
ਕਪੂਰਥਲਾ (ਚੰਦਰ ਸ਼ੇਖਰ ਕਾਲੀਆ)। ਆਮ ਆਦਮੀ ਪਾਰਟੀ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਹੀਦ ਭਗਤ ਸਿੰਘ ਚੌਕ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਸੀਨੀਅਰ ਆਗੂ ਨਵਜੀਤ ਸਿੰਘ ਰਾਜੂ ਨੇ ਕਿਹਾ ਕਿ ਸਾਡੇ ਗੰਧਲੇ ਹੋ ਚੁੱਕੇ ਸਿਸਟਮ ਨੂੰ ਸੁਧਾਰਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾ ਦੀ ਰੂਹ ਵੀ ਸੋਚਦੀ ਹੋਵੇਗੀ ਕਿ ਜਿਨ੍ਹਾਂ ਕਾਰਨਾਂ ਕਰਕੇ ਉਨਾਂ ਨੇ ਸ਼ਹੀਦੀਆਂ ਦਿੱਤੀਆਂ ਸਾਡਾ ਭਾਰਤ ਦੇਸ਼ ਉਸ ਤੋਂ ਬਹੁਤ ਜ਼ਿਆਦਾ ਬੁਰੀ ਹਾਲਤ ਵਿੱਚ ਹੈ ਪਿਛਲੇ 74 ਸਾਲਾਂ ਤੋਂ ਰਾਜ ਕਰਦੀਆਂ ਰਵਾਇਤੀ ਪਾਰਟੀਆਂ ਨੇ ਭਾਰਤ ਦੀ ਦੁਰਦਸ਼ਾ ਬਹੁਤ ਹੀ ਜ਼ਿਆਦਾ ਖ਼ਰਾਬ ਕਰ ਦਿੱਤੀ ਹੈ।
ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਤੋਂ ਇਲਾਵਾ ਨਵਜੀਤ ਸਿੰਘ ਰਾਜੂ ਹਰਪ੍ਰੀਤ ਸਿੰਘ ਯਸ਼ਪਾਲ ਆਜ਼ਾਦ ਰਾਮ ਦੁਲਾਰ ਗੌਰਵ ਕੰਡਾ, ਪਰਗਟ ਸਿੰਘ ਰੰਧਾਵਾ ਮੰਗਲ ਸਿੰਘ ਫੂਲੇਵਾਲ ਤਰਲੋਚਨ ਸਿੰਘ ਵਡਾਲਾ ਕਲਾਂ ਗੋਬਿੰਦ ਕੁਮਾਰ ਰਾਜਵਿੰਦਰ ਸਿੰਘ ਧੰਨਾ ਪਹਿਲਵਾਨ ਸਿਮਰਪ੍ਰੀਤ ਸਿੰਘ ਬਾਵਾ ਸੁਰਿੰਦਰ ਸਿੰਘ ਲਵਜੀਤ ਸਿੰਘ ਸੋਨੂੰ ਅਤੇ ਬਹੁਤ ਸਾਰੇ ਆਪ ਵਲੰਟੀਅਰ ਸ਼ਾਮਲ ਸਨ।