
ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰ ਗਿੱਲ)। ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵੱਲੋਂ ਹੋਏ ਹੁਕਮਾਂ ਮੁਤਾਬਿਕ ਮਿਤੀ 2 ਜਨਵਰੀ 2021 ਤੋਂ ਰਣਜੀਤ ਸਿੰਘ ਚਿਰਾਗੀਆ ਸੀਨੀਅਰ ਸਹਾਇਕ ਸੁਪਰਡੈਂਟ ਨੂੰ ਬਤੌਰ ਐਡੀਸ਼ਨਲ ਸੁਪਰਡੈਂਟ ਤਰੱਕੀ ਦੇ ਕੇ ਮਿਤੀ 6 ਜਨਵਰੀ 2021 ਤੋਂ ਗੁਰਿੰਦਰ ਸਿੰਘ ਵਾਧਵਾ ਦੇ ਲੰਬੀ ਛੁੱਟੀ ਦੌਰਾਨ ਬਤੌਰ ਮੁੱਖ ਸੁਪਰਡੈਂਟ ਦਾ ਚਾਰਜ ਵੀ ਇਹਨਾਂ ਨੂੰ ਦਿੱਤਾ ਗਿਆ ਹੈ।
ਰਣਜੀਤ ਸਿੰਘ ਚਿਰਾਗੀਆ ਵਲੋਂ ਤਖ਼ਤ ਸਾਹਿਬ ਜੀ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਕਰਕੇ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਵਲੋਂ ਅਸੀਸ ਪ੍ਰਾਪਤ ਕਰਕੇ ਸਵੇਰੇ 11 ਵਜੇ ਗੁਰਦੁਆਰਾ ਸੱਚਖੰਡ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਤੋਂ ਸਤਿਕਾਰ ਸਹਿਤ ਆਦੇਸ਼ ਪ੍ਰਤਾਪ ਕਰਕੇ ਚਾਰਜ ਸੰਭਾਲਿਆ ਗਿਆ। ਇਸ ਮੌਕੇ ਰਣਜੀਤ ਸਿੰਘ ਚਿਰਾਗੀਆ ਦਾ ਸਨਮਾਨ ਵੀ ਕੀਤਾ ਗਿਆ ਅਤੇ ਗੁਰਦੁਆਰਾ ਸੱਚਖੰਡ ਬੋਰਡ ਦੇ ਸਾਬਕਾ ਸਕੱਤਰ ਰਣਜੀਤ ਸਿੰਘ ਕਾਮਠੇਕਰ, ਗਿਆਨੀ ਬਖਸ਼ੀਸ਼ ਸਿੰਘ, ਸਰਵਨ ਸਿੰਘ ਸੋਢੀ, ਹਰਜੀਤ ਸਿੰਘ ਕੜੇ ਵਾਲੇ, ਨਾਰਾਯਣ ਸਿੰਘ ਨੰਬਰਦਾਰ, ਰਵਿੰਦਰ ਸਿੰਘ ਕਪੂਰ, ਰਸ਼ਪਾਲ ਸਿੰਘ, ਜੈ ਮੱਲ ਸਿੰਘ ਪੀ ਏ ਵਲੋਂ ਰਣਜੀਤ ਸਿੰਘ ਚਿਰਾਗੀਆ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।