ਪਹਾੜਾਂ ‘ਚ ਬੀਤੇ ਦਿਨ ਹੋਈ ਭਾਰੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ‘ਚ ਪਏ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਲਾਹੌਲ-ਸਪਿਤੀ, ਕਿਨੌਰ ਤੇ ਕੁੱਲੂ ਦੀਆਂ ਉੱਚੀਆਂ ਚੋਟੀਆਂ ਚਿੱਟੀ ਚਾਦਰ ਹੇਠ ਦੱਬ ਗਈਆਂ ਹਨ।
ਕੇਲਾਂਗ ‘ਚ 15 ਤੇ ਕੁਕੁਮਸੇਰੀ ‘ਚ 3.2 ਸੈਂਟੀਮੀਟਰ ਬਰਫ਼ਬਾਰੀ ਹੋਈ। ਕੁਕੁਮਸੇਰੀ ‘ਚ ਤਾਪਮਾਨ ਮਨਫੀ 2.5 ਡਿਗਰੀ ਤੇ ਕਲਪਾ ‘ਚ ਮਨਫੀ 2.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮਨਾਲੀ-ਲੇਹ ਰੂਟ ‘ਤੇ ਫਸੇ ਸੈਂਕੜੇ ਵਾਹਨ
ਬਰਫ਼ਬਾਰੀ ਕਾਰਨ ਮਨਾਲੀ-ਲੇਹ ਤੇ ਮਨਾਲੀ-ਜ਼ੰਸਕਰ ਰੂਟਾਂ ‘ਤੇ ਲਗਭਗ 400 ਵਾਹਨ ਫਸੇ ਹੋਏ ਹਨ। ਸਭ ਤੋਂ ਵੱਧ ਦਰਚਾ ਤੇ ਸੋਲੰਗਨਾਲਾ ਇਲਾਕੇ ਪ੍ਰਭਾਵਿਤ ਹਨ।
ਫੌਜ ਵੱਲੋਂ 25 ਆਦਿਵਾਸੀਆਂ ਦੀ ਜ਼ਿੰਦਗੀ ਬਚਾਈ
ਕਸ਼ਮੀਰ ਦੇ ਉੱਚੇ ਇਲਾਕਿਆਂ ‘ਚ ਤਾਜ਼ਾ ਬਰਫ਼ਬਾਰੀ ਕਾਰਨ ਫਸੇ 25 ਆਦਿਵਾਸੀਆਂ ਨੂੰ ਫੌਜ ਨੇ ਰਾਹਤ ਕਾਰਵਾਈ ਰਾਹੀਂ ਬਚਾਇਆ।
ਪੰਜਾਬ-ਚੰਡੀਗੜ੍ਹ ‘ਚ ਵੀ ਮੌਸਮ ਠੰਡਾ ਹੋਇਆ
ਹਿਮਾਚਲ ਦੀ ਬਰਫ਼ਬਾਰੀ ਤੇ ਮੀਂਹ ਦਾ ਅਸਰ ਪੰਜਾਬ ਤੇ ਚੰਡੀਗੜ੍ਹ ਤੱਕ ਪਹੁੰਚ ਗਿਆ ਹੈ। ਹਵਾ ਵਿੱਚ ਠੰਢਕ ਵਧ ਗਈ ਹੈ ਤੇ ਮੌਸਮ ਸੁਹਾਵਣਾ ਬਣ ਗਿਆ ਹੈ।