Home Blog Page 430

ਟਰੰਪ ਦੀ ਤਸਵੀਰ ਵਾਲੇ ਪਾਸਪੋਰਟ ਜਾਰੀ ਕਰਨ ਦੀ ਤਿਆਰੀ, ਅਮਰੀਕਾ ‘ਚ ਨਵਾਂ ਵਿਵਾਦ ਭੜਕਿਆ

ਦੁੱਧ ਖਰੀਦ ਕੀਮਤ ‘ਚ ਵੱਡਾ ਇਜ਼ਾਫ਼ਾ, ਲੱਖਾਂ ਡੇਅਰੀ ਕਿਸਾਨਾਂ ਨੂੰ ਮਿਲੇਗੀ ਰਾਹਤ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਡੇਅਰੀ ਖੇਤਰ ਨੂੰ ਮਜ਼ਬੂਤੀ ਦੇਣ ਲਈ ਇੱਕ ਅਹਿਮ ਫ਼ੈਸਲਾ ਕਰਦਿਆਂ ਮਿਲਕਫੈੱਡ ਨਾਲ ਜੁੜੇ ਕਿਸਾਨਾਂ ਲਈ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਦਰਾਂ 1 ਮਈ 2026 ਤੋਂ ਲਾਗੂ ਹੋਣਗੀਆਂ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਆਰਥਿਕ ਲਾਭ ਮਿਲੇਗਾ।

ਫੈਟ ਦੇ ਅਧਾਰ ‘ਤੇ 20 ਰੁਪਏ ਪ੍ਰਤੀ ਕਿਲੋ ਵਾਧਾ ਨਵੇਂ ਫ਼ੈਸਲੇ ਅਨੁਸਾਰ ਦੁੱਧ ਦੀ ਖਰੀਦ ਕੀਮਤ ਵਿੱਚ 20 ਰੁਪਏ ਪ੍ਰਤੀ ਕਿਲੋਗ੍ਰਾਮ ਫੈਟ ਦਾ ਇਜ਼ਾਫ਼ਾ ਕੀਤਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਡੇਅਰੀ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਹੋਵੇਗਾ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤੀ ਮਿਲੇਗੀ।

ਲੱਖਾਂ ਕਿਸਾਨਾਂ ‘ਤੇ ਪਵੇਗਾ ਸਕਾਰਾਤਮਕ ਅਸਰ ਮਿਲਕਫੈੱਡ ਨਾਲ ਜੁੜੇ ਲਗਭਗ 2.5 ਲੱਖ ਕਿਸਾਨਾਂ ਨੂੰ ਤੁਰੰਤ ਇਸ ਵਾਧੇ ਦਾ ਲਾਭ ਮਿਲੇਗਾ। ਨਾਲ ਹੀ, ਸੂਬੇ ਦੇ ਤਕਰੀਬਨ 30 ਲੱਖ ਦੁੱਧ ਉਤਪਾਦਕਾਂ ਲਈ ਵੀ ਇਹ ਫ਼ੈਸਲਾ ਫ਼ਾਇਦੇਮੰਦ ਸਾਬਤ ਹੋਵੇਗਾ, ਕਿਉਂਕਿ ਹੋਰ ਨਿੱਜੀ ਕੰਪਨੀਆਂ ਨੂੰ ਵੀ ਖਰੀਦ ਕੀਮਤਾਂ ਵਧਾਉਣੀਆਂ ਪੈਣਗੀਆਂ।

ਪੇਂਡੂ ਆਰਥਿਕਤਾ ‘ਚ ਹੋਵੇਗਾ ਵੱਡਾ ਉਤਸ਼ਾਹ ਸੂਤਰਾਂ ਅਨੁਸਾਰ ਇਸ ਫ਼ੈਸਲੇ ਨਾਲ ਹਰ ਮਹੀਨੇ ਪੇਂਡੂ ਖੇਤਰ ਵਿੱਚ ਕਰੀਬ 100 ਕਰੋੜ ਰੁਪਏ ਦਾ ਵਾਧੂ ਵਹਾਅ ਹੋਵੇਗਾ। ਵਿਦਵਾਨਾਂ ਦਾ ਮੰਨਣਾ ਹੈ ਕਿ ਇਸ ਨਾਲ ਡੇਅਰੀ ਖੇਤਰ ਵਿੱਚ ਨਿਵੇਸ਼ ਵਧੇਗਾ ਅਤੇ ਸਹਿਕਾਰੀ ਢਾਂਚਾ ਹੋਰ ਮਜ਼ਬੂਤ ਹੋਵੇਗਾ।

222 ਦੌੜਾਂ ਵੀ ਨਾ ਬਚਾ ਸਕੀਆਂ ਪੰਜਾਬ ਕਿੰਗਜ਼, ਅਈਅਰ ਨੇ ਹਾਰ ਦੇ ਦੱਸੇ ਕਾਰਨ

ਚੰਡੀਗੜ੍ਹ :- ਆਈਪੀਐਲ 2026 ਦੇ ਰੋਮਾਂਚਕ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਵੱਡੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 20 ਓਵਰਾਂ ਵਿੱਚ 4 ਵਿਕਟਾਂ ‘ਤੇ 222 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ, ਪਰ ਰਾਜਸਥਾਨ ਨੇ ਇਹ ਟੀਚਾ 19.2 ਓਵਰਾਂ ਵਿੱਚ ਹਾਸਲ ਕਰ ਲਿਆ।

ਅਈਅਰ ਨੇ ਗੇਂਦਬਾਜ਼ੀ ਨੂੰ ਮੰਨਿਆ ਕਮਜ਼ੋਰ ਕੜੀ ਮੈਚ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਨੇ ਮੰਨਿਆ ਕਿ ਵੱਡੇ ਸਕੋਰ ਦੇ ਬਾਵਜੂਦ ਗੇਂਦਬਾਜ਼ੀ ਉਮੀਦਾਂ ‘ਤੇ ਖਰੀ ਨਹੀਂ ਉਤਰੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਫਾਰਮੈਟ ਵਿੱਚ ਛੋਟੀਆਂ ਗਲਤੀਆਂ ਵੀ ਮੈਚ ਦਾ ਰੁਖ ਬਦਲ ਦਿੰਦੀਆਂ ਹਨ ਅਤੇ ਟੀਮ ਦਾ ਦਿਨ ਅੱਜ ਸਹੀ ਨਹੀਂ ਸੀ।

ਲਗਾਤਾਰ ਮੈਚਾਂ ਨਾਲ ਥਕਾਵਟ ਦਾ ਅਸਰ ਅਈਅਰ ਨੇ ਇਸ਼ਾਰਾ ਕੀਤਾ ਕਿ ਟੀਮ ‘ਤੇ ਮੈਚਾਂ ਦੀ ਲਗਾਤਾਰ ਲੜੀ ਦਾ ਅਸਰ ਪਿਆ ਹੋ ਸਕਦਾ ਹੈ, ਹਾਲਾਂਕਿ ਉਨ੍ਹਾਂ ਇਸਨੂੰ ਹਾਰ ਦਾ ਮੁੱਖ ਕਾਰਨ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਇਹ ਹਾਰ ਟੀਮ ਲਈ ਸਿੱਖਣ ਵਾਲਾ ਪਲ ਹੈ ਅਤੇ ਅਗਲੇ ਮੈਚਾਂ ਲਈ ਸੁਧਾਰ ਲਿਆਉਣਾ ਜ਼ਰੂਰੀ ਹੈ।

ਪੰਜਾਬ ਦੇ ਬੱਲੇਬਾਜ਼ਾਂ ਦਾ ਵਧੀਆ ਯੋਗਦਾਨ ਪੰਜਾਬ ਵੱਲੋਂ ਪ੍ਰਭਸਿਮਰਨ ਸਿੰਘ ਨੇ ਅੱਧ ਸੈਂਕੜਾ ਜੜਿਆ, ਜਦਕਿ ਮਾਰਕਸ ਸਟੋਇਨਿਸ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਨਾਬਾਦ 62 ਦੌੜਾਂ ਬਣਾਈਆਂ। ਹੋਰ ਖਿਡਾਰੀਆਂ ਨੇ ਵੀ ਤੇਜ਼ ਦੌੜਾਂ ਜੋੜ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ।

ਫਰੇਰਾ ਤੇ ਸ਼ੁਭਮ ਨੇ ਮੈਚ ਖਤਮ ਕੀਤਾ ਰਾਜਸਥਾਨ ਦੀ ਜਿੱਤ ਵਿੱਚ ਡੋਨੋਵਨ ਫਰੇਰਾ ਦੀ ਧਮਾਕੇਦਾਰ ਅਰਧ ਸੈਂਕੜੇ ਵਾਲੀ ਪਾਰੀ ਅਹਿਮ ਰਹੀ, ਜਿਸਨੂੰ ਸ਼ੁਭਮ ਦੂਬੇ ਨੇ ਅੰਤ ਤੱਕ ਨਿਭਾਇਆ। ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ ਅਤੇ ਵੈਭਵ ਸੂਰਿਆਵੰਸ਼ੀ ਨੇ ਤੇਜ਼ ਸ਼ੁਰੂਆਤ ਕਰਕੇ ਜਿੱਤ ਦੀ ਬੁਨਿਆਦ ਰੱਖੀ।

ਚੰਡੀਗੜ੍ਹ ‘ਚ ਅੱਜ ਮੁੱਖ ਮੰਤਰੀ ਫੇਰ ਕਰਨਗੇ ਅਹਿਮ ਪ੍ਰੈਸ ਕਾਨਫਰੰਸ

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ 29 ਅਪ੍ਰੈਲ ਨੂੰ ਦੁਪਹਿਰ 12 ਵਜੇ ਸੀਐਮਆਰ, ਚੰਡੀਗੜ੍ਹ ਵਿਖੇ ਇਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਕਾਨਫਰੰਸ ਦਾ ਕੇਂਦਰੀ ਵਿਸ਼ਾ ਕੀ ਹੋਵੇਗਾ, ਜਿਸ ਕਾਰਨ ਰਾਜਨੀਤਿਕ ਗੱਲਬਾਤ ਵਿੱਚ ਉਤਸੁਕਤਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਫਤਰ ਵੱਲੋਂ ਅਜੇ ਤੱਕ ਕਿਸੇ ਵੀ ਮੁੱਦੇ ਬਾਰੇ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਗੌਰਤਲਬ ਹੈ ਕਿ ਮਾਰਚ ਮਹੀਨੇ ਵਿੱਚ ਮੌਜੂਦਾ ਸਰਕਾਰ ਨੇ ਆਪਣਾ ਚਾਰ ਸਾਲਾਂ ਦਾ ਕਾਰਜਕਾਲ ਪੂਰਾ ਕੀਤਾ ਸੀ ਅਤੇ ਇਸ ਦੌਰਾਨ ਕਈ ਮਹੱਤਵਪੂਰਨ ਐਲਾਨ ਕੀਤੇ ਗਏ। ਇਸ ਤੋਂ ਇਲਾਵਾ, ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾਇਆ ਗਿਆ ਹੈ।

ਜਲੰਧਰ ‘ਚ ਆਪ ਦੀ ਵੱਡੀ ਸੂਬਾਈ ਬੈਠਕ ਅੱਜ, ਚੋਣਾਂ ਲਈ ਵਰਕਰਾਂ ਨੂੰ ਕੀਤਾ ਜਾਵੇਗਾ ਸਰਗਰਮ

ਜਲੰਧਰ :- ਆਮ ਆਦਮੀ ਪਾਰਟੀ ਵੱਲੋਂ ਬੁੱਧਵਾਰ ਨੂੰ ਜਲੰਧਰ ਵਿੱਚ ਇਕ ਅਹਿਮ ਸੂਬਾਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਾਰਟੀ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕਰੀਬ ਇੱਕ ਹਜ਼ਾਰ ਬਲਾਕ ਪੱਧਰ ਦੇ ਆਬਜ਼ਰਵਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਬੈਠਕ ਦੀ ਅਗਵਾਈ ਸੀਨੀਅਰ ਆਗੂ ਮਨੀਸ਼ ਸਿਸੋਦੀਆ ਕਰਨਗੇ ਅਤੇ ਇਸ ਦੌਰਾਨ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਨਾਲ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ।

ਸੰਗਠਨਾਤਮਕ ਢਾਂਚੇ ‘ਤੇ ਹੋਵੇਗੀ ਵਿਸਥਾਰ ਨਾਲ ਚਰਚਾ ਇਸ ਮੀਟਿੰਗ ਵਿੱਚ ਵੱਖ-ਵੱਖ ਖੇਤਰਾਂ ਤੋਂ ਆ ਰਹੇ ਆਬਜ਼ਰਵਰ ਆਪਣੇ ਇਲਾਕਿਆਂ ਦੀ ਜ਼ਮੀਨੀ ਸਥਿਤੀ ਬਾਰੇ ਫੀਡਬੈਕ ਪੇਸ਼ ਕਰਨਗੇ, ਜਿਸ ਦੇ ਆਧਾਰ ‘ਤੇ ਅਗਲੇ ਕਦਮ ਤੈਅ ਕੀਤੇ ਜਾਣਗੇ। ਪਾਰਟੀ ਨੇ ਖਾਸ ਤੌਰ ‘ਤੇ ਵਰਕਰਾਂ ਨੂੰ ਇਕੱਠਾ ਕਰਕੇ ਮੈਦਾਨੀ ਪੱਧਰ ‘ਤੇ ਸਰਗਰਮੀ ਵਧਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਮਜ਼ਬੂਤ ਜਾਲ ਬਣਾਇਆ ਜਾ ਸਕੇ।

ਵਰਚੁਅਲ ਤੌਰ ‘ਤੇ ਜੁੜਣਗੇ ਮੁੱਖ ਆਗੂ ਜਾਣਕਾਰੀ ਅਨੁਸਾਰ ਇਹ ਬੈਠਕ ਪੀਏਪੀ ਕੈਂਪਸ ਜਲੰਧਰ ਵਿੱਚ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਰਚੁਅਲ ਰੂਪ ਵਿੱਚ ਸ਼ਿਰਕਤ ਕਰ ਸਕਦੇ ਹਨ ਅਤੇ ਵਰਕਰਾਂ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ।

ਸੋਸ਼ਲ ਮੀਡੀਆ ‘ਤੇ ਫੈਲੀ ਗਲਤਫ਼ਹਿਮੀ ‘ਤੇ ਸਪਸ਼ਟੀਕਰਨ ਇਸ ਬੈਠਕ ਤੋਂ ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਸਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਖੁਦ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਇਹ ਕੋਈ ਐਮਰਜੈਂਸੀ ਮੀਟਿੰਗ ਨਹੀਂ, ਸਗੋਂ ਪਾਰਟੀ ਦੀ ਨਿਯਮਤ ਸੰਗਠਨਾਤਮਕ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜਿਹੀਆਂ ਬੈਠਕਾਂ ਵਿੱਚ ਸਥਾਨਕ ਢਾਂਚੇ ਦੀ ਸਮੀਖਿਆ ਅਤੇ ਭਵਿੱਖੀ ਯੋਜਨਾਬੰਦੀ ‘ਤੇ ਗਹਿਰਾਈ ਨਾਲ ਵਿਚਾਰ ਕੀਤਾ ਜਾਂਦਾ ਹੈ।

ਰਾਜ ਸਭਾ ਦੇ 7 ਮੈਂਬਰਾਂ ਦੀ ਭਾਜਪਾ ਵੱਲ ਰਵਾਨਗੀ, ‘ਪੰਜਾਬੀਆਂ ਨਾਲ ਗੱਦਾਰੀ’, ਪੰਜਾਬ ਦੇ ਭਰੋਸੇ ਨਾਲ ਖੇਡਣ ਵਾਲਿਆਂ ਨੂੰ ਨਹੀਂ ਮਿਲੇਗੀ ਮਾਫ਼ੀ – ਭਗਵੰਤ ਮਾਨ

ਚੰਡੀਗੜ੍ਹ :- ਵਿਦੇਸ਼ ਦੌਰੇ ਤੋਂ ਵਾਪਸੀ ਉਪਰੰਤ ਚੰਡੀਗੜ੍ਹ ‘ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ‘ਚ ਜਾਣ ‘ਤੇ ਕੜੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨੇਤਾ ਪੰਜਾਬੀਆਂ ਦੇ ਭਰੋਸੇ ਨਾਲ ਗੱਦਾਰੀ ਕਰਕੇ ਗਏ ਹਨ ਅਤੇ ਭਾਜਪਾ ਵੱਲੋਂ ਪੰਜਾਬ ‘ਚ ਆਪਣੀ ਪਕੜ ਬਣਾਉਣ ਲਈ ਇਸ ਤਰ੍ਹਾਂ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਮਾਨ ਨੇ ਦੋਸ਼ ਲਗਾਇਆ ਕਿ ਭਾਜਪਾ ਨੂੰ ਪੰਜਾਬੀਆਂ ਨਾਲ ਬਣਦੀ ਨਹੀਂ ਅਤੇ ਜਿੱਥੇ ਵੀ ਲੋਕਾਂ ਨੂੰ ਖੁਸ਼ੀ ਮਿਲਦੀ ਹੈ, ਉਥੇ ਇਹ ਰੁਕਾਵਟ ਪੈਦਾ ਕਰਦੀ ਹੈ।

‘ਵਿਅਕਤੀ ਨਹੀਂ, ਪਾਰਟੀ ਵੱਡੀ ਹੁੰਦੀ ਹੈ’
ਮਾਨ ਨੇ ਕਿਹਾ ਕਿ ਪਾਰਟੀ ਕਿਸੇ ਇਕ ਜਾਂ ਦੋ ਵਿਅਕਤੀਆਂ ਨਾਲ ਨਹੀਂ ਬਣਦੀ, ਸਗੋਂ ਇਹ ਇਕ ਵੱਡਾ ਸੰਗਠਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੇਤਾ ਪਾਰਟੀ ਛੱਡ ਕੇ ਗਏ ਹਨ, ਉਹਨਾਂ ਨੂੰ ਲੋਕਾਂ ਤੋਂ ਕਦੇ ਵੋਟ ਨਹੀਂ ਮੰਗਣੀ ਪਈ, ਸਿੱਧੇ ਉਨ੍ਹਾਂ ਨੂੰ ਅਹੁਦੇ ਮਿਲੇ। ਹੁਣ ਉਹ ਆਪਣੇ ਸਿਆਸੀ ਭਵਿੱਖ ਨੂੰ ਬਚਾਉਣ ਲਈ ਦੂਜੇ ਪਾਸੇ ਜਾ ਰਹੇ ਹਨ, ਪਰ ਉੱਥੇ ਵੀ ਉਨ੍ਹਾਂ ਦੀ ਕੋਈ ਪੁੱਛ ਨਹੀਂ ਹੋਵੇਗੀ।

ਭਾਜਪਾ ‘ਤੇ ਦਬਾਅ ਅਤੇ ਖਰੀਦ-ਫਰੋਖ਼ਤ ਦੇ ਦੋਸ਼
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਜਾਂਚ ਏਜੰਸੀਆਂ ਰਾਹੀਂ ਦਬਾਅ ਬਣਾਉਂਦੀ ਹੈ। ਉਨ੍ਹਾਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰ ਕੇ ਵੇਖ ਲਿਆ ਜਾਵੇ, ਪਰ ਉਹਨਾਂ ਨੂੰ ਖਰੀਦਣ ਵਾਲੀ ਕੋਈ ਕਰੰਸੀ ਨਹੀਂ ਬਣੀ। ਉਨ੍ਹਾਂ ਨੇ ਕਿਹਾ ਕਿ ਸੰਜੇ ਸਿੰਘ ਦੇ ਘਰ ‘ਤੇ ਕੀਤੀਆਂ ਕਾਰਵਾਈਆਂ ਵਿੱਚ ਵੀ ਕੁਝ ਹਾਸਲ ਨਹੀਂ ਹੋਇਆ।

ਕਿਸਾਨ ਅੰਦੋਲਨ ਤੇ ਭਾਜਪਾ ‘ਤੇ ਨਿਸ਼ਾਨਾ
ਮਾਨ ਨੇ ਦੋਸ਼ ਲਗਾਇਆ ਕਿ ਕਿਸਾਨ ਅੰਦੋਲਨ ਦੌਰਾਨ ਵੀ ਭਾਜਪਾ ਨੇ ਧੋਖੇਬਾਜ਼ੀ ਕੀਤੀ ਸੀ ਅਤੇ ਹੁਣ ਉਹ ਪੰਜਾਬ ਵਿੱਚ ਆਪਣਾ ਆਧਾਰ ਨਾ ਹੋਣ ਕਰਕੇ ਹੋਰ ਪਾਰਟੀਆਂ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ।

ਪਾਰਟੀ ਨੂੰ ਤੋੜਨ ਦੀ ਕੋਸ਼ਿਸ਼—ਸਰਕਾਰ ਨਹੀਂ ਡਿਗੇਗੀ
ਮਾਨ ਨੇ ਕਿਹਾ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਦੇ ਕੰਮਾਂ ਤੋਂ ਡਰੀ ਹੋਈ ਹੈ ਅਤੇ ਕਿਸੇ ਸਰਵੇ ਵਿੱਚ ਆਪਣੀ ਕਮਜ਼ੋਰ ਸਥਿਤੀ ਦੇਖ ਕੇ ਇਹ ਕਦਮ ਚੁੱਕੇ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਇਕਜੁੱਟ ਹੈ ਅਤੇ ਕੁਝ ਲੋਕਾਂ ਦੇ ਜਾਣ ਨਾਲ ਕੋਈ ਅਸਰ ਨਹੀਂ ਪਵੇਗਾ।

ਰਾਘਵ ਚੱਢਾ ਅਤੇ ਹੋਰ ਆਗੂਆਂ ‘ਤੇ ਟਿੱਪਣੀ
ਮਾਨ ਨੇ ਰਾਘਵ ਚੱਢਾ ਬਾਰੇ ਕਿਹਾ ਕਿ ਉਹਨਾਂ ਨੂੰ ਬਿਨਾਂ ਚੋਣ ਲੜੇ ਰਾਜ ਸਭਾ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹੁਣ ਦੂਜੀਆਂ ਪਾਰਟੀਆਂ ‘ਚ ਜਾ ਰਹੇ ਹਨ, ਉਹ ਲੋਕਾਂ ਦੇ ਅਸਲ ਨੁਮਾਇੰਦੇ ਨਹੀਂ ਸਨ। ਉਨ੍ਹਾਂ ਨੇ ਹੋਰ ਆਗੂਆਂ ‘ਤੇ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਹ ‘ਆਇਆ ਰਾਮ ਗਿਆ ਰਾਮ’ ਵਾਲੀ ਰਾਜਨੀਤੀ ਕਰ ਰਹੇ ਹਨ।

ਕੇਂਦਰੀ ਨੇਤ੍ਰਿਤਵ ‘ਤੇ ਸਿੱਧਾ ਹਮਲਾ
ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੇਂਦਰੀ ਨੇਤ੍ਰਿਤਵ ਨੂੰ ਇਹ ਗੱਲ ਪਸੰਦ ਨਹੀਂ ਕਿ ਪੰਜਾਬ ਵਿੱਚ ਉਨ੍ਹਾਂ ਦਾ ਕੋਈ ਵੱਡਾ ਵਿਕਲਪ ਨਹੀਂ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜਿਹੜੇ ਆਗੂ ਅੱਜ ਇਕੱਠੇ ਹੋ ਰਹੇ ਹਨ, ਉਹ ਪਹਿਲਾਂ ਇਕ-ਦੂਜੇ ਦੀ ਆਲੋਚਨਾ ਕਰਦੇ ਰਹੇ ਹਨ।

ਆਪ ਦੇ ਸਿਪਾਹੀ, ਕੇਜਰੀਵਾਲ ਨਾਲ ਖੜੇ
ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਨ ਅਤੇ ਪਾਰਟੀ ਦੇ ਨਾਲ ਖੜੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਧੋਖਾ ਕਰਨ ਵਾਲਿਆਂ ਨੂੰ ਕਦੇ ਮਾਫ ਨਹੀਂ ਕਰਦੇ।

ਵਿਧਾਇਕਾਂ ਦੀ ਏਕਤਾ ‘ਤੇ ਜ਼ੋਰ
ਮਾਨ ਨੇ ਦੱਸਿਆ ਕਿ ਪਾਰਟੀ ਦੇ ਸਾਰੇ ਵਿਧਾਇਕ ਇਕੱਠੇ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਵੱਡਾ ਅੰਤਰਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਛੋਟੇ-ਮੋਟੇ ਮਨਮੁਟਾਅ ਹੁੰਦੇ ਰਹਿੰਦੇ ਹਨ, ਪਰ ਉਹਨਾਂ ਨੂੰ ਮਿਲ ਬੈਠ ਕੇ ਹੱਲ ਕਰ ਲਿਆ ਜਾਂਦਾ ਹੈ।

ਸੰਜੇ ਸਿੰਘ ਦਾ ਬਿਆਨ—‘ਆਪਰੇਸ਼ਨ ਲੋਟਸ’
ਇਸ ਤੋਂ ਪਹਿਲਾਂ ਦਿੱਲੀ ਵਿੱਚ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਘਟਨਾ ਨੂੰ ‘ਆਪਰੇਸ਼ਨ ਲੋਟਸ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇਤਾਵਾਂ ‘ਤੇ ਪਹਿਲਾਂ ਜਾਂਚ ਏਜੰਸੀਆਂ ਦੀ ਕਾਰਵਾਈ ਹੋ ਰਹੀ ਸੀ, ਉਹ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਤੇ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ ਅਤੇ ਲੋਕ ਗੱਦਾਰੀ ਕਰਨ ਵਾਲਿਆਂ ਨੂੰ ਕਦੇ ਮਾਫ ਨਹੀਂ ਕਰਨਗੇ।

ਸ਼ੰਭੂ ਰੇਲਵੇ ਧਮਾਕਾ ਮਾਮਲਾ: ਵਿਦੇਸ਼ੀ ਨੈੱਟਵਰਕ ਨਾਲ ਜੁੜੇ 4 ਗ੍ਰਿਫ਼ਤਾਰ, ਜਗਰੂਪ ਸਿੰਘ ਜੂਪਾ ਦੀ ਮੌਤ, ਖੁੱਲ੍ਹੇ ਕਈ ਰਾਜ

ਪਟਿਆਲਾ :- ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਹੋਏ ਧਮਾਕੇ ਦੀ ਜਾਂਚ ਦੌਰਾਨ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਇੱਕ ਸੰਗਠਿਤ ਪ੍ਰੋ-ਖਾਲਿਸਤਾਨੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ ਚਾਰ ਮੁੱਖ ਸ਼ਖ਼ਸਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪਰਦੀਪ ਸਿੰਘ ਖਾਲਸਾ ਨੂੰ ਮਾਸਟਰਮਾਈਂਡ ਵਜੋਂ ਦਰਸਾਇਆ ਗਿਆ ਹੈ। ਹੋਰ ਗ੍ਰਿਫ਼ਤਾਰ ਸ਼ਖ਼ਸਾਂ ਵਿੱਚ ਕੁਲਵਿੰਦਰ ਸਿੰਘ ਬੰਗਾ, ਗੁਰਪ੍ਰੀਤ ਸਿੰਘ ਗੋਪੀ ਅਤੇ ਸਤਨਾਮ ਸਿੰਘ ਸੱਤਾ ਸ਼ਾਮਲ ਹਨ।

ਰੁਸਤਮ-ਏ-ਹਿੰਦ ਜੱਸਾ ਪੱਟੀ ‘ਆਪ’ ‘ਚ ਹੋਏ ਸ਼ਾਮਿਲ, ਮੁੱਖ ਮੰਤਰੀ ਮਾਨ ਵੱਲੋਂ ਸਵਾਗਤ

ਮਹਿਲਾਵਾਂ ਦੀਆਂ ਸਮੱਸਿਆਵਾਂ ਸੁਣਨ ਲਈ 29 ਅਪ੍ਰੈਲ ਨੂੰ ਅੰਮ੍ਰਿਤਸਰ ਤੇ 30 ਅਪ੍ਰੈਲ ਗੁਰਦਾਸਪੁਰ ’ਚ ਲਗੇਗੀ ਲੋਕ ਅਦਾਲਤ

ਅੰਮ੍ਰਿਤਸਰ :- ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਿਲਾਵਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ 29 ਅਪ੍ਰੈਲ ਨੂੰ ਅੰਮ੍ਰਿਤਸਰ ਅਤੇ 30 ਅਪ੍ਰੈਲ ਨੂੰ ਗੁਰਦਾਸਪੁਰ ਵਿੱਚ ਲੋਕ ਅਦਾਲਤਾਂ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿੱਥੇ ਪੀੜਤ ਮਹਿਲਾਵਾਂ ਆਪਣੀਆਂ ਗੱਲਾਂ ਸਿੱਧਾ ਅਧਿਕਾਰੀਆਂ ਅੱਗੇ ਰੱਖ ਸਕਣਗੀਆਂ।

ਗੁਰਦਾਸਪੁਰ ’ਚ 30 ਅਪ੍ਰੈਲ ਨੂੰ ਹੋਵੇਗੀ ਵਿਸ਼ੇਸ਼ ਬੈਠਕ
ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ 30 ਅਪ੍ਰੈਲ ਨੂੰ ਸਵੇਰੇ 10:30 ਵਜੇ ਪੰਚਾਇਤ ਭਵਨ ਗੁਰਦਾਸਪੁਰ ਵਿੱਚ ਲੋਕ ਅਦਾਲਤ ਲਗਾਈ ਜਾਵੇਗੀ, ਜਿਸ ਵਿੱਚ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ।

ਮੌਕੇ ’ਤੇ ਹੀ ਨਿਪਟਾਰੇ ਲਈ ਅਧਿਕਾਰੀ ਰਹਿਣਗੇ ਮੌਜੂਦ
ਇਨ੍ਹਾਂ ਅਦਾਲਤਾਂ ਦੌਰਾਨ ਕਮਿਸ਼ਨ ਦੇ ਅਧਿਕਾਰੀਆਂ ਨਾਲ ਨਾਲ ਪੁਲਿਸ ਅਤੇ ਹੋਰ ਸੰਬੰਧਤ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ, ਤਾਂ ਜੋ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ।

ਮਹਿਲਾਵਾਂ ਦੇ ਹੱਕਾਂ ਦੀ ਰਾਖੀ ਪਹਿਲੀ ਤਰਜੀਹ
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣਾ ਅਤੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਜਲਦੀ ਦੂਰ ਕਰਨਾ ਕਮਿਸ਼ਨ ਦੀ ਮੁੱਖ ਜ਼ਿੰਮੇਵਾਰੀ ਹੈ, ਜਿਸ ਲਈ ਇਹ ਉਪਰਾਲਾ ਮਹੱਤਵਪੂਰਨ ਹੈ।

ਜਨਤਾ ਨੂੰ ਹਿੱਸਾ ਲੈਣ ਦੀ ਅਪੀਲ
ਕਮਿਸ਼ਨ ਵੱਲੋਂ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਰੱਖਣ ਅਤੇ ਇਸ ਸਹੂਲਤ ਦਾ ਲਾਭ ਲੈਣ।

ਬਟਾਲਾ ਨੇੜੇ ਭੋਮਾ ਪਿੰਡ ਵਿੱਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ