
ਮੁੱਖ ਮਹਿਮਾਨ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਹੀ ਇਹ ਗੱਲ
ਜਲੰਧਰ (ਵਰੁਣ)। ਕੇਂਦਰੀ ਜੇਲ ਕਪੂਰਥਲਾ ਅੰਦਰ ਜੇਲਾਂ ਵਿਚ ਸਕਿੱਲ ਡਿਵੈਲਪਮੈਂਟ ਦੀ ਟਰੇਨਿੰਗ ਦੇਣ ਲਈ ਸੰਕਲਪ ਪ੍ਰੋਜੈਕਟ ਅਧੀਨ ਪਲੰਬਰ, ਮੈਸਨ, ਕਾਰਪੇਂਟਰ ਅਤੇ ਪੇਂਟਿੰਗ ਹੈਲਪਰ ਦੇ ਕੋਰਸ ਸ਼ੁਰੂ ਕਰਵਾਉਣ ਲਈ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸਤੋਂ ਇਲਾਵਾ ਏ.ਡੀ.ਜੀ.ਪੀ ਜੇਲ ਪਵੀਣ ਕੁਮਾਰ ਸਿਨਹਾ, ਆਈ.ਪੀ.ਐਸ. ਰਾਜੇਸ਼ ਤ੍ਰਿਪਾਠੀ ਪੀ.ਸੀ.ਐਸ, ਐਡੀਸ਼ਨਲ ਮਿਸ਼ਨ ਡਾਇਰੈਕਟਰ ਇੰਪਲਾਇਮੈਂਟ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਐਂਡ ਟਰੇਨਿੰਗ, ਅਮਨੀਤ ਕੋਂਡਲ ਡੀ.ਆਈ.ਜੀ ਜੇਲਾਂ ਹੈਡਕੁਆਟਰ, ਸੁਖਮਿੰਦਰ ਸਿੰਘ ਮਾਨ, ਆਈ.ਪੀ.ਐਸ, ਡੀ.ਆਈ.ਜੀ ਜੇਲਾਂ ਅੰਮਿ੍ਤਸਰ ਸਰਕਲ, ਸੁਰਿੰਦਰ ਸਿੰਘ ਸੈਣੀ, ਡੀ.ਆਈ.ਜੀ ਜੇਲਾਂ ਵਿਸ਼ੇਸ਼ ਤੌਰ ਤੇ ਪਧਾਰੇ।

ਸਮਾਰੋਹ ਵਿਚ ਜੇਲ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਸ ਸਮਾਰੋਹ ਵਿਚ ਗੁਰਨਾਮ ਲਾਲ ਸੁਪਰਡੈਂਟ ਕੇਂਦਰੀ ਜੈਲ ਕਪੂਰਥਲਾ ਅਤੇ ਹੇਮੰਤ ਸ਼ਰਮਾ ਐਡੀਸ਼ਨਲ ਸੁਪਰਡੈਂਟ ਜੇਲ ਨੇ ਬਤੌਰ ਮੇਜਬਾਨ ਬਾਹਰੋਂ ਆਏ ਵੀ.ਆਈ.ਪੀਜ਼ ਦਾ ਸਵਾਗਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦੌਰਾਨ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਜੈਲ ਵਿਚ ਸਜ਼ਾ ਕੱਟ ਰਹੇ ਅਤੇ ਹਵਾਲਾਤੀਆਂ ਨੂੰ ਸਕਿੱਲ ਡਿਵੈਲਪਮੈਂਟ ਸਬੰਧੀ ਸੰਬੋਧਿਤ ਕੀਤਾ ਅਤੇ ਇਸਦੇ ਲਾਭ ਬਾਰੇ ਜਾਣੂ ਕਰਵਾਇਆ।

ਇਸ ਦੌਰਾਨ ਕੈਦੀਆਂ ਵਲੋਂ ਭੰਗੜੇ ਅਤੇ ਗਿੱਧੇ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਪੋਗਰਾਮ ਅਧੀਨ ਕੇਂਦਰੀ ਜੇਲ ਕਪੂਰਥਲਾ ਵਿਖੇ ਪਲੰਬਿਗ ਜਨਰਲ, ਇਲੈਕਟ੍ਰੀਸ਼ਨ ਅਤੇ ਸਹਾਇਕ ਬਿਊਟੀ ਬੇਰੇਪਿਸਟ ਦਾ ਕੋਰਸ ਕਰਵਾਇਆ ਜਾਵੇਗਾ ਅਤੇ ਇਹ ਕੋਰਸ 400 ਘੰਟਿਆਂ ਦਾ ਹੋਵੇਗਾ ਅਤੇ ਕੋਰਸ ਦੀ ਮਿਆਦ 04 ਮਹੀਨੇ ਦੀ ਹੋਵੇਗੀ। ਬੰਦੀ ਇਹਨਾਂ ਟਰੇਡਾਂ ਵਿਚ ਕੋਰਸ ਕਰਕੇ ਆਪਣੀ ਰਿਹਾਈ ਉਪਰੰਤ ਆਪਣੀ ਆਜੀਵਕਾ ਕਮਾ ਸਕਦੇ ਹਨ।ਇਸ ਸਮਾਰੋਹ ਦੌਰਾਨ ਕੈਦੀਆਂ ਅਤੇ ਹਵਾਲਾਤੀਆਂ ਵਿਚ
ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ