ਅੰਮ੍ਰਿਤਸਰ :ਪੰਜਾਬ ਵਿੱਚ ਆਏ ਦਿਨ ਹੀ ਪੰਜਾਬ ਦੇ ਨਿਵਾਸੀਆਂ ਨੂੰ ਅਤੇ ਸਮਾਜ ਸੇਵੀਆਂ ਨੂੰ ਧਮਕੀਆਂ ਮਿਲਣ ਦੀ ਘਟਨਾਵਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਤਾਜਾ ਮਾਮਲਾ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਜਿੱਥੇ ਕਿ ਇੱਕ ਸਮਾਜ ਸੇਵੀ ਨੂੰ ਉਸਦੀ ਗੱਡੀ ਉੱਤੇ ਕਿਸੇ ਅਗਿਆਤ ਵਿਅਕਤੀਆਂ ਵੱਲੋਂ ਜਾਨੋ ਮਾਰ ਦੇ ਧਮਕੀ ਦੇ ਪੱਤਰ ਲਿਖਿਆ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਅੰਮ੍ਰਿਤਸਰ ਦੇ ਐਸਐਸਪੀ ਦੇ ਨਾਲ ਮੁਲਾਕਾਤ ਕਰ ਉਹਨਾਂ ਨੂੰ ਸਾਰੀ ਕਹਾਣੀ ਦੱਸੀ ਗਈ।
ਲੇਕਿਨ ਜਦੋਂ ਵਾਪਸ ਆਏ ਤੇ ਉਹਨਾਂ ਨੂੰ ਆਪਣੀ ਗੱਡੀ ਦੇ ਉੱਤੇ ਧਮਕੀਆਂ ਭਰੇ ਪੱਤਰ ਮਿਲਣ ਤੋਂ ਬਾਅਦ ਉਹਨਾਂ ਨੇ ਐਸਐਸਪੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਸਮਾਜ ਸੇਵੀ ਹਾਂ ਅਤੇ ਸਮਾਜ ਦੇ ਲੋਕਾਂ ਲਈ ਬਹੁਤ ਸਾਰੇ ਕੰਮ ਕਰਦੇ ਹਾਂ। ਜਿਨਾਂ ਵਿੱਚੋਂ ਕਈ ਸ਼ਰਾਰਤੀ ਅਨਸਰ ਹਨ, ਜਿਨਾਂ ਵੱਲੋਂ ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਪਹਿਲੀ ਵਾਰ ਨਹੀਂ ਬਹੁਤ ਵਾਰ ਦੇ ਦਿੱਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਇਸ ਮਾਪਤ ਐਸਐਸਪੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਆਸਵਾਸਨ ਦਿੱਤਾ ਗਿਆ ਕਿ ਉਹਨਾਂ ਦੀ ਜਾਣ ਮਾਲ ਦੀ ਰਾਖੀ ਉਹ ਜਰੂਰ ਕਰਨਗੇ। ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਅਸਲਾ ਲਾਇਸੰਸ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਕਿ ਉਹ ਆਪਣੀ ਜਾਨ ਮਾਨ ਦੀ ਰਾਖੀ ਖੁਦ ਕਰ ਸਕਣ। ਇਹਨਾਂ ਨੇ ਕਿਹਾ ਕਿ ਜਿਸ ਜਗਹਾ ਤੇ ਇਹ ਪਤਰ ਲਿਖਿਆ ਗਿਆ ਉਸ ਜਗ੍ਹਾ ਤੇ ਕੋਈ ਵੀ ਸੀਸੀਟੀਵੀ ਨਜ਼ਰ ਨਹੀਂ ਆ ਰਹੀ। ਲੇਕਿਨ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਬਰੀਕੀ ਦੇ ਨਾਲ ਜਾਂਚ ਕਰ ਰਹੇ ਹਾਂ।