ਕੌਮਾਂਤਰੀ ਵਿਗਿਆਨ ਦਿਵਸ ਤੇ ਸਾਇੰਸ ਸਿਟੀ ਵਲੋਂ ਵੈਬਨਾਰ
ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਸ਼ਾਂਤੀ ਤੇ ਵਿਕਾਸ ਲਈ ਵਿਸ਼ਵ ਵਿਗਿਆਨ ਦਿਵਸ ਮੌਕੇ ਸਾਇੰਸ ਸਿਟੀ ਵਲੋਂ ਇਕ ਵੈਬਨਾਰ ਕਰਵਾਇਆ ਗਿਆ। ਵੈਬਨਾਰ ਵਿਚ ਪੰਜਾਬ ਦੇ ਵੱਖ—ਵੱਖ ਵਿਦਿਅਕ ਅਦਾਰਿਆਂ ਤੋਂ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਹ ਦਿਵਸ ਹਰ ਸਾਲ ਸਾਡੇ ਜੀਵਨ ਵਿਚ ਵਿਗਿਆਨ ਦੀ ਮਹਹੱਤਾ ਨੂੰ ਦਰਸਾਉਣ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਇਸ ਵਾਰ ਦਾ ਥੀਮ ਜਲਵਾਯੂ ਪ੍ਰਤੀ ਜਾਗਰੂਕ ਸਮਾਜ ਦੀ ਸਿਰਜਾਣ “ ਹੈ।
ਇਸ ਮੌਕੇ ਵਿਗਿਆਨ ਤੇ ਤਕਨਾਲੌਜੀ ਵਿਭਾਗ, ਭਾਰਤ ਸਰਕਾਰ ਦੇ ਸਾਬਕਾ ਵਿਗਿਆਨੀ ਜੀ, ਅਤੇ ਵਿਗਿਆਨ ਤੇ ਪ੍ਰਸਾਰ ਦੀ ਨੈਟਵਰਕ ਸੰਸਥਾਂ ਦੇ ਬੋਰਡ ਦੇ ਚੇਅਰਮੈਨ ਇੰਜੀ. ਅਨੁਜ਼ ਸਿਨਹਾ ਮੁੱਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ ਅਤੇ “ਸਮਾਜ ਲਈ ਅਤੇ ਸਮਾਜ ਨਾਲ ਵਿਗਿਆਨ” ਦੇ ਵਿਸ਼ੇ ਤੇ ਆਪਣੇ ਵਿਚਾਰੇ ਪੇਸ਼ ਕੀਤੇ। ਉਨ੍ਹਾਂ ਆਪਣੇ ਸੰਬੋਧਨ ਵਿਚ ਵਿਗਿਆਨ ਨਾਲ ਸਮਾਜਕ ਸਮੱਸਿਆਵਾਂ ਹੱਲ ਕਰਨ ਦੀ ਲੋੜ *ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਲੋਕਾਂ ਨੂੰ ਵਿਗਿਆਨ ਦੇ ਵਿਕਾਸ ਤੋਂ ਜਾਣੂ ਕਰਵਾਉਣਾ ਯਕੀਨੀ ਬਣਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਵਿਗਿਆਨ ਨੂੰ ਆਮ ਲੋਕਾਂ ਦੇ ਹੋਰ ਨੇੜੇ ਲਿਆਂਦਾ ਜਾਵੇ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਣ ਲਈ ਸਥਾਨਕ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਵਿਗਿਆਨ ਮੇਲਿਆਂ ਵਿਚ ਹਿੱਸਾ ਲੈਣ ਵੱਲ ਪ੍ਰੇਰਿਤ ਕੀਤਾ। ਉਨ੍ਹਾ ਕਿਹਾ ਕਿ ਇਕ ਚੰਗਾ ਵਿਗਿਆਨੀ ਜਿੱਥੇ ਮਾਹਿਰਾ ਅਤੇ ਆਮ ਲੋਕਾਂ ਨਾਲ ਸੰਚਾਰ ਕਰਨ ਦੇ ਯੋਗ ਹੋਣਾ ਚਾਹੀਦਾ ਹੈ, ਉੱਥੇ ਹੀ ਉਸਨੂੰ ਆਪਣੇ ਵਿਸ਼ਲੇਸ਼ਣਾਤਮਿਕਤਾ ਅਤੇ ਹੁਨਰ ਵੀ ਨਿਖਾਰਨਾ ਚਾਹੀਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਰਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰ ਕੌਮਾਂਤਰੀ ਵਿਗਿਆਨ ਦਿਵਸ ਦਾ ਥੀਮ “ਜਲਵਾਯੂ ਪ੍ਰਤੀ ਜਾਗਰੂਕ ਸਮਾਜ ਦੀ ਸਿਰਜਾਣ ਬਹੁਤ ਅਹਿਮ ਹੈ ਕਿਉਂ ਕਿ ਜਲਵਾਯੂ ਪਰਿਵਰਤਨ ਤੋਂ ਅਰਬਾਂ ਲੋਕਾਂ ਦੀਆਂ ਜਾਨਾਂ ਨੂੰ ਗੰਭੀਰ ਖਤਰਾ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਜਿੱਥੇ ਧਰਤੀ ਪ੍ਰਤੀ ਸਾਡੀ ਸਮਝ ਵਧਾਉਣ ਵਿਚ ਅਹਿਮ ਭੂਮਿਕਾ ਨਿਭਾੳਂੁਦਾ ਹੈ , ਉੱਥੇ ਹੀ ਸਮਾਜ ਦੇ ਸਥਾਈ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦਿਨ ਜਲਵਾਯ ਅਨਕੂਲ ਸਮਾਜ ਦੀ ਸਿਰਜਣਾ ਅਤੇ ਵਿਗਿਆਨ ਨੂੰ ਸਮਾਜ ਦੇ ਨੇੜੇ ਲਿਆਉਣ ਲਈ ਦਰਪੇਸ਼ ਸਮੱਸਿਆਵਾਂ *ਤੇ ਵਿਚਾਰ ਕਰਨ ਦਾ ਮੌਕਾਂ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਵਿਗਿਆਨ ਦੇ ਮਹੱਹਤਵ ਪੂਰਨ ਸਰੋਤਾਂ ਵਿਚੋਂ ਇਕ ਹੈ। ਇਸ ਦੇ ਜ਼ਰੀਏ ਹੀ ਅਸੀਂ ਰੋਜ਼ਾਨਾਂ ਜਿੰਦਗੀਆਂ ਦੀਆਂ ਅਨੇਕਾਂ ਸਮੱਸਿਆਂ ਦੇ ਹੱਲ ਕੱਢਦੇ ਹਾਂ । ਇਸ ਦੇ ਨਾਲ—ਨਾਲ ਵਿਗਿਆਨ ਬ੍ਰਹਿਮੰਡ ਦੇ ਭੇਦਾਂ ਨੂੰ ਖੋਲ੍ਹਣ, ਨਵਾਂ ਗਿਆਨ ਦੀ ਸਿਰਜਣਾ, ਸਿੱਖਿਆ ਵਿਚ ਸੁਧਾਰ ਕਰਨ ਅਤੇ ਸਾਡੇ ਜੀਵਨ ਦੀ ਗੁਣਵੰਤਾਂ ਨੂੰ ਵਧਾਉਣ ਵਿਚ ਵੀ ਸਾਡੀ ਮਦਦ ਕਰਦਾ ਹੈ।
ਇਸ ਮੌਕੇ *ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਅੱਜ ਵਿਗਿਆਨ ਤੋਂ ਬਿਨਾਂ ਜ਼ਿੱਦਗੀ ਨਹੀਂ ਹੈ। ਉਨ੍ਹਾਂ ਕੌਮਾਂਤਰੀ ਵਿਗਿਆਨ ਦਿਵਸ *ਤੇ ਕਰਵਾਏ ਗਏ ਲੈਕਚਰ ਬਾਰੇ ਚਰਚਾ ਕਰਦਿਆਂ ਕਿਹਾ ਕਿ “ਸਮਾਜ ਲਈ ਅਤੇ ਸਮਾਜ ਨਾਲ ਵਿਗਿਆਨ “ ਵਿਸ਼ਾ ਅੱਜ ਦੇ ਦਿਨ ਲਈ ਬਹੁਤ ਢੁਕਵਾਂ ਹੈ ਕਿਉਂ ਕਿ ਇਹ ਇਕ ਵਿਗਿਆਨ ਹੈ ਜਿਸ ਨਾਲ ਪੂਰੀ ਦੁਨੀਆਂ ਵਿਚ ਕੋਵਿਡ—19 ਨੱਜਠਿਣ *ਚ ਸਾਡੀ ਮਦਦ ਕੀਤੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਖਾਸ ਕਰਕੇ ਪੇਂਡੂ ਇਲਾਕਿਆਂ ਵਿਚ ਵਿਗਿਆਨ ਦਾ ਪ੍ਰਸਾਰ ਕੀਤਾ ਜਾਵੇ ।