ਕਪੂਰਥਲਾ/ਚੰਦਰਸ਼ੇਖਰ ਕਾਲੀਆ: ਸਭਦਾ ਸਾਥ ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਦਾ ਨਾਅਰਾ ਦੇਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਜ਼ਿਲਾ ਕਪੂਰਥਲਾ ਇਕਾਈ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਸਾਥੀਆਂ ਨੂੰ ਜੀ ਆਇਆਂ ਆਖਣ ਲਈ ਇੱਕ ਵਿਸ਼ੇਸ਼ ਆਯੋਜਨ ਕੀਤਾ ਗਿਆ।
ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਬਸੰਤ ਹੋਟਲ ਕਪੂਰਥਲਾ ਵਿੱਖੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਰਾਜੇਸ਼ ਕੁਮਾਰ ਪਾਸੀ ਜ਼ਿਲਾ ਪ੍ਰਧਾਨ ਕਪੂਰਥਲਾ ਵਲੋਂ ਕੀਤੀ ਗਈ। ਜਿਸ ‘ਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਰਦਾਰ ਰਣਜੀਤ ਸਿੰਘ ਖੋਜੇਵਾਲ, ਅਤੇ ਵਿੱਕੀ ਗੁਜਰਾਲ ਦਾ ਸਨਮਾਨ ਜ਼ਿਲ੍ਹਾ ਜਥੇਬੰਦੀ ਵਲੋਂ ਕੀਤਾ ਗਿਆ।
ਇਸ ਮੌਕੇ ਪਰਸ਼ੋਤਮ ਪਾਸੀ,ਉਮੇਸ਼ ਸ਼ਾਰਦਾ, ਯੱਗਦੱਤ ਐਰੀ, ਡਾ. ਰਣਵੀਰ ਕੌਸ਼ਲ, ਓਮਪ੍ਰਕਾਸ਼ ਬਹਿਲ,ਸ਼ਾਮ ਸੁੰਦਰ ਅਗਰਵਾਲ, ਯਸ਼ ਮਹਾਜਨ, ਮੰਨੂ ਧੀਰ, ਧਰਮਪਾਲ ਮਹਾਜਨ ,ਚੇਤਨ ਸੂਰੀ, ਪਵਨ ਧੀਰ, ਵਿਸ਼ਵਾਮਿੱਤਰ ਮੜੀਆ, ਅਸ਼ੋਕ ਮਾਹਲਾ, ਨਿਰਮਲ ਸਿੰਘ ਨਾਹਰ, ਮਹਿੰਦਰ ਸਿੰਘ ਬਲੇਰ, ਦਿਨੇਸ਼ ਅਨੰਦ, ਪਿਯੂਸ਼ ਮਨਚੰਦਾ, ਯਾਦਵਿੰਦਰ ਪਾਸੀਂ, ਕੁਮਾਰ ਗੌਰਵ ਮਹਾਜਨ ,ਸੁਖਜਿੰਦਰ ਸਿੰਘ ਨਵਾਂ ਪਿੰਡ ਭੱਠਾ, ਸੰਦੀਪ ਵਾਲੀਆ, ਕੁਸਮ ਪਸਰੀਚਾ, ਲੱਕੀ ਸਰਪੰਚ,ਅਸ਼ਵਨੀ ਤੁਲੀ, ਨਰੇਸ਼ ਸੇਠੀ, ਧਰਮਵੀਰ ਬੌਬੀ, ਰਾਜੇਸ਼ ਮੰਨਣ, ਬੌਬੀ ਸ਼ਰਮਾ ਆਦਿ ਪਾਰਟੀ ਕਾਰਜਕਰਤਾ ਹਾਜ਼ਿਰ ਸਨ।
ਸਮੂਹ ਬੀਜੇਪੀ ਵਰਕਰਾਂ ਨੇ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਬਿਹਤਰੀ ਲਈ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਪੰਜਾਬ ਵਿੱਚ ਸਮੂਹ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਗਠਿਤ ਕਰਨ ਲਈ ਹੰਭਲਾ ਮਾਰਨ ਦਾ ਹਲਫ ਲਿਆ।
ਸਰਦਾਰ ਰਣਜੀਤ ਸਿੰਘ ਖੋਜੇਵਾਲ ਨੇ ਇਸ ਮੌਕੇ ਸਮੂਹ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਮ ਸਿਆਸੀ ਪਾਰਟੀਆਂ ਵਿਚਲੀ ਆਪਸੀ ਖਹਿਬਾਜੀ ਦੀ ਪ੍ਥਾ ਦੀ ਥਾਂ ਪੁਰਾਣੇ ਅਹੁਦੇਦਾਰਾਂ ਵਲੋਂ ਨਵੇਂ ਵਰਕਰਾਂ ਦਾ ਇਸ ਤਰ੍ਹਾਂ ਸਨਮਾਨ ਕੀਤਾ ਜਾਣਾ ਪੰਜਾਬ ਦੇ ਭਵਿੱਖ ਲਈ ਭਾਜਪਾ ਵਰਗੀ ਪਾਰਟੀ ਦੀ ਅਹਿਮੀਅਤ ਨੂੰ ਪਰਗਟ ਕਰਦਾ ਹੈ।