
ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਅੱਜ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦ ਵਾਰਿਆ ਦੋਨਾਂ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਨੇ ਇਨ੍ਹਾਂ ਚੋਣਾਂ ਚ ਰਣਜੀਤ ਸਿੰਘ ਖੋਜੇਵਾਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ।ਇਸ ਮੌਕੇ ਤੇ ਭਾਜਪਾ ਆਗੂਆਂ ਲਵੀ ਕੁਲਾਰ,ਸੰਨੀ ਬੈਂਸ,ਭਰਤ ਮਹਾਜਨ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਅੱਜ ਜੋ ਸਮਰਥਨ ਉਨ੍ਹਾਂ ਨੂੰ ਵਾਰਿਆ ਦੋਨਾਂ ਪਿੰਡ ਦੇ ਲੋਕਾਂ ਵੱਲੋਂ ਮਿਲਿਆ ਹੈ,ਉਸ ਦੇ ਲਈ ਉਹ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਚ ਲੋਕ ਭਾਜਪਾ ਨੂੰ ਭਾਰੀ ਬਹੁਮਤ ਨਾਲ ਜਿਤਾ ਕਿ ਪੰਜਾਬ ਚ ਭਾਜਪਾ ਦੀ ਸਰਕਾਰ ਬਣਾਉਣਗੇ ਅਤੇ ਕੇਂਦਰ ਤੇ ਸੂਬਾ ਮਿਲ ਕੇ ਡਬਲ ਇੰਜਨ ਸਰਕਾਰ ਚਲਾਉਣਗੇ ਤਾਂ ਜੋ ਸੂਬੇ ਦਾ ਵਿਕਾਸ ਤੇਜ ਗਤੀ ਨਾਲ ਹੋ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ,ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ।ਖੋਜੇਵਾਲ ਨੇ ਅੱਗੇ ਕਿਹਾ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਹਨ ਉਸ ਨਾਲ ਕਿਸਾਨਾਂ ’ਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਕਿਹਾ ਕਿ ਸੂਬੇ ਦਾ ਕਿਸਾਨ ਭਾਈਚਾਰਾ ਵੀ ਖੁੱਲ ਦੇ ਭਾਜਪਾ ਦੇ ਹੱਕ ’ਚ ਆਵੇਗਾ ਜਿਸ ਨਾਲ ਭਾਜਪਾ ਨੂੰ ਪਿੰਡਾਂ ਚ ਵੀ ਭਾਰੀ ਮਜ਼ਬੂਤੀ ਮਿਲੇਗੀ।
ਇਸ ਦੌਰਾਨ ਪਿੰਡ ਦੇ ਲੋਕਾਂ ਨੇ ਖੋਜੇਵਾਲ ਨਾਲ ਆਪਣੀ ਤਕਲੀਫ਼ਾਂ ਸਾਂਝੀਆਂ ਕਰਦੇ ਹੋਏ ਪਿੰਡ ਵਿਚ ਮੁੱਢਲੀਆਂ ਸਹੂਲਤਾਂ ਦੀ ਵੀ ਕਮੀ ਦੱਸਦੇ ਹੋਏ ਇਨ੍ਹਾਂ ਦਾ ਹੱਲ ਕੱਢਣ ਲਈ ਕਿਹਾ।ਭਾਜਪਾ ਉਮੀਦਵਾਰ ਨੇ ਵੀ ਭਾਜਪਾ ਸਰਕਾਰ ਆਉਂਦੇ ਹੀ ਪਿੰਡ ਸਮੇਤ ਆਸ ਪਾਸ ਦੇ ਪਿੰਡਾ ਵਿਚ ਸਿਹਤ,ਬੱਚਿਆਂ ਦੀ ਬਿਹਤਰੀਨ ਸਿੱਖਿਆਂ,ਸਫ਼ਾਈ,ਪੀਣ ਦਾ ਪਾਣੀ, ਗੰਦਗੀ ਦੇ ਨਿਕਾਸ ਜਿਹੀਆਂ ਅਹਿਮ ਲੋੜਾਂ ਲਈ ਕੇਂਦਰ ਸਰਕਾਰ ਦੇ ਪ੍ਰੋਜੈਕਟ ਲਿਆਉਣ ਦੀ ਗੱਲ ਕਹੀ।ਖੋਜੇਵਾਲ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਦੀਨ ਦਿਆਲ ਅੰਤੋਦਿਆ ਯੋਜਨਾ, ਮਿਸ਼ਨ ਅੰਤੋਦਿਆ, ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ,ਪ੍ਰਧਾਨ ਮੰਤਰੀ ਗ੍ਰਾਮੀਣ ਵਿਕਾਸ ਫੈਲੋਸ਼ਿਪ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਤੇ ਸੰਸਦ ਆਦਰਸ਼ ਗ੍ਰਾਮ ਯੋਜਨਾ ਜਿਹੀਆਂ ਕਈ ਕੇਂਦਰੀ ਯੋਜਨਾਵਾਂ ਦੀ ਜਾਣਕਾਰੀ ਪਿੰਡ ਵਾਸੀਆਂ ਨਾਲ ਸਾਂਝੀ ਕਰਦੇ ਹੋਏ ਦੱਸਿਆਂ ਕਿ ਪੰਜਾਬ ਦੀ ਕਾਂਗਰਸੀ ਸਰਕਾਰ ਨੇ ਕੇਂਦਰੀ ਯੋਜਨਾਵਾਂ ਨੂੰ ਆਪਣੀ ਰਾਜਨੀਤਕ ਸੋਚ ਦੇ ਚੱਲਦਿਆਂ ਸੂਬੇ ਦੇ ਲੋਕਾਂ ਨੂੰ ਇਸ ਦਾ ਫ਼ਾਇਦਾ ਨਹੀਂ ਲੈਣ ਦਿਤਾ।ਜਦ ਕਿ ਹੁਣ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਆਉਣ ਤੇ ਵਿਕਾਸ ਦੀਆਂ ਨਵੀਆਂ ਲੀਹਾਂ ਤੁਰਨਗੀਆਂ।ਇਸ ਮੌਕੇ ਤੇ ਜਸਬੀਰ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ,ਜਸਵੰਤ ਰਾਏ, ਮਲਕੀਤ ਸਿੰਘ,ਸੁਖਦੇਵ ਸਿੰਘ,ਕੁਲਵੰਤ ਸਿੰਘ,ਬਲਦੇਵ ਸਿੰਘ ਠੇਕੇਦਾਰ,ਜੋਗਿੰਦਰ ਸਿੰਘ, ਵਿਜੈ ਕੁਮਾਰ, ਕਮਲਜੀਤ ਕੌਰ, ਹਰਬੰਸ ਕੌਰ, ਕੁਲਵੰਤ ਕੌਰ, ਬਿੰਦਰ ਕੌਰ, ਰਾਜਵੰਤ ਕੌਰ, ਸੁਦੇਸ਼ ਰਾਣੀ, ਬੱਬਲੀ, ਪਰਮਜੀਤ ਕੌਰ, ਆਸ਼ਾ, ਭਜਨ ਕੌਰ, ਕਮਲਜੀਤ ਕੌਰ, ਬਲਜੀਤ ਕੌਰ, ਕੁਲਵੰਤ ਕੌਰ, ਬਾਵੀ, ਬੀਰੋ, ਨਿਰਮਲ ਕੌਰ, ਸੁਖਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।