰਸ਼ੰਸਕਾਂ ਨੂੰ ਇੰਤਜ਼ਾਰ
ਚੇਨਈ ਲਈ ਇਹ ਖ਼ਬਰ ਵੱਡਾ ਝਟਕਾ ਮੰਨੀ ਜਾ ਰਹੀ ਹੈ, ਕਿਉਂਕਿ ਧੋਨੀ ਦੀ ਮੈਦਾਨ ‘ਚ ਮੌਜੂਦਗੀ ਹੀ ਟੀਮ ਨੂੰ ਆਤਮਵਿਸ਼ਵਾਸ ਦਿੰਦੀ ਹੈ। ਉਨ੍ਹਾਂ ਦੀ ਅਣਹਾਜ਼ਰੀ ਵਿੱਚ ਕਪਤਾਨੀ ਅਤੇ ਮੈਚ ਮੈਨੇਜਮੈਂਟ ‘ਚ ਦਬਾਅ ਵੱਧ ਸਕਦਾ ਹੈ।

ਵਿਦਾਈ ਸੀਜ਼ਨ ‘ਚ ਘੱਟ ਹੋ ਸਕਦੇ ਨੇ ਮੌਕੇ
ਕਈ ਮਾਹਰਾਂ ਦੇ ਅਨੁਸਾਰ ਇਹ ਸੀਜ਼ਨ ਧੋਨੀ ਦਾ ਆਖ਼ਰੀ ਹੋ ਸਕਦਾ ਹੈ। ਇਸ ਲਈ ਪ੍ਰਸ਼ੰਸਕ ਉਨ੍ਹਾਂ ਨੂੰ ਹਰ ਮੈਚ ‘ਚ ਦੇਖਣ ਦੀ ਉਮੀਦ ਕਰ ਰਹੇ ਸਨ, ਪਰ ਸੱਟ ਕਾਰਨ ਸ਼ੁਰੂਆਤੀ ਮੁਕਾਬਲਿਆਂ ‘ਚ ਉਹ ਮੈਦਾਨ ‘ਚ ਨਹੀਂ ਉਤਰ ਸਕਣਗੇ।

ਅਨੁਭਵ ਤੇ ਲੀਡਰਸ਼ਿਪ ਦੀ ਕਮੀ ਪੂਰੀ ਕਰਨਾ ਔਖਾ
ਧੋਨੀ ਦੀ ਲੀਡਰਸ਼ਿਪ, ਫਿਨਿਸ਼ਿੰਗ ਸਮਰੱਥਾ ਅਤੇ ਵਿਕਟਕੀਪਿੰਗ ਕੌਸ਼ਲ ਟੀਮ ਲਈ ਹਮੇਸ਼ਾਂ ਮਜ਼ਬੂਤੀ ਰਹੇ ਹਨ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਟੀਮ ਨੂੰ ਰਣਨੀਤੀ ਅਤੇ ਫੈਸਲਿਆਂ ਵਿੱਚ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਸ਼ੁਰੂਆਤੀ ਦੌਰ ਟੀਮ ਲਈ ਮਹੱਤਵਪੂਰਨ ਬਣ ਜਾਂਦਾ ਹੈ।