ਸਾਇੰਸ ਸਿਟੀ ਵਲੋਂ ਵਿਗਿਆਨ ਮੇਲੇ 2021 ਦਾ ਆਯੋਜਨ
ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਖੋਜਾਂ ਅਤੇ ਰਚਨਾਤਮਿਕ ਕਾਰਜਾਂ ਵੱਲ ਸਕੂਲੀ ਬੱਚਿਆਂ ਨੂੰ ਉਤਸ਼ਹਿਤ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਅਤੇ ਗਰਾਸ ਰੂਟ ਇਨੋਵੇਸ਼ਨ ਅਗਮੇਂਟੇਸ਼ਨ ਨੈਟਵਰਕ (ਗਿਆਨ) ਵਲੋਂ ਸਾਂਝੇ ਤੌਰ *ਤੇ ਆਨ —ਲਾਇਨ ਸਾਇੰਸ ਫ਼ੈਸਟ 2021 ਦਾ ਆਯੋਜਨ ਕੀਤਾ ਗਿਆ। ਇਸ ਆਨ ਲਾਇਨ ਵਿਗਿਆਨ ਮੇਲੇ ਵਿਚ ਪੰਜਾਬ ਦੇ ਵੱਖ—ਵੱਖ ਜ਼ਿਲਿਆਂ ਤੋਂ 300 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਆਧੁਨਿਕ ਕਾਢਾਂ *ਤੇ ਅਧਾਰਤ ਮਾਡਲ ਪ੍ਰਦਰਸ਼ਿਤ ਕੀਤੇ ਗਏ। ਸਾਇੰਸ ਫ਼ੈਸਟ 2021 ਦੌਰਾਨ ਪਹਿਲਾ ਇਨਾਮ ਸੈਂਟ ਜ਼ੇਵੀਅਰ ਸਕੂਲ ਬਠਿੰਡਾ (ਪ੍ਰੋਜੈਕਟ : ਤਾਪਮਾਨ ਵਧਾਉਣ ਤੇ ਘੱਟਾਉਣ ਵਾਲਾ ਯੰਤਰ ) ਦੂਜਾ ਸਰਕਾਰੀ ਹਾਈ ਹਰਨਾਮਦਾਸ ਪੁਰਾ ਜਲੰਧਰ ( ਪ੍ਰੋਜੈਕਟ: ਆਪੇ ਬਣਿਆ ਵੈਕੂਯਮ ਕਲੀਨਰ ਤੀਜਾ ਇਨਾਮ ਸਰਕਾਰੀ ਹਾਈ ਸਕੂਲ ਬੱਦੋਵਾਲ (ਪ੍ਰੋਜੈਕਟ: ਹਾਦਸਿਆਂ ਤੋਂ ਬਚਾਉਣ ਵਾਲਾ ਮਾਡਲ)।
ਇਸ ਮੌਕੇ ਹਨੀ ਬੀ ਨੈਟਵਰਕ, ਸ੍ਰਿਸ਼ਟੀ ਅਤੇ ਗਰਾਸ ਰੂਟ ਇਨੋਵੇਸ਼ਨ ਅਗਮੇਂਟੇਸ਼ਨ ਨੈਟਵਰਕ (ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ) ਦੇ ਸੰਸਥਾਪਕ ਪੋ੍ਰ ਅਨਿਲ ਗੁਪਤਾ ਨੇ ਉਭਰ ਰਹੇ ਵਿਗਿਆਨੀਆਂ ਨੂੰ ਨਵੀਆਂ —ਨਵੀਆਂ ਕਾਢਾਂ ਵੱਲ ਅਕਰਸ਼ਿਤ ਕਰਦਿਆਂ ਕਿਹਾ ਕਿ ਕਿਸੇ ਵੀ ਵਿਸ਼ੇ ਬਾਰੇ ਗਿਆਨ, ਜਗਿਆਸ ਦੇ ਨਾਲ—ਨਾਲ ਕਲਪਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਗਿਆਨ ਦਾ ਆਧਾਰ ਅਤੇ ਜਗਿਆਸ ਦਾ ਪੱਧਰ ਜਿਹਨਾਂ ਜ਼ਿਆਦਾ ਹੋਵੇਗਾ ਉਹਨਾਂ ਤੁਸੀਂ ਜਿਆਦਾ ਨਵਾਂ ਸੋਚ ਸਕੋਗੇ। ਸਿਰਫ਼ ਗਿਆਨ ਨਾਲ ਹੀ ਰਚਨਾਤਮਕਤਾ ਤੇ ਨਵੀਂ ਸੋਚ ਪੈਦਾ ਨਹੀਂ ਹੋ ਸਕਦੀ ਸਗੋਂ ਉੱਚੀ ਸੋਚ ਅਤੇ ਸਿਰਜਣਸ਼ੀਲਾ ਤੁਹਾਡੀ ਸੋਚ ਨੂੰ ਨਵਾਂ ਆਕਾਰ ਦਿੰਦੇ ਹਨ। ਉਨ੍ਹਾਂ ਕਿਹਾ ਸਿਰਜਣਾਤਮਕ ਸੋਚ ਪੈਦਾ ਕਰਨ ਲਈ ਇਹ ਜ਼ਰੂਰੀ ਹੈ, ਕਿ ਲਗਾਤਾਰ ਗਿਆਨ ਨੂੰ ਵਧਾਇਆ ਜਾਵੇ ਅਤੇ ਆਪਣੇ ਆਲੇ—ਦੁਆਲੇ ਕੀ ਹੋ ਰਿਹਾ ਹੈ, ਉਸ ਨੂੰ ਸਮਝੋ ਅਤੇ ਸਮਾਜ ਭਲਾਈ ਵਰਤੋ। ਇਸ ਦੇ ਨਾਲ ਤੁਹਾਡੀ ਸੋਚ ਵਿਚ ਬਦਲੇਗੀ , ਜਿਸ ਦੇ ਸਮਾਜ ਲਈ ਉਸਾਰੂ ਸਿੱਟੇ ਨਿਕਲਣਗੇ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ —ਨਵੀਆਂ ਕਾਢਾਂ ਅਹਿਮ ਸਰੋਤ ਹਨ। ਅੱਜ ਦੇ ਆਧੁਨਿਕ ਯੁੱਗ ਵਿਚ ਕਾਢਾਂ ਅਤੇ ਸਿਰਜਣਾਤਮਿਕ ਸੋਚ ਸਦਕਾ ਬਹੁਤ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਅਤੇ ਸਸਤਾ ਬਣਾ ਲਿਆ ਗਿਆ ਹੈੇ। ਉਨ੍ਹਾ ਕਿਹਾ ਕਿ ਸਾਇੰਸ ਸਿਟੀ ਵਲੋਂ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇਨੋਵੇਸ਼ਨ ਹੱਬ ਦੇ ਨਾਮ ਦਾ ਇਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਖਿੱਤੇ ਵਿਚ ਖੋਜਕਰਤਾਵਾਂ ਲਈ ਇਕ ਪਲੇਟਫ਼ਾਰਮ ਦੇ ਤੌਰ *ਤੇ ਉਭਰ ਕੇ ਸਾਹਮਣੇ ਆਇਆ ਹੈ । ਇਸ ਇਨੋਵੇਸ਼ਨ ਹੱਬ ਰਾਹੀਂ ਇੱਥੇ ਨੌਜਵਾਨਾਂ ਨੂੰ ਰਸਮੀ ਅਤੇ ਖੇਡਮਈ ਮਾਹੌਲ ਵਿਚ ਆਪਣੀ ਸੋਚ ਨੂੰ ਨਿਖਾਰਨ ਦਾ ਮੌਕਾ ਦਿੱਤਾ ਜਾਂਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਨੌਵਜਾਨਾਂ ਨੂੰ ਅਪੀਲ ਕੀਤੀ ਆਪਣੀਆਂ ਯੁਗਤਾਂ ਲੈ ਕੇ ਇਨੋਵੇਸ਼ਨ ਹੱਬ ਵਿਚ ਆਓ ਅਤੇ ਇਨੋਵੇਸ਼ਨੇ ਹੱਬ ਦੇ ਪਲੇਟ ਫ਼ਾਰਮ ਦੀ ਵਰਤੋਂ ਕਰਕੇ ਉਹਨਾਂ ਨੂੰ ਅੱਗੇ ਵਧਾਓ। ਉਨ੍ਹਾਂ ਕਿਹਾ ਕਿ ਸਿਰਫ਼ ਨਵੀਂਆਂ—ਨਵੀਂਆਂ ਖੋਜਾਂ ਹੀ ਨਵੇਂ ਖੇਤਰ,ਪ੍ਰੋਜੈਕਟ ਤਕਨਾਲੌਜੀ ਅਤੇ ਮੌਕੇ ਪੈਦਾ ਕਰਦੀਆਂ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦੇ ਸਥਾਈ ਵਿਕਾਸ ਤੇ ਉਨਤੀ ਨੂੰ ਯਕੀਨੀ ਬਣਾਉਂਦੇ ਹਨ।