ਜਲੰਧਰ (ਵਰੂਣ)। ਪ੍ਰਿੰਸੀਪਲ ਸ. ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸੇਵ ਅਰਥ ਸੁਸਾਇਟੀ ਅਤੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨੇਸ਼ਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਦੀ ਟੀਮ ਵਲੋਂ ਇਸ ਵੈਕਸੀਨੇਸ਼ਨ ਕੈਂਪ ਵਿੱਚ ਕੋਵੀਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਦੀ ਵੈਕਸੀਨੇਸ਼ਨ ਤਕਰੀਬਨ 176 ਲੋਕਾਂ ਨੂੰ ਦਿੱਤੀ ਗਈ।
ਇਸ ਕੈਂਪ ਵਿੱਚ ਕਾਲਜ ਦੇ ਸਟਾਫ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵੀ ਵੈਕਸੀਨੇਸ਼ਨ ਦੀ ਖੁਰਾਕ ਲਈ ਅਤੇ ਇਸ ਕੈਂਪ ਦਾ ਫਾਇਦਾ ਉਠਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਵਲੋਂ ਹਮੇਸ਼ਾਂ ਸਮਾਜ ਭਲਾਈ ਦੇ ਕੰਮ ਕਰਵਾਏ ਜਾਂਦੇ ਹਨ। ਇਸ ਵਕਤ ਕਾਲਜ ਸਟਾਫ ਦੇ 100% ਵੈਕਸੀਨੇਸ਼ਨ ਹੋ ਚੁੱਕਾ ਹੈ ਤੇ ਵਿਦਿਆਰਥੀਆਂ ਦਾ ਵੀ ਲੱਗਭਗ 90% ਵੈਕਸੀਨੇਸ਼ਨ ਮੁੰਕਮਲ ਹੋ ਗਿਆ ਹੈ। ਇਸ ਕੈਂਪ ਦਾ ਪ੍ਰਬੰਧ ਫਾਰਮੇਸੀ ਵਿਭਾਗ ਦੇ ਸਟਾਫ ਵਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਫਾਰਮੇਸੀ ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ ਤੇ ਦੂਜੇ ਸਟਾਫ ਨੂੰ ਇਸ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ। ਇਸ ਮੋਕੇ ਤੇ ਦਿਲਦਾਰ ਸਿੰਘ ਰਾਣਾ, ਸੰਜੇ ਬਾਂਸਲ, ਰਾਜੀਵ ਭਾਟਿਆ, ਮੀਨਾ ਬਾਂਸਲ, ਪਿੰਸ ਮਦਾਨ, ਸੰਨਦੀਪ ਕੁਮਾਰ, ਹੀਰਾ ਮਹਾਜਨ, ਕਰਨਇੰਦਰ ਸਿੰਘ ਅਤੇ ਹੋਰ ਸਟਾਫ ਸ਼ਾਮਲ ਹੋਏ।