ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤਾ ਸਮਾਰਟ ਸਕੂਲ ਦਾ ਉਦਘਾਟਨ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਨੂੰ ਸਮਾਰਟ ਸਕੂਲ ਬਣਾਉਣ ਦਾ ਉਦਘਾਟਨ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਵੱਲੋਂ ਕੀਤਾ ਗਿਆ। ਇਸ ਉਦਘਾਟਨ ਸਮਾਰੋਹ ਵਿੱਚ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਸ ਮੌਕੇ ਤੇ ਉਨ੍ਹਾਂ ਵੱਲੋਂ ਸਕੂਲ ਦੇ ਮੁੱਖ ਗੇਟ ਦੇ ਨਵੀਨੀਕਰਨ ਦਾ ਉਦਘਾਟਨ ਅਤੇ ਸਕੂਲ ਵਿੱਚ ਨਵੇਂ ਜਿਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਵਿਦਿਆਰਥੀਆਂ ਦੇ ਸਿੱਖਿਆ ਦੇ ਪਧੱਰ ਨੂੰ ਉੱਚਾ ਚੁੱਕਣ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਇਸ ਲੜੀ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਕੂਲ ਦੇ ਪਿ੍ੰਸੀਪਲ ਡਾ ਤਜਿੰਦਰ ਪਾਲ ਨੇ ਮੁੱਖ ਮਹਿਮਾਨ ਅਤੇ ਉਨ੍ਹਾਂ ਨਾਲ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਯਾਦਗਾਰੀ ਪਲਾਂ ਵਿੱਚ ਸ਼ਾਮਲ ਹੋਣ ਲਈ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਡਾ. ਤਜਿੰਦਰ ਪਾਲ ਅਤੇ ਸਟਾਫ਼ ਮੈਂਬਰਾਂ ਨੇ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਜੀ ਨੂੰ ਯਾਦਗਾਰੀ ਭੇਟਾ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਮੈਡਮ ਰਾਜਬੰਸ ਕੌਰ ਰਾਣਾ, ਹਰਵੰਤ ਸਿੰਘ ਭੰਡਾਰੀ ਚੇਅਰਮੈਨ ਸਕੂਲ ਪ੍ਬੰਧਨ ਕਮੇਟੀ, ਤਜਿੰਦਰ ਭੰਡਾਰੀ ਚੇਅਰਮੈਨ ਜ਼ਿਲ੍ਹਾ ਐਸ ਸੀ ਸੈਲ, ਵਿਸ਼ਾਲ ਸੋਨੀ, ਰਜਿੰਦਰ ਕੌੜਾ, ਗੁਰਦੀਪ ਸਿੰਘ ਬਿਸ਼ਨਪੁਰ, ਮੋਹਨ ਅਬਰੋਲ, ਕਰਨ ਮਹਾਜਨ, ਸੁਭਾਸ਼ ਭਾਰਗਵ, ਹਰਜੀਤ ਸਿੰਘ ਕਾਕਾ, ਜਗਜੀਤ ਨਾਹਰ, ਸੰਜੀਵ ਥਾਪਰ, ਨਰਾਇਣ ਵਸ਼ਿਸ਼ਟ, ਜਸਪ੍ਰੀਤ ਸਿੰਘ ਲੰਬੜਦਾਰ, ਦੇਸ਼ਬੰਦੂ ਕਾਉਂਸਲਰ, ਵਿਕਾਸ ਸ਼ਰਮਾਂ ਕਾਉਂਸਲਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਬਿਕਰਮਜੀਤ ਸਿੰਘ ਸਟੇਟ ਅਵਾਰਡੀ, ਮੈਡਮ ਰਮਾ ਬਿੰਦਰਾ ਇੰਚਾਰਜ ਸਕੂਲ ਸਿੱਖਿਆ ਸੁਧਾਰ ਟੀਮ, ਪਿ੍ੰਸੀਪਲ ਘੰਟਾਘਰ ਨਵਚੇਤਨ ਸਿੰਘ, ਪਿ੍ੰਸੀਪਲ ਕਾਂਜਲੀ ਮਨਜੀਤ ਸਿੰਘ, ਪਿ੍ੰਸੀਪਲ ਸੈਦੇਵਾਲ ਅਮਰੀਕ ਸਿੰਘ, ਪਿ੍ੰਸੀਪਲ ਕਾਲਾ ਸੰਘਿਆ ਗੁਰਚਰਨ ਸਿੰਘ,ਮੈਡਮ ਵੀਨਾ ਪਿ੍ੰਸੀਪਲ ਢਪੱਈ, ਜੋਤੀ ਮਹਿੰਦਰੂ ਜ਼ਿਲ੍ਹਾ ਜਨਰਲ ਸਕੱਤਰ ਡੈਮੋਕ੍ਰੇਟਿਕ ਟੀਚਰ ਫ੍ੰਟ, ਬੀ ਐਮ ਮੈਡਮ ਜਤਿੰਦਰ ਕੌਰ, ਬੀ ਐਮ ਮੁਨਿਸ਼ਵਰ ਸ਼ਰਮਾਂ, ਪੇ੍ਮ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।