
ਉਪ ਮੰਡਲ ਮੈਜਿਸਟਰੇਟ ਕੋਲ ਲਗਾਈ ਤਲਵਾੜਾ ਨਗਰ ਪੰਚਾਇਤ ਭੰਗ ਕਰਨ ਦੀ ਗੁਹਾਰ...
ਤਲਵਾੜਾ (ਜੌਤੀ ਗੌਤਮ)। ਤਲਵਾੜਾ ਨਗਰ ਪੰਚਾਇਤ ਦੇ 8 ਨਗਰ ਕੌਂਸਲਰਾ ਨੇ ਇੱਕ ਮੀਟਿੰਗ ਕੀਤੀ। ਜਿਸ ਵਿੱਚ ਸਾਰੇ ਕੌਂਸਲਰਾਂ ਨੇ ਨਗਰ ਪੰਚਾਇਤ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਦੀ ਲੀਡਰਸ਼ਿਪ ਨੂੰ ਜਨ ਹਿਤਾਂ ਖਿਲਾਫ਼ ਆਯੋਗ ਕਾਰਗੁਜ਼ਾਰੀ ਦੱਸਿਆ। ਜਿਸਤੋਂ ਬਾਅਦ ਆਪਣੇ ਕੌਂਸਲਰ ਪਦ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਪਮੰਡਲ ਮੈਜਿਸਟਰੇਟ ਤੋਂ ਤਲਵਾੜਾ ਨਗਰ ਪੰਚਾਇਤ ਨੂੰ ਭੰਗ ਕਰਨ ਦੀ ਗੁਹਾਰ ਲਗਾਈ। ਇੱਕ ਵੀਡੀਉ ਸਾਂਝਾਂ ਕਰਦਿਆਂ ਤਲਵਾੜਾ ਦੇ 8 ਕੌਂਸਲਰਾਂ ਵਿਕਾਸ ਗੋਗਾ, ਮੁਨੀਸ਼ ਚੱਢਾ, ਦੀਪਕ ਅਰੋੜਾ, ਤਰਨਜੀਤ ਬੌਬੀ, ਸੁਮਨ ਦੁਆ, ਸ਼ੈਲੀ, ਪਰਮਿੰਦਰ ਕੌਰ ਅਤੇ ਸੁਰਿੰਦਰ ਕੌਰ ਨੇ ਕਿਹਾ ਕਿ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਆਪਣਾ ਅਸਤੀਫ਼ਾ ਨਹੀਂ ਦਿੱਤਾ। ਇਸ ਕਰਕੇ ਸਾਰੇ ਕੌੰਸਲਰ ਆਪਣੇ ਪਦ ਤੋਂ ਅਸਤੀਫ਼ਾ ਦੇ ਕੇ ਨਗਰ ਪੰਚਾਇਤ ਤਲਵਾੜਾ ਨੂੰ ਭੰਗ ਕਰਨ ਦੀ ਮੰਗ ਕਰਦੇ ਹਨ।
ਧਿਆਨ ਦੇਣ ਯੋਗ ਗੱਲ ਇਹ ਹੈਂ ਕਿ ਨਗਰ ਪੰਚਾਇਤ ਤਲਵਾੜਾ ਦੇ ਕੁਲ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 11 ਉੱਮੀਦ ਵਾਰਾ ਨੇ ਜਿੱਤ ਪ੍ਰਾਪਤ ਕੀਤੀ ਸੀ, ਜਿਹਨਾ ਵਿਚੋਂ ਇਕ ਸੀਟ ਤੇ ਆਜਾਦ ਉਮੀਦਵਾਰ ਪਵਨ ਸ਼ਰਮਾ ਤੇ ਇੱਕ ਸੀਟ ਤੇ ਬੀਜੇਪੀ ਦੀ ਉਮੀਦਵਾਰ ਸੁਨੀਤਾ ਦੇਵੀ ਨੇ ਜਿੱਤ ਪ੍ਰਾਪਤ ਕੀਤੀ ਸੀ ।