ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਅੱਜ ਕਪੂਰਥਲਾ ਵਿਖੇ ਸ਼ਰੋਮਣੀ ਅਕਾਲੀ ਦਲ ਐਸ ਓ ਆਈ ਦੇ ਦਿਹਾਤੀ ਪ੍ਰਧਾਨ ਅਮਰਜੋਤ ਸਿੰਘ ਪੁੱਤਰ ਪਾਰਥੀ ਸਿੰਘ ਵਾਸੀ ਮਾਧੋ ਝੰਡਾ ਨੇ ਰਜਾ ਪੁਰ ਨੇੜੇ ਸੜਕ ਤੇ ਇਨੋਵਾ ਗੱਡੀ ਵਿਚ ਆਪਣੀ ਲਾਈਸੈਸੀ ਰਿਵਾਲਵਰ ਨਾਲ ਆਪਣੇ ਅਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਕਿਸੇ ਰਾਹਗੀਰ ਵਲੋਂ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਐਮਰਜੈਂਸੀ ਡਿਊਟੀ ਨਿਭਾ ਰਹੇ ਡਾ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਕਿਉਂ ਮਾਰੀ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ
ਘਟਨਾ ਦਾ ਬਾਰੇ ਜਾਣਕਾਰੀ ਮਿਲਦੀਆਂ ਹੀ ਡੀ ਐਸ ਪੀ (ਸਬ ਡਵੀਜਨ) ਸੁਰਿੰਦਰ ਸਿੰਘ ਅਤੇ ਥਾਨਾ ਸਦਰ ਮੁੱਖੀ ਗੁਰਦਿਆਲ ਸਿੰਘ ਮੌਕੇ ਤੇ ਪਹੁੰਚੇ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 174 ਦੀ ਕਰਵਾਇਆ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿੱਚ ਰੱਖੜਾ ਦਿੱਤਾ ਹੈ ਅਤੇ ਕਲ ਪੋਸਟਮਾਰਟਮ ਕਰਵਾਇਆ ਜਾਵੇਗਾ ਪੁਲਿਸ ਦੇ ਉਚ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਬਰੀਕੀ ਨਾਲ ਜੱਚ ਕੀਤੀ ਜਾਵੇਗੀ ਘਟਨਾ ਬਾਰੇ ਜਦੋਂ ਸ਼ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਪਤਾ ਲੱਗਾ ਤਾਂ ਉਹ ਸਾਰੇ ਸਿਵਲ ਹਸਪਤਾਲ ਵਿਖੇ ਪਹੁੰਚ ਗਾਏ ਪਰਿਵਾਰ ਦੇ ਮੈਂਬਰਾਂ ਦਾ ਰੋਰੋ ਕੇ ਬੁਰਾ ਹਾਲ ਹੈ