ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ 29 ਲੱਖ ਰੁਪਏ ਦੀ ਗਰਾਂਟ ਕੀਤੀ ਜਾਰੀ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਕਪੂਰਥਲਾ ਤੋਂ ਸਾਬਕਾ ਵਿਧਾਇਕ ਸ੍ਰੀਮਤੀ ਰਾਜਬੰਸ ਕੌਰ ਰਾਣਾ ਵਲੋਂ ਅੱਜ ਕਪੂਰਥਲਾ ਹਲਕੇ ਅੰਦਰ ਕਰੋੜਾਂ ਰੁਪੈ ਦੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਗਰਾਂਟਾਂ ਵੀ ਵੰਡੀਆਂ ਗਈਆਂ।
ਉਨ੍ਹਾਂ ਕਪੂਰਥਲਾ ਸ਼ਹਿਰ ਅੰਦਰ ਵਾਰਡ ਨੰਬਰ 49 ਵਿਖੇ ਭਗਤ ਸਿੰਘ ਐਵੀਨਿਊ ਵਿਖੇ 25 ਲੱਖ ਰੁਪੈ ਦੀ ਲਾਗਤ ਨਾਲ ,ਵਾਰਡ ਨੰਬਰ 47 ਵਿਖੇ 67 ਲੱਖ ਰੁਪੈ ਨਾਲ 3 ਸੜਕਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਇਸ ਤੋਂ ਇਲਾਵਾ ਉਨ੍ਹਾਂ ਪਿੰਡ ਨਵਾਂ ਪਿੰਡ ਭੱਠੇ ਵਿਖੇ 6 ਲੱਖ ਰੁਪੈ ਸੀਵਰੇਜ਼ ਪਾਉਣ ਲਈ, 4 ਲੱਖ ਰੁਪੈ ਪਿੰਡ ਡੋਗਰਾਂਵਾਲ ਨੂੰ , ਨਵਾਂ ਪਿੰਡ ਨੂੰ 10 ਲੱਖ ਰੁਪੈ ਛੱਪੜ ਦੇ ਨਵੀਨੀਕਰਨ ਲਈ, ਖਾਨੋਵਾਲ ਨੂੰ 5 ਲੱਖ ਰੁਪੈ ਗਲੀਆਂ ਲਈ ਤੇ ਨੱਥੂ ਚਾਹਲ ਨੂੰ 4 ਲੱਖ ਰੁਪੈ ਗਲੀਆਂ-ਨਾਲੀਆਂ ਦੇ ਵਿਕਾਸ ਲਈ ਦਿੱਤੇ।
ਸਾਬਕਾ ਵਿਧਾਇਕ ਵਲੋਂ ਇਨ੍ਹਾਂ ਨਵਾਂ ਪਿੰਡ ਭੱਠੇ ਵਿਖੇ 82.84 ਲੱਖ , ਡੋਗਰਾਂਵਾਲ ਵਿਖੇ 43.66 ਲੱਖ , ਨਵਾਂ ਪਿੰਡ 59.18 ਲੱਖ , ਖਾਨੋਵਾਲ ਵਿਖੇ 62.78 ਲੱਖ ਤੇ ਨੱਥੂਚਾਹਲ ਵਿਖੇ 61.68 ਲੱਖ ਰੁਪੈ ਦੇ ਵਿਕਾਸ ਕੰਮਾਂ ਦਾ ਲੋਕ ਅਰਪਣ ਵੀ ਕੀਤਾ ਗਿਆ।
ਇਸ ਵਿਚ ਮੁੱਖ ਤੌਰ ’ਤੇ ਫਿਰਨੀਆਂ, ਛੱਪੜਾਂ ਦਾ ਨਵੀਨੀਕਰਨ, ਸੀਵਰੇਜ਼ ਦਾ ਉਦਘਾਟਨ ਸ਼ਾਮਿਲ ਹੈ।
ਇਸ ਮੌਕੇ ਕੌਂਸਲਰ ਵਿਕਾਸ ਸ਼ਰਮਾ, ਦੀਪਕ ਸਲਵਾਨ ਤੇ ਇਲਾਕੇ ਦੇ ਸਰਪੰਚ-ਪੰਚ ਤੇ ਹੋਰ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।