ਮਿਹਨਤੀ ਅਤੇ ਵਿਸਵਾਸਮਈ ਕਰਮਚਾਰੀ ਨਿਗਮ ਦੀ ਤਰੱਕੀ ਦਾ ਆਧਾਰ–ਸ੍ ਹਰਜਿੰਦਰ ਸਿੰਘ ਸਿੱਧੂ ਸੀਨੀਅਰ ਬ੍ਰਾਂਚ ਮੈਨੇਜਰ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ) ਨੇ ਆਪਣੇ ਅਣਥੱਕ ਤੇ ਮਿਹਨਤੀ ਕਰਮਚਾਰੀਆਂ, ਪਾਲਿਸੀਧਾਰਕਾਂ, ਵਿਕਾਸ ਅਧਿਕਾਰੀਆਂ ਅਤੇ ਬੀਮਾ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਹੈ ਅਤੇ ਇਸੇ ਤਰ੍ਹਾਂ ਹੀ ਹਮੇਸ਼ਾਂ ਤੱਤਪਰ ਰਹੇਗੀ, ਕਿਉਂਕਿ ਇਨ੍ਹਾਂ ਦੀ ਸੁਚੱਜੀ ਕਾਰਜਸ਼ੀਲਤਾ ਹੀ ਨਿਗਮ ਦੀ ਤਰੱਕੀ ਦਾ ਆਧਾਰ ਹੈ। ਨਿਗਮ ਵੱਲੋਂ ਜਾਰੀ ਸਿੰਗਲ ਪ੍ਰੀਮੀਅਮ, ਬੀਮਾ ਜੋਤੀ ,ਆਧਾਰਸ਼ਿਲਾ ,ਆਧਾਰ ਸਤੰਭ, ਬੀਮਾ ਬੱਚਤ ,ਪੈਨਸ਼ਨ ਅਤੇਮੈਡੀਕਲ ਸਕੀਮਾਂ ਹਰ ਉਮਰ ਅਤੇ ਵਰਗ ਦੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਬੱਚਤ ਅਤੇ ਸੁਨਹਿਰੀ ਭਵਿੱਖ ਸੰਬੰਧੀ ਵਰਦਾਨ ਸਾਬਤ ਹੋਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਹਰਜਿੰਦਰ ਸਿੰਘ ਸਿੱਧੂ ਸੀਨੀਅਰ ਬ੍ਰਾਂਚ ਮੈਨੇਜਰ, ਕਪੂਰਥਲਾ ਨੇ ਬ੍ਰਾਂਚ ਦੇ ਆਈ ਟੀ਼ ਵਿੰਗ ਦੇ ਇੰਚਾਰਜ ਪ੍ਰੋਗਰਾਮਰ ਅਤਿੰਦਰਪਾਲ ਸਿੰਘ ਨੂੰ ਉਹਨਾਂ ਦੁਆਰਾ ਨਿਭਾਈਆਂ ਜਾ ਰਹੀਆਂ ਚੰਗੇਰੀਆਂ ਸੇਵਾਵਾਂ ਲਈ ਉਹਨਾਂ ਦੇ ਜਨਮਦਿਨ ਮੌਕੇ ਸਨਮਾਨਿਤ ਕਰਦਿਆਂ ਕਰਮਚਾਰੀਆਂ ਦੀ ਸਮੂਹਿਕ ਮੀਟਿੰਗ ਦੌਰਾਨ ਕੀਤਾ । ਉਨ੍ਹਾਂ ਦੱਸਿਆ ਕਿ ਅੱਜ ਦੀ ਬੱਚਤ ਹੀ ਕੱਲ੍ਹ ਦਾ ਸੁਨਹਿਰੀ ਭਵਿੱਖ ਬਣੇਗੀ। ਸੋ ਅਧੂਰੇ ਟੀਚੇ ਤਾਂ ਹੀ ਪੂਰੇ ਕੀਤੇ ਜਾ ਸਕਦੇ ਹਨ ਜੇਕਰ ਅਸੀਂ ਮੰਜ਼ਿਲ ਤਕ ਪਹੁੰਚਣ ਪ੍ਰਤੀ ਸੁਚੇਤ ਹੋਵਾਂਗੇ। ਸਨਮਾਨਿਤ ਕਰਮਚਾਰੀ ਨੇ ਸੀਨੀਅਰ ਡਿਵਿਜਨਲ ਮੈਨੇਜਰ,ਸ ਕਪੂਰ ਸਿੰਘ, ਮਾਰਕੀਟਿੰਗ ਮੈਨੇਜਰ ਸ੍ਰੀ ਸੰਭਿਆਲ, ਸ੍ਰੀ ਵਿਨੋਦ ਕੌਲ, ਹਰਜਿੰਦਰ ਸਿੰਘ ਸਿੱਧੂ ਬ੍ਰਾਂਚ ਮੈਨੇਜਰ,ਸ੍ਰੀ ਜਗਦੀਪ ਭੱਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੇ ਅੰਤ ਵਿਚ ਅਸਿਸਟੈਂਟ ਬ੍ਰਾਂਚ ਮੈਨੇਜਰ ਸ੍ਰੀ ਜਗਦੀਪ ਭੱਟੀ ਨੇ ਆਏ ਹੋਏ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਨਮਾਨਿਤ ਸ਼ਖ਼ਸੀਅਤ ਦੀ ਮਿਹਨਤ ਅਤੇ ਲਗਨ ਦੂਸਰਿਆਂ ਲਈ ਪ੍ਰੇਰਨਾ ਸਰੋਤ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਾਜ ਕੁਮਾਰ, ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ ਆਰਗੇਨਾਈਜ਼ਰ ਸਿੰਘ, ਸਮੂਹ ਕਰਮਚਾਰੀ ਹਾਜ਼ਰ ਸਨ।