
ਜਲੰਧਰ (ਵਰੁਣ): ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਵਿਭਾਗ ਦੇ ਇੰਚਾਰਜ ਮੈਡਮ ਰਿਚਾ ਅਰੋੜਾ ਨੂੰ ਆਈ.ਐਸ.ਟੀ.ਈ. ਦੀ ਸਲਾਨਾ ਕਨਵੈਨਸ਼ਨ ਵਿੱਚ ਚਿਤਕਾਰਾ ਯੁਨੀਵਰਸਿਟੀ ਵਿਖੇ ਬੈਸਟ ਟੀਚਰ ਦਾ ਐਵਾਰਡ ਦਿੱਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਕੈਨੀਕਲ ਵਿਭਾਗ ਦੀ ਇੰਚਾਰਜ ਮੈਡਮ ਰਿਚਾ ਅਰੋੜਾ ਦੇ ਹੋਰ ਦੂਜੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਮੈਡਮ ਰਿਚਾ ਦੀ ਅਗਵਾਈ ਵਿੱਚ ਮਕੈਨੀਕਲ ਵਿਭਾਗ ਬਹੁਤ ਤੱਰਕੀ ਕਰ ਰਿਹਾ ਹੈ ਤੇ ਇਸ ਦੇ ਵਿਦਿਆਰਥੀਆਂ ਨੇ ਵੀ ਬੀਤੇ ਸਾਲ ਵਿੱਚ ਹਰ ਖੇਤਰ ਵਿੱਚ ਉਮਦਾ ਕਾਰਗੁਜਾਰੀ ਕੀਤੀ ਹੈ। ਮੈਡਮ ਰਿਚਾ ਨੂੰ ਇਹ ਐਵਾਰਡ ਚਾਰ ਰਾਜਾਂ ਦੀ ਪ੍ਰਤਿਨਿਧੀ ਸੰਸਥਾ ਆਈ.ਸੀ.ਟੀ.ਈ. ਦੇ ਚੈਅਰਮੈਨ ਡਾ. ਆਰ.ਪੀ. ਸਿੰਘ, ਪ੍ਰਧਾਨ ਸ੍ਰੀ ਕੇ.ਕੇ.ਦੇਸਾਈ ਅਤੇ ਚਿਤਕਾਰਾਂ ਯੁਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਅਰਚਨਾ ਮੰਤਰੀ ਨੇ ਦਿੱਤਾ।