
ਰੋਹਾਨ ਮਾਗੋ ਨੂੰ ਲੱਗੀ ਪਹਿਲੀ ਡੋਜ ਤੇ ਸ਼ੁਭਮ ਕੁਮਾਰ ਵੈਕਸੀਨ ਲਗਵਾਉਣ ਵਿਚ ਦੂਸਰੇ ਨੰਬਰ ਤੇ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਕੋਵਿਡ ਦੇ ਖਤਰੇ ਅਤੇ ਤੀਸਰੀ ਲਹਿਰ ਓਮੀਕ੍ਰਾਨ ਦੇ ਮੱਦੇਨਜਰ ਇਸ ਮਹਾਂਮਾਰੀ ਤੋਂ ਬਚਾਅ ਲਈ ਅੱਜ ਤੋਂ 15 ਤੋਂ 18 ਸਾਲ ਦੇ ਕਿਸ਼ੋਰਾਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਵੈਕਸੀਨੇਸ਼ਨ ਸਾਈਟ ਸਿਵਲ ਹਸਪਤਾਲ ਕਪੂਰਥਲਾ ਵਿਖੇ ਵੈਕਸੀਨੇਸ਼ਨ ਦੀ ਸ਼ੁਰੂਆਤ ਸਮੇਂ ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ, ਜਿਲਾ ਟੀਕਾਕਰਣ ਅਫਸਰ ਡਾ. ਰਣਦੀਪ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਅਸ਼ੋਕ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ, ਡਾ.ਸਿੰਮੀ ਧਵਨ ਵੀ ਮੌਜੂਦ ਸਨ। ਇਸ ਸੰਬੰਧੀ ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਿਸ਼ੋਰਾਂ ਦੀ ਵੈਕਸੀਨੇਸ਼ਨ ਨੂੰ ਲੈ ਕੇ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਦਾ ਕੋਵਿਡ ਟੀਕਾਕਰਣ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟੀਕਾਕਰਣ ਮੁਹਿੰਮ ਅੱਜ ਤੋਂ ਸ਼ੁਰੂ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਕੋਵੈਕਸੀਨ ਦੀ ਡੋਜ ਦਿੱਤੀ ਜਾ ਰਹੀ ਹੈ ਕਿਉਂਕਿ ਕੋਵੈਕਸੀਨ ਨੂੰ ਇਸ ਉਮਰ ਵਰਗ ਦੇ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਯੂਜ ਲਿਸਟਿੰਗ ਪ੍ਰਕਿਰਿਆ ਦੇ ਤਹਿਤ ਕਰਾਰ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ 15 ਤੋਂ 18 ਸਾਲ ਦੇ ਕਿਸ਼ੋਰਾਂ ਦੇ ਉਮਰ ਵਰਗ ਵਿਚ ਸ਼ਿਵ ਕਲੋਨੀ ਕਪੂਰਥਲਾ ਨਿਵਾਸੀ ਰੋਹਾਨ ਮਾਗੋ ਨੂੰ ਕੋਵੈਕਸੀਨ ਦੀ ਪਹਿਲੀ ਡੋਜ ਲਗਾਈ ਗਈ ਜਦਕਿ ਨਡਾਲਾ ਨਿਵਾਸੀ ਸ਼ੁਭਮ ਕੁਮਾਰ ਇਹ ਵੈਕਸੀਨ ਲਗਵਾਉਣ ਵਿਚ ਦੂਸਰੇ ਨੰਬਰ ਤੇ ਰਹੇ। ਸਿਵਲ ਸਰਜਨ ਡਾ.ਗੁਰਿੰਦਰ ਬੀਰ ਕੌਰ ਤੇ ਹੋਰ ਅਧਿਕਾਰੀਆਂ ਨੇ ਵੈਕਸੀਨ ਲਗਵਾਉਣ ਵਾਲੇ ਕਿਸ਼ੋਰਾਂ ਦੀ ਹੋਂਸਲਾਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਹੋਰਨਾਂ ਨੂੰ ਵੀ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਨੂੰ ਕਿਹਾ ਨਾਲ ਹੀ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਵਿਡ ਤੋਂ ਬਚਾਅ ਲਈ ਪ੍ਰੋਟੋਕੋਲ ਫਾਲੋ ਕਰਨ ਦੀ ਅਪੀਲ ਕੀਤੀ।ਡਾ.ਗੁਰਿੰਦਰ ਬੀਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਦੀ ਦੂਸਰੀ ਡੋਜ 28 ਦਿਨ ਬਾਅਦ ਲੱਗੇਗੀ ਅਤੇ ਅੰਤਰਰਾਸ਼ਟਰੀ ਟ੍ਰੇਵਲ ਲਈ ਵੈਲਿਡ ਹੋਏਗੀ।
ਡਾ.ਗੁਰਿੰਦਰਬੀਰ ਕੌਰ ਨੇ ਇਹ ਵੀ ਦੱਸਿਆ ਕਿ ਕੋਵਿਡ ਦੀ ਤੀਸਰੀ ਲਹਿਰ ਓਮੀਕ੍ਰਾਨ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਵਾਇਰਸ ਆਫ ਕੰਨਸਰਨ ਕਰਾਰ ਦਿੱਤਾ ਗਿਆ ਹੈ ਅਤੇ ਇਸ ਤੋਂ ਬਚਣ ਦੀ ਲੋੜ ਹੈ।ਜਿਲਾ ਟੀਕਾਕਰਣ ਅਫਸਰ ਡਾ.ਰਣਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਕਸੀਨੇਸ਼ਨ ਜਰੂਰ ਕਰਵਾਉਣ ਅਤੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਉਣ।ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਜਿਲਾ ਹਸਪਤਾਲ ਕਪੂਰਥਲਾ, ਸਬ ਡਵੀਜਨਲ ਹਸਪਤਾਲ, ਸੀ.ਐਚ.ਸੀ.ਪੱਧਰ ਅਤੇ ਸ ਕਪੂਰਥਲਾ ਦੇ ਸ਼੍ਰੀ ਸਤਿਆਨਾਰਾਇਣ ਮੰਦਰ ਵਿਖੇ ਵੀ ਇਹ ਵੈਕਸੀਨ ਲੱਗ ਰਹੀ ਹੈ।ਉਨ੍ਹਾਂ ਲੋਕਾਂ ਨੂੰ ਗਲਤ ਧਾਰਨਾਵਾਂ ਤੋਂ ਬਚਣ ਅਤੇ ਵੈਕਸੀਨ ਲਗਵਾਉਣ ਲਈ ਪ੍ਰਰਿਆ ਹੈ।