
ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰ ਗਿੱਲ)। ਦਿਹਾਤੀ ਇਲਾਕੇ ਪਿੰਡ ਮਾਨਾਂ ਕਲਾਂ ਵਿਖੇ ਨਿੱਤ ਲੱਖਾਂ ਦੀ ਤਾਦਾਦ ਵਿੱਚ ਮੋਟਰ ਗੱਡੀਆਂ ਲੱਘਦੀਆਂ ਹਨ। ਉਥੇ ਹੀ ਮੇਨ ਚੋਕ ਵਿੱਚ ਰੋਜਾਨਾ ਕਈ ਐਕਸੀਡੈਂਟ ਆਮ ਹੁੰਦੇ ਹਨ। ਜਿਸ ਕਰਕੇ ਦਿਨ ਵਿੱਚ ਅੱਧਾ-ਅੱਧਾ ਘੰਟਾ ਜਾਮ ਦੇਖਣ ਨੂੰ ਮਿਲਦਾ ਹੈ।
ਪਰ ਪ੍ਰਸ਼ਾਸ਼ਨ ਵੱਲੋਂ ਜਿੱਥੇ ਜਨਤਾ ਲਈ ਅਤੇ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਹਾਈਵੇ ਪੈਟਰੋਲੀਅਮ ਗੱਡੀ ਮੁਹੱਈਆ ਕਰਵਾਈ ਗਈ ਹੈ, ਉਹ ਕਦੇ ਸਮੇ ਸਿਰ ਮੌਕੇ ਤੇ ਨਹੀਂ ਪਹੁੰਚਦੀ। ਪ੍ਰਸ਼ਾਸ਼ਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਤਾਂ ਜੋ ਕੀਮਤੀ ਜਾਨਾਂ ਬਚ ਸਕਣ।