
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਨਿਗੂਣੀਆਂ ਤਨਖਾਹਾਂ ਤੇ ਅਧਿਆਪਨ ਕਰਵਾ ਰਹੇ ਸਿੱਖਿਆ ਪ੍ਰੋਵਾਇਡਰ ਅਧਿਆਪਕ ਪਟਿਆਲਾ ਵਿਖੇ 25 ਨਵੰਬਰ ਨੂੰ ਕਾਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘੇਰਾਓ ਕਰਨਗੇ। ਉਪਰੋਕਤ ਵਿਚਾਰ ਦਾ ਪ੍ਰਗਟਾਵਾ ਕਰਦੇ ਹੋਏ 3807 ਸਿੱਖਿਆ ਪ੍ਰੋਵਾਇਡਰ ਅਧਿਆਪਕ ਯੂਨੀਅਨ ਦੇ ਸੂਬਾਈ ਮੈਬਰ ਰਵਨੀਤ ਕੌਰ ਨੇ ਦਸਿਆ ਕਿ ਵੱਖ ਵੱਖ ਸਮੇਂ ਤੇ ਕਾਗਰਸ ਦੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਵਿਧਾਨ ਸਭਾ ਵਿੱਚੋ ਬਿੱਲ ਪਾਸ ਕਰਕੇ ਤੁਹਾਨੂੰ ਦਸ ਸਾਲਾ ਪਾਲਸੀ ਚ ਰੈਗੂਲਰ ਕੀਤਾ ਜਾਵੇਗਾ। ਪਰ ਹੁਣ ਪਾਸ ਹੋਣ ਤੋਂ ਬਾਅਦ ਵੀ ਸਰਕਾਰ ਨੋਟੀਫਿਕਸ਼ਨ ਜਾਰੀ ਨਹੀਂ ਕਰਨ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ 3807 ਸਿੱਖਿਆ ਪ੍ਰੋਵਾਇਡਰ ਅਧਿਆਪਕਾ ਨੂੰ ਦਸ ਸਾਲਾਂ ਪੋਲਸੀ ਚ ਰੈਗੂਲਰ ਕਰਕੇ ਆਪਣਾ ਵਾਅਦਾ ਪੂਰਾ ਕਰੇ। ਇਸ ਮੌਕੇ ਤੇ ਸੁਦੇਸ਼,ਸਵਿਤਾ, ਜਤਿੰਦਰ, ਗੁਰਪ੍ਰੀਤ ਆਦਿ ਅਧਿਆਪਕ ਹਾਜ਼ਰ ਸਨ ।