ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ।ਇਸ ਤੋਂ ਪਹਿਲਾਂ ਹੀ ਚੰਡੀਗੜ੍ਹ ਨਗਰ ਨਿਗਮ ਦੇ ਨਤੀਜਿਆਂ ਨੇ ਸਿਆਸੀ ਪਾਰਟੀਆਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ।ਨਤੀਜਿਆਂ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਰਿਜਲਟ ਤੇ ਪ੍ਰਤੀਕਿਰਆ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਬਦਲਾਵ ਲਈ ਤਿਆਰ ਹੈ।ਉਨ੍ਹਾਂਨੇ ਕਿਹਾ ਕਿ ਚੰਡੀਗੜ ਨਗਰ ਨਿਗਮ ਚੋਣਾਂ ਵਿੱਚ ਆਪ ਦੀ ਜਿੱਤ ਦੀ ਤਰਫ ਵਧੇ ਕਦਮ ਪੰਜਾਬ ਵਿੱਚ ਸਾਲ-2022 ਵਿੱਚ ਬਨਣ ਵਾਲੀ ਅਗਲੀ ਸਰਕਾਰ ਦੀ ਨੀਂਹ ਨੂੰ ਮਜਬੂਤ ਕਰਨ ਦੀ ਪਹਿਲੀ ਪੋੜੀ ਸਾਬਤ ਹੋਣਗੇ।ਇੰਡੀਅਨ ਨੇ ਕਿਹਾ ਕਿ ਚੰਡੀਗੜ ‘ਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ, ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਜਨਹਿਤੈਸ਼ੀ ਨੀਤੀਆਂ ਦਾ ਹੀ ਨਤੀਜਾ ਹੈ।ਆਪ ਦੇ ਪੱਖ ਵਿੱਚ ਮਤਦਾਨ ਕਰਕੇ ਚੰਡੀਗੜ ਦੇ ਲੋਕਾਂ ਨੇ ਪਰੰਪਰਾਗਤ ਰਾਜਨੀਤਕ ਦਲਾਂ ਨੂੰ ਸੰਦੇਸ਼ ਦਿੱਤਾ ਕਿ ਹੁਣ ਜਨਤਾ ਝੂਠੇ ਵਾਅਦੀਆਂ ਤੇ ਵਿਸ਼ਵਾਸ ਨਹੀਂ ਕਰਕੇ ਵਾਅਦਿਆਂ ਤੇ ਖ਼ਰਾ ਉਤਰਨ ਵਾਲੇ ਈਮਾਨਦਾਰ ਲੋਕਾ ਨੂੰ ਹੀ ਸੱਤਾ ਸੌਂਪੇਗੀ।ਅਗਲੀਆਂ ਚੋਣਾਂ ਵਿੱਚ ਆਪ ਪੰਜਾਬ ਵਿੱਚ ਸੱਤਾਸੀਨ ਹੋਣ ਦੀ ਸ਼ੁਰੁਆਤ ਹੁਣ ਚੰਡੀਗੜ ਤੋਂ ਹੋ ਚੁੱਕੀ ਹੈ।ਇਸ ਜਿੱਤ ਦੇ ਬਾਅਦ ਅਗਲੀ ਵੱਡੀ ਜਿੱਤ ਪੰਜਾਬ ਵਿੱਚ ਆਪ ਦੇ ਕਦਮਾਂ ਨੂੰ ਚੁੰਮੇਗੀ।ਇਸ ਮੌਕੇ ਤੇ ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਥਿੰਦ,ਜਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਕਰਨੈਲ ਸਿੰਘ,ਸੁਰਿੰਦਰ ਸਿੰਘ ਬਲਵੰਤ ਸਿੰਘ ਦੁਲਰਾਇਆ,ਲਾਲ ਸਿੰਘ,ਚਰਣਜੀਤ ਸਿੰਘ ਆਦਿ ਮੌਜੂਦ ਸਨ।
ਨਗਰ ਨਿਗਮ ਚੋਣਾਂ ‘ਚ ‘ਆਪ’ ਦੀ ਜਿੱਤ ਪੰਜਾਬ ‘ਚ ਬਦਲਾਅ ਦਾ ਸੰਕੇਤ ਹੈ: ਗੁਰਪਾਲ ਸਿੰਘ ਇੰਡੀਅਨ
Date:
Latest YouTube Videos
Disclaimer: All news on Encounter India is computer generated and provided by third party sources, so read and verify carefully. Encounter India will not be responsible for any issues.
अगर आप हमारे साथ कोई खबर साँझा करना चाहते हैं तो इस +91-95011-99782 नंबर पर संपर्क करें और हमारे सोशल मीडिया Encounter Newspaper को फॉलो करने के नीचे दिए लिंक पर क्लिक करें,
Follow us on social media: